ਚੀਨ ਤੇ ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਅਚਾਨਕ ਵਧਦੇ ਮਾਮਲਿਆਂ ਤੋਂ ਕੇਂਦਰ ਨਾਲ ਅਲਰਟ ਹੋ ਗਈ ਹੈ। ਸਰਕਾਰ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖ ਕੇ ਕੋਵਿਡ ਦੇ ਨਵੇਂ ਮਾਮਲਿਆਂ ਦੀ ਜੀਨੋਮ ਸੀਕਵੇਂਸਿੰਗ ਕਰਨ ਨੂੰ ਕਿਹਾ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ NCDC ਤੇ ICMR ਨੂੰ ਚਿੱਠੀ ਲਿਖੀ ਗਈ ਹੈ ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ਨੂੰ ਜੀਨੋਮ ਸੀਕਵੇਂਸਿੰਗ ‘ਤੇ ਜ਼ੋਰ ਦੇਣਾ ਹੋਵੇਗਾ। ਇਸ ਸਮੇਂ ਦੇਸ਼ ਵਿਚ ਕੋਰੋਨਾ ਦੇ ਮਾਮਲੇ ਜ਼ਿਆਦਾ ਨਹੀਂ ਹਨ, ਮੌਤਾਂ ਵੀ ਕਾਫੀ ਘੱਟ ਹਨ ਪਰ ਪੂਰੀ ਦੁਨੀਆ ਵਿਚ ਇਹ ਵਾਇਰਸ ਫਿਰ ਪੈਰ ਪਸਾਰ ਰਿਹਾ ਹੈ। ਇਸ ਲਈ ਸਰਕਾਰ ਵੀ ਕੋਈ ਲਾਪ੍ਰਵਾਹੀ ਨਹੀਂ ਵਰਤਣੀ ਚਾਹੁੰਦੀ ਹੈ।
ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਜੇਕਰ ਕੋਰੋਨਾ ਦੇ ਨਵੇਂ ਵੈਰੀਐਂਟਸ ਦੀ ਸਮਾਂ ਰਹਿੰਦੇ ਪਛਾਣ ਕਰਨੀ ਹੈ, ਇਸ ਲਈ ਜੀਨੋਮ ਸੀਕਵੇਂਸਿੰਗ ਜ਼ਰੂਰੀ ਹੈ। ਸੂਬਿਆਂ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਜੀਨੋਮ ਸੀਕਵੇਂਸਿੰਗ ਲਈ ਸੈਂਪਲ ਭੇਜੇ। ਵਿਸ਼ਵ ਦੇ ਕਈ ਵੱਡੇ ਦੇਸ਼ਾਂ ਵਿਚ ਕੋਰੋਨਾ ਦੇ ਕੇਸ ਅਚਾਨਕ ਵਧ ਗਏ ਹਨ। ਖਾਸ ਕਰਕੇ ਅਮਰੀਕਾ, ਬ੍ਰਾਜ਼ੀਲ, ਚੀਨ, ਕੋਰੀਆ ਤੇ ਜਾਪਾਨ ਵਿਚ ਕੋਰੋਨਾ ਦੇ ਕੇਸ ਵਿਚ ਅਚਾਨਕ ਵਾਧਾ ਦੇਖਿਆ ਜਾ ਰਿਹਾ ਹੈ। ਇਸ ਨਾਲ ਕੇਂਦਰ ਅਲਰਟ ਮੋਡ ‘ਤੇ ਆ ਗਈ ਹੈ ਤੇ ਸਾਰੇ ਸੂਬਿਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕੇਂਦਰ ਨੂੰ ਸ਼ੱਕ ਹੈ ਕਿ ਕਿਤੇ ਕੋਰੋਨਾ ਦਾ ਨਵਾਂ ਵੈਰੀਐਂਟ ਤਾਂ ਨਹੀਂ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਕੇਸ ਵਿਚ ਅਚਾਨਕ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਕੇਂਦਰ ਨੇ ਸੂਬੇ ਦੀਆਂ ਸਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਤੋਂ ਵਿਸ਼ਵ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਸ ਤੋਂ ਸਮਝਿਆ ਜਾ ਸਕਦਾ ਹੈ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ।
ਦੱਸ ਦੇਈਏ ਕਿ ਭਾਰਤ ਵਿਚ ਅਜੇ ਵੀ ਹਫਤੇ ਵਿਚ ਕੋਰੋਨਾ ਦੇ 1200 ਨਵੇਂ ਕੇਸ ਸਾਹਮਣੇ ਆ ਰਹੇ ਹਨ ਜਦੋਂ ਕਿ ਦੁਨੀਆ ਭਰ ਵਿਚ 35 ਲੱਖ ਮਾਮਲੇ ਵ੍ਹੀਕਲੀ ਰਿਪੋਰਟ ਹੋ ਰਹੇ ਹਨ। ਜੀਨੋਮ ਸੀਕਵੇਂਸਿੰਗ ਵਾਇਰਸ ਬਾਰੇ ਜਾਨਣ ਦੀ ਵਿਧੀ ਹੈ। ਇਸ ਨਾਲ ਹੀ ਕੋਰੋਨਾ ਦੇ ਨਵੇਂ ਸਟ੍ਰੋਨ ਬਾਰੇ ਪਤਾ ਚੱਲਦਾ ਹੈ।