ਤਾਲਿਬਾਨ ਨੇ ਔਰਤਾਂ ਖਿਲਾਫ ਸਖਤ ਹੁਕਮ ਜਾਰੀ ਕੀਤਾ ਹੈ ਜਿਸ ਮੁਤਾਬਕ ਅਫਗਾਨ ਵਿਚ ਔਰਤਾਂ ਲਈ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਚ ਸਿੱਖਿਆ ਮੰਤਰੀ ਦੇ ਪੱਤਰ ਮੁਤਾਬਕ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਕੁੜੀਆਂ ਤੇ ਔਰਤਾਂ ਲਈ ਸੰਚਾਲਿਤ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਅਫਗਾਨ ਦੇ ਮੰਤਰੀ ਦਾ ਕਹਿਣਾ ਹੈ ਕਿ ਇਹ ਹੁਕਮ ਅਗਲੀ ਸੂਚਨਾ ਤੱਕ ਲਾਗੂ ਹੈ ਤੇ ਇਸ ਦੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣ ਦੀ ਉਮੀਦ ਹੈ।
ਤਾਲਿਬਾਨ ਦੇ ਨਵੇਂ ਹੁਕਮ ਦੇ ਬਾਅਦ ਦੇਸ਼ ਭਰ ਵਿਚ ਕਿਸੇ ਵੀ ਕੁੜੀ ਜਾਂ ਔਰਤ ਨੂੰ ਯੂਨੀਵਰਸਿਟੀ ਵਿਚ ਐਂਟਰੀ ਨਹੀਂ ਮਿਲ ਸਕੇਗੀ। ਤਿੰਨ ਮਹੀਨੇ ਪਹਿਲਾਂ ਹੀ ਪੂਰੇ ਅਫਗਾਨਿਸਤਾਨ ਵਿਚ ਹਜ਼ਾਰਾਂ ਕੁੜੀਆਂ ਤੇ ਮਹਿਲਾਵਾਂ ਨੇ ਯੂਨੀਵਰਸਿਟੀਆਂ ਵਿਚ ਆਯੋਜਿਤ ਦਾਖਲਾ ਟੈਸਟ ਦਿੱਤਾ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਲਿਬਾਨ ਨੇ ਅਫਗਾਨ ‘ਤੇ ਕਬਜ਼ਾ ਕਰਨ ਦੇ ਬਾਅਦ ਔਰਤਾਂ ਤੇ ਕੁੜੀਆਂ ਦੀ ਸਿੱਖਿਆ ਲਈ ਫਰਮਾਨ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਪੁਰਸ਼ਾਂ ਦੇ ਸਕੂਲਾਂ ਵਿਚ ਕੁੜੀ ਨਹੀਂ ਪੜ੍ਹ ਸਕੇਗੀ ਤੇ ਨਾਲ ਹੀ ਇਨ੍ਹਾਂ ਨੂੰ ਮਹਿਲਾ ਟੀਚਰ ਹੀ ਪੜ੍ਹਾ ਸਕਣਗੇ।
ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ‘ਤੇ ਹਾਈਕੋਰਟ- ‘ਪਹਿਲਾਂ ਪ੍ਰਦਰਸ਼ਨ ਖਤਮ ਕਰੇ ਕਿਸਾਨ, ਫਿਰ ਗਠਿਤ ਹੋ ਸਕਦੀ ਕਮੇਟੀ’
ਗੌਰਤਲਬ ਹੈ ਕਿ ਸੂਬੇ ਵਿਚ ਸਰਕਾਰ ਦੇ ਗਠਨ ਦੇ ਬਾਅਦ ਤੋਂ ਹੀ ਤਾਲਿਬਾਨ ਨੂੰ ਦੁਨੀਆ ਦੇ ਕਈ ਦੇਸ਼ ਸਰਕਾਰ ਦਾ ਦਰਜਾ ਨਹੀਂ ਦਿੰਦੇ ਹਨ। ਉਸ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ ਜਿਸ ਦੇ ਚੱਲਦੇ ਕਈ ਦੇਸ਼ਾਂ ਨੇ ਅਫਗਾਨ ‘ਤੇ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾਏ ਹਨ। ਤਾਲਿਬਾਨ ਨੇ ਦੇਸ਼ ਵਿਚ ਇਸਲਾਮੀ ਕਾਨੂੰਨ ਲਗਾਇਆ ਹੋਇਆ ਹੈ ਤੇ ਔਰਤਾਂ ‘ਤੇ ਕਈ ਤਰ੍ਹਾਂ ਦੇ ਪ੍ਰਤੀਬੰਧ ਹਨ ਜਿਸ ਵਿਚ ਪਾਰਕਾਂ, ਜਿੰਮਾਂ ਵਿਚ ਮਹਿਲਾਵਾਂ ਦੀ ਐਂਟਰੀ ‘ਤੇ ਬੈਨ ਤੇ ਕੰਮ ਕਰਨ ‘ਤੇ ਬੈਨ ਆਦਿ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: