ਘੜੂਆ ਵਿਖੇ ਚੰਡੀਗੜ੍ਹ ਯੂਨੀਵਰਸਿਟੀ (CU) ਦੇ ਇੱਕ MBA ਵਿਦਿਆਰਥਣ ਦੀ ਨਿਊਡ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਬੀਤੀ 24 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਲਜ਼ਾਮ ਮੁਤਾਬਕ ਜਵਾਨ ਨੇ ਰੰਕਜ ਦਾ ਡੀਪੀ ਆਪਣੇ ਵ੍ਹਾਟਸਐਪ ‘ਤੇ ਲਾਈ ਹੋਈ ਸੀ ਤਾਂ ਜੋ MBA ਸਟੂਡੈਂਟ ਪ੍ਰਭਾਵਿਤ ਹੋ ਸਕੇ। ਉਹ ਖੁਦ ਵੀ ਘੱਟ ਰੋਸ਼ਨੀ ਵਿੱਚ ਵੀਡੀਓ ਕਾਲ ਕਰਦਾ ਸੀ ਤਾਂ ਜੋ ਉਸ ਦਾ ਚਿਹਰਾ ਲੁਕਿਆ ਰਹੇ। ਸੰਜੀਵ ਨੂੰ ਘਟਨਾ ਦੇ ਇਕ ਹਫਤੇ ਬਾਅਦ 24 ਸਤੰਬਰ ਨੂੰ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਮੂਲ ਤੌਰ ‘ਤੇ ਜੰਮੂ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ।
18 ਸਤੰਬਰ ਨੂੰ ਥਾਣਾ ਸਦਰ, ਖਰੜ ਵਿਖੇ ਆਈਪੀਸੀ ਦੀ ਧਾਰਾ 354ਸੀ ਅਤੇ ਆਈਟੀ ਐਕਟ ਦੀ ਧਾਰਾ 66ਈ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 354ਏ, 354ਡੀ, 506, 509, 511 ਅਤੇ ਆਈਟੀ ਐਕਟ ਦੀਆਂ ਧਾਰਾਵਾਂ 66 (ਸੀ), 66 (ਡੀ), 67ਏ, 84 (ਸੀ) ਸ਼ਾਮਲ ਕੀਤੀਆਂ ਸਨ।
ਸੰਜੀਵ ਦੇ ਵਕੀਲ ਨੇ ਹਾਈਕੋਰਟ ਵਿੱਚ ਕਿਹਾ ਸੀ ਕਿ ਉਹ ਬੇਕਸੂਰ ਹੈ ਅਤੇ ਉਸ ਨੇ ਕੋਈ ਗੰਦੀ ਵੀਡੀਓ ਨਹੀਂ ਬਣਾਈ ਅਤੇ ਨਾ ਹੀ ਅਜਿਹੀ ਕੋਈ ਫੋਟੋ ਕਲਿੱਕ ਕੀਤੀ ਹੈ। ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਦੂਜੇ ਪਾਸੇ ਜੇ ਇਸਤਗਾਸਾ ਪੱਖ ਦੀ ਗੱਲ ਮੰਨ ਲਈ ਜਾਵੇ ਕਿ ਉਸ ਨੂੰ ਗੰਦੀ ਵੀਡੀਓ ਮਿਲੀ ਸੀ ਤਾਂ ਉਸ ਨੇ ਅੱਗੇ ਇਸ ਨੂੰ ਸਰਕੂਲੇਟ ਨਹੀਂ ਕੀਤਾ। ਇਸ ਦੇ ਨਾਲ ਹੀ ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਅੱਗੇ ਕੋਈ ਵੀਡੀਓ ਨਹੀਂ ਫੈਲਾਈ ਗਈ। ਸੰਜੀਵ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਹੇਠਲੀ ਅਦਾਲਤ ਨੇ ਦੋ ਵਾਰ ਰੱਦ ਕਰ ਦਿੱਤੀ ਸੀ। ਮੁਲਜ਼ਮ ਵੀ ਜਾਂਚ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਹੁਣ ਉਸ ਨੂੰ ਕਿਸੇ ਕਿਸਮ ਦੀ ਜਾਂਚ ਦੀ ਲੋੜ ਨਹੀਂ ਹੈ।
ਪੰਜਾਬ ਸਰਕਾਰ ਨੇ ਮੁਲਜ਼ਮ ਜਵਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ। ਮਾਮਲੇ ‘ਚ ਚਲਾਨ ਪੇਸ਼ ਕੀਤਾ ਗਿਆ ਹੈ। ਦੋਸ਼ ਗੰਭੀਰ ਕਿਸਮ ਦੇ ਹਨ। ਦੋਸ਼ੀ ਦਾ ਸਬੰਧਤ ਜੁਰਮ ਵਿੱਚ ਅਹਿਮ ਰੋਲ ਹੈ। ਮਾਮਲੇ ‘ਚ ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ।
ਇਹ ਵੀ ਪੜ੍ਹੋ : ਐਲਨ ਮਸਕ ਦਾ ਵੱਡਾ ਐਲਾਨ, ਟਵਿੱਟਰ CEO ਦੀ ਕੁਰਸੀ ਨੂੰ ਕਹਿਣਗੇ ‘ਬਾਏ-ਬਾਏ’!
ਜਸਟਿਸ ਅਮਰਜੋਤ ਭੱਟੀ ਦੀ ਅਦਾਲਤ ਨੇ ਕਿਹਾ ਕਿ ਇਕ ਵਾਰ ਚਲਾਨ ਪੇਸ਼ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਜਾਂਚ ਮੁਕੰਮਲ ਹੋ ਗਈ ਹੈ। ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ, ਜਿਸ ਤੋਂ ਬਾਅਦ ਮੁਕੱਦਮੇ ਦੀ ਗਵਾਹੀ ਦਰਜ ਕੀਤੀ ਜਾਵੇਗੀ। ਮੁਲਜ਼ਮ ਨੂੰ 24 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਜੇਲ੍ਹ ਵਿੱਚ ਹੈ। ਇਸ ਕੇਸ ਦੀ ਸੁਣਵਾਈ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਦੋਸ਼ੀ ਨੂੰ ਅਣਮਿੱਥੇ ਸਮੇਂ ਲਈ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ। ਅਜਿਹੇ ‘ਚ ਉਸ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: