ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ-ਧੀ ਨੇ ਕੋਰੋਨਾ ਦੇ ਡਰੋਂ ਪਿਛਲੇ ਢਾਈ ਸਾਲਾਂ ਤੋਂ ਆਪਣੇ ਨੂੰ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ। ਇਸ ਦੌਰਾਨ ਉਹ ਨਾ ਤਾਂ ਕਿਸੇ ਨੂੰ ਮਿਲੀਆਂ ਅਤੇ ਨਾ ਹੀ ਸੂਰਜ ਦੀ ਰੌਸ਼ਨੀ ਤੱਕ ਵੇਖੀ।
ਮਾਮਲਾ ਜ਼ਿਲ੍ਹੇ ਦੇ ਕਾਜਲੁਰੂ ਮੰਡਲ ਦੇ ਕੁਈਏਰੂ ਪਿੰਡ ਦਾ ਹੈ। ਇੱਥੇ ਇੱਕ 44 ਸਾਲਾ ਔਰਤ ਅਤੇ ਉਸਦੀ 21 ਸਾਲਾ ਧੀ ਨੇ ਕੋਰੋਨਾ ਦੇ ਡਰੋਂ ਆਪਣੇ ਆਪ ਨੂੰ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ।
ਦੋਵਾਂ ਨੇ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਜਾਣ ਦੇ ਡਰੋਂ ਅਜਿਹਾ ਕੀਤਾ ਸੀ। ਔਰਤ ਦੇ ਪਤੀ ਨੇ ਕਿਹਾ ਕਿ ਇਹ ਸਭ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਸਕ ਪਹਿਨਣ ਅਤੇ ਘਰ ਦੇ ਅੰਦਰ ਰਹਿਣ ਲਈ ਕਹਿਣ ਨਾਲ ਸ਼ੁਰੂ ਹੋਇਆ ਸੀ। ਉਸ ਨੇ ਕਿਹਾ ਕਿ ਕੋਵਿਡ ਕਾਰਨ ਹੋਈਆਂ ਮੌਤਾਂ ਬਾਰੇ ਸੁਣ ਕੇ ਦੋਵਾਂ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ।
ਇਹ ਵੀ ਪੜ੍ਹੋ : ਨਾਰਥ ਕੋਰੀਆ ‘ਚ ਬੈਨ ਹੈ Red ਲਿਪਸਟਿਕ, ਜਾਣੋ ਲਾਲ ਰੰਗ ਤੋਂ ਕਿਉਂ ਖਿਝਦੇ ਨੇ ਕਿਮ ਜੋਂਗ ਉਨ
ਔਰਤ ਨੇ ਆਪਣੇ ਪਤੀ ਸੂਰੀ ਬਾਬੂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਉਹ ਬਾਹਰੋਂ ਕੋਈ ਵੀ ਰਾਸ਼ਨ, ਸਬਜ਼ੀ ਆਦਿ ਲਿਆ ਕੇ ਦਿੰਦਾ ਸੀ, ਉਹ ਬਣਾ ਕੇ ਖਾ ਕੇ ਕਮਰੇ ਦੇ ਅੰਦਰ ਹੀ ਰਹਿੰਦੇ ਸਨ। ਰਾਤ ਨੂੰ ਜਦੋਂ ਮੁਹੱਲੇ ਵਾਲੇ ਸੁੱਤੇ ਰਹਿੰਦੇ ਸਨ, ਉਦੋਂ ਉਹ ਆਪਣਾ ਨਹਾਉਣ-ਧੋਣ ਦਾ ਕੰਮ ਕਰ ਲੈਂਦੇਸਨ। ਆਲੇ-ਦੁਆਲੇ ਦੇ ਲੋਕਾਂ ਤੋਂ ਜਦੋਂ ਪੁਲਿਸ ਅਤੇ ਮੀਡੀਆ ਤੱਕ ਇਹ ਖਬਰ ਕਿਸੇ ਨੇ ਪਹੁੰਚਾਈ ਤਾਂ ਇਸ ਮਗਰੋਂ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਿਲ ਕੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ, ਜਿਸ ਮਗਰੋਂ ਹਾਲਤ ਵੇਖ ਕੇ ਹਰ ਕੋਈ ਹੈਰਾਨ ਸੀ।
ਕਮਰੇ ਵਿਚ ਸਭ ਕੁਝ ਖਿਲਰਿਆ ਹੋਇਆ ਸੀ ਅਤੇ ਮਾਂ-ਧੀ ਦੋਵੇਂ ਕੰਬਲ ਵਿਚ ਲੁਕੀਆਂ ਹੋਈਆਂ ਸਨ। ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਨੂੰ ਕਮਰੇ ਤੋਂ ਬਾਹਰ ਆਉਣ ਲਈ ਮਨਾਇਆ ਗਿਆ। ਇਸ ਤੋਂ ਬਾਅਦ ਦੋਹਾਂ ਨੂੰ ਕਾਕੀਨਾਡਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਦੋਹਾਂ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਦੀ ਵੀ ਜਾਂਚ ਕੀਤੀ। ਇਸ ਵਿਚ ਡਾਕਟਰਾਂ ਦਾ ਕਹਿਣਾ ਹੈ ਕਿ ਦੋਵੇਂ ਸਰੀਰਕ ਤੌਰ ‘ਤੇ ਸਥਿਰ ਹਨ ਪਰ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਸਮਝਣ ਲਈ ਮਨੋਵਿਗਿਆਨੀ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: