ਚੀਨ ‘ਚ ਕੋਰੋਨਾ ਕਰਕੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਸਰਕਾਰ ਕੋਰੋਨਾ ਪਾਜ਼ੀਟਿਵ ਲੋਕਾਂ ਤੋਂ ਕੰਮ ਕਰਵਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਸ ਭਾਵੇਂ ਫੈਲੇ ਪਰ ਇਕੋਨਾਮਿਕ ਗ੍ਰੋਥ ਨਹੀਂ ਰੁਕਣਾ ਚਾਹੀਦਾ। ਉਹ ਚਾਹੁੰਦੇ ਹਨਿਕ ਮੈਨਿਊਫੈਕਚਰਿੰਗ ਤੇ ਫੈਕਟਰੀਆਂ ਵਿੱਚ ਪ੍ਰੋਡਕਸ਼ਨ ਨਾ ਰੁਕੇ। ਇਸ ਲਈ ਵਰਕਰਸ ਨੂੰ ਕਿਹਾ ਜਾ ਰਿਹਾ ਹੈ ਕਿ ਪਾਜ਼ੀਟਿਵ ਹੋਣ ‘ਤੇ ਵੀ ਉਹ ਕੰਮ ਕਰਨ।
ਰਿਪੋਰਟ ਮੁਤਾਬਕ ਚੀਨੀ ਨਾਗਰਿਕ ਸੋਸ਼ਲ ਮੀਡੀਆ ‘ਤੇ ਸਰਕਾਰ ਨੂੰ ਕੋਸ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਕੁਝ ਮਹੀਨੇ ਪਹਿਲਾਂ ਜਦੋਂ ਜ਼ੀਰੋ ਕੋਵਿਡ ਪਾਲਿਸੀ ਲਾਗੂ ਸੀ, ਪਾਜ਼ੀਟਿਵ ਲੋਕਾਂ ਨੂੰ ਦਫਤਰ ਜਾਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤਿੰਨ ਸਾਲ ਸਰਕਾਰ ਨੇ ਇਨਫੈਕਸ਼ਨ ਨੂੰ ਰੋਕਣ ਦੀ ਕੋਈ ਤਿਆਰੀ ਨਹੀਂ ਕੀਤੀ। ਹੁਣ ਅਚਾਨਕ ਲੌਕਡਾਊਨ ਹਟਾ ਦਿੱਤਾ ਅਤੇ ਬੀਮਾਰ ਹੋਣ ਦੇ ਬਾਵਜੂਦ ਕੰਮ ‘ਤੇ ਜਾਣ ਲਈ ਕਿਹਾ। ਸਾਡੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ।
ਵਿਦੇਸ਼ ਤੋਂ ਚੀਨ ਪਰਤੇ ਇੱਕ ਨਾਗਰਿਕ ਨੇ ਕਿਹਾ- ਮੈਨੂੰ ਪਿਛਲੇ ਤਿੰਨ ਸਾਲਾਂ ਵਿੱਚ ਕੋਰੋਨਾ ਨਹੀਂ ਹੋਇਆ। ਪਰ ਕੁਝ ਦਿਨ ਪਹਿਲਾਂ ਮੈਂ ਬਾਹਰੋਂ ਪਰਤਿਆ ਅਤੇ ਮੈਨੂੰ ਕੋਰੋਨਾ ਹੋ ਗਿਆ। ਯਕੀਨ ਨਹੀਂ ਹੋ ਰਿਹਾ ਕਿ ਇਨਫੈਕਸ਼ਨ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ। ਹਰ ਕੋਈ ਜਿਸ ਨੂੰ ਮੈਂ ਜਾਣਦਾ ਹਾਂ ਉਸ ਨੂੰ ਕੋਰੋਨਾ ਹੋ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਬੁਖਾਰ ਹੈ। ਜੇ ਤੁਸੀਂ ਚੀਨ ਤੋਂ ਬਾਹਰ ਰਹਿ ਰਹੇ ਹੋ ਤਾਂ ਉੱਥੇ ਹੀ ਰਹੋ, ਫਿਲਹਾਲ ਦੇਸ਼ ਵਾਪਸ ਨਾ ਜਾਓ।
ਚੀਨ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਵੀ ਸ਼ੀ ਜਿਨਪਿੰਗ ਲਾਕਡਾਊਨ ਲਗਾਉਣ ਨੂੰ ਤਿਆਰ ਨਹੀਂ ਹਨ। ਦੇਸ਼ ਨੂੰ ਅਨਲੌਕ ਕਰਨ ਲਈ ਚੀਨ ਨੇ 3 ਸਾਲ ਪੁਰਾਣੀ ਜ਼ੀਰੋ ਕੋਵਿਡ ਨੀਤੀ ਨੂੰ ਵੀ ਛੱਡ ਦਿੱਤਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ Omicron ਵੇਰੀਐਂਟ ਖਤਰਨਾਕ ਨਹੀਂ ਹੈ। ਇਹ ਮੌਸਮੀ ਫਲੂ ਵਰਗਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ਤਰਾ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ‘ਤੇ ਹੀ ਟੈਸਟਿੰਗ ਦੇ ਹੁਕਮ
ਚੀਨ ਕੋਰੋਨਾ ਦੇ ਅੰਕੜੇ ਲੁਕਾਉਣ ਤੋਂ ਵੀ ਪਿੱਛੇ ਨਹੀਂ ਹਟ ਰਿਹਾ ਹੈ। ਮੌਤਾਂ ਨੂੰ ਦੁਨੀਆਂ ਤੋਂ ਲੁਕਾਉਣ ਲਈ ਉਸ ਨੇ ਨਿਯਮ ਬਦਲ ਦਿੱਤੇ ਹਨ। ਹੁਣ ਇੱਕ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ ਸਿਰਫ ਸਾਹ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਹੀ ਕੋਰੋਨਾ ਵਿੱਚ ਗਿਣਿਆ ਜਾਵੇਗਾ।
ਬੀਜਿੰਗ ਦੇ ਸਭ ਤੋਂ ਵੱਡੇ ਸ਼ਮਸ਼ਾਨਘਾਟ ਵਿੱਚ 24 ਘੰਟੇ ਅੰਤਿਮ ਸੰਸਕਾਰ ਕੀਤੇ ਜਾਂਦੇ ਹਨ। ਸਮੂਹਿਕ ਸੰਸਕਾਰ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਆ ਰਹੀਆਂ ਹਨ। ਹਾਲਾਂਕਿ, ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਸਰਕਾਰੀ ਅੰਕੜੇ ਰੋਜ਼ਾਨਾ ਸਿਰਫ 5-10 ਦੱਸੇ ਜਾ ਰਹੇ ਹਨ। ਮਾਹਿਰਾਂ ਦਾ ਦਾਅਵਾ ਹੈ ਕਿ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -: