ਰਾਹੁਲ ਗਾਂਧੀ ਨੇ ਅਖੀਰ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੂੰ ਠੰਡ ਕਿਉਂ ਨਹੀਂ ਲੱਗਦੀ? ਹਾਲਾਂਕਿ ਇਸ ਸਵਾਲ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਇਕ ਹੋਰ ਸਵਾਲ ਕੀਤਾ। ਦਿੱਲੀ ‘ਚ ਭਾਰਤ ਜੋੜੋ ਯਾਤਰਾ ਦੌਰਾਨ ਲਾਲ ਕਿਲੇ ਤੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਦੇ ਗਰੀਬਾਂ, ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਇਹ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਉਨ੍ਹਾਂ ਨੂੰ ਠੰਡ ਕਿਉਂ ਨਹੀਂ ਲੱਗਦੀ? ਇਸ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ, ਕੇਂਦਰ ਸਰਕਾਰ ਅਤੇ ਪੀਐਮ ਮੋਦੀ ‘ਤੇ ਵੀ ਤਿੱਖੇ ਹਮਲੇ ਕੀਤੇ।
ਸ਼ਨੀਵਾਰ ਨੂੰ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਨਾਲ ਦਿੱਲੀ ਪਹੁੰਚੇ। ਇੱਥੇ ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਮੈਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਠੰਡ ਨਹੀਂ ਲੱਗਦੀ? ਰਾਹੁਲ ਨੇ ਕਿਹਾ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਦੇਸ਼ ਦੇ ਵਿਦਿਆਰਥੀਆਂ, ਕਿਸਾਨਾਂ ਅਤੇ ਗਰੀਬਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਉਨ੍ਹਾਂ ਨੂੰ ਠੰਡ ਲੱਗਦੀ ਹੈ ਜਾਂ ਨਹੀਂ। ਅਹਿਮ ਗੱਲ ਇਹ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਸਿਰਫ਼ ਇੱਕ ਟੀ-ਸ਼ਰਟ ਵਿੱਚ ਨਜ਼ਰ ਆਏ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਰਾਹੁਲ ਦੇ ਨਾਲ ਸੈਰ ਕਰਨ ਵਾਲੇ ਸਾਰੇ ਲੋਕ ਜੈਕੇਟ ਪਹਿਨੇ ਹੋਏ ਹਨ ਤਾਂ ਰਾਹੁਲ ਸਿਰਫ ਟੀ-ਸ਼ਰਟ ‘ਚ ਕਿਵੇਂ ਘੁੰਮ ਰਹੇ ਹਨ।
ਇਹ ਵੀ ਪੜ੍ਹੋ : ਔਰਤਾਂ ਲਈ ਤਾਲਿਬਾਨ ਦਾ ਇੱਕ ਹੋਰ ਫ਼ਰਮਾਨ, ਹੁਣ ਨੌਕਰੀ ‘ਤੇ ਜਾਣ ਤੋਂ ਲਾਈ ਰੋਕ
ਇਸ ਮੌਕੇ ਰਾਹੁਲ ਗਾਂਧੀ ਨੇ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਗੀਤਾ ਅਤੇ ਉਪਨਿਸ਼ਦ ਪੜ੍ਹੇ ਹਨ, ਪਰ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਮਜ਼ੋਰਾਂ ਨੂੰ ਡਰਾਓ। ਇਸ ਦੇ ਨਾਲ ਹੀ ਸਰਕਾਰ 24 ਘੰਟੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸ਼ਿਵਜੀ ਦੀ ਅਭਯਾ ਮੁਦਰਾ ਕਹਿੰਦੀ ਹੈ ਕਿ ਡਰੋ ਨਾ। ਇਸ ਦੌਰਾਨ ਰਾਹੁਲ ਨੇ ਉੱਥੇ ਮੌਜੂਦ ਲੋਕਾਂ ਤੋਂ ਪੁੱਛਿਆ ਕਿ ਕੀ ਯਾਤਰਾ ‘ਚ ਹਿੰਸਾ ਦੇਖਣ ਨੂੰ ਮਿਲੀ? ਕੀ ਤੁਸੀਂ ਯਾਤਰਾ ਦੌਰਾਨ ਹਿੰਸਾ ਦੇਖੀ ਹੈ? ਨਫ਼ਰਤ ਵੇਖੀ? ਕਿਸੇ ਨੇ ਕਿਸੇ ਨੂੰ ਮਾਰਿਆ? ਕਿਸ ਦਾ ਧਰਮ ਪੁੱਛਿਆ ਗਿਆ? ਉਨ੍ਹਾਂ ਅੱਗੇ ਕਿਹਾ ਕਿ ਕਿਸੇ ਨੂੰ ਜਾਤ ਅਤੇ ਲਿੰਗ ਤੱਕ ਨਹੀਂ ਪੁੱਛਿਆ ਗਿਆ, ਕੱਪੜਿਆਂ ਬਾਰੇ ਵੀ ਨਹੀਂ ਪੁੱਛਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: