ਨੇਪਾਲ ਦੀ ਸੱਤਾ ਦੀ ਕਮਾਨ ਇਕ ਵਾਰ ਫਿਰ ਪੁਸ਼ਪ ਕਮਲ ਤਹਿਲ ਪ੍ਰਚੰਡ ਸੰਭਾਲਣ ਜਾ ਰਹੇ ਹਨ।ਉਹ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਤੇ ਸੋਮਵਾਰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਉਹ ਤੀਜੀ ਵਾਰ ਨੇਪਾਲ ਦੇ ਪੀਐੱਮ ਅਹੁਦੇ ਦੀ ਸਹੁੰ ਚੁੱਕਣਗੇ।
ਨੇਪਾਲ ਵਿਚ ਹੋਈਆਂ ਆਮ ਚੋਣਾਂ ਦੇ ਬਾਅਦ ਕਿਸੇ ਵੀ ਰਾਜਨੀਤਕ ਦਲ ਨੂੰ ਬਹੁਮਤ ਨਹੀਂ ਮਿਲਿਆ ਸੀ ਪਰ ਇਕ ਨਾਟਕੀ ਘਟਨਾਕ੍ਰਮ ਵਿਚ ਵਿਰੋਧੀ ਸੀਪੀਐੱਨ-ਯੂਐੱਮਐੱਲ ਤੇ ਹੋਰ ਚੋਟੇ ਦਲ ‘ਪ੍ਰਚੰਡ’ ਨੂੰ ਆਪਣਾ ਸਮਰਥਨ ਦੇਣ ‘ਤੇ ਸਹਿਮਤ ਹੋ ਗਏ ਤੇ ਇਸ ਦੇ ਨਾਲ ਹੀ ਪ੍ਰਚੰਡ ਦਾ ਤੀਜੀ ਵਾਰ ਪੀਐੱਮ ਬਣਨਾ ਤੈਅ ਹੋ ਗਿਆ।
ਇਸ ਤੋਂ ਪਹਿਲਾਂ ਪ੍ਰਚੰਡ ਨੇ ਸੱਤਾਧਾਰੀ ਨੇਪਾਲੀ ਕਾਂਗਰਸ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗਠਜੋੜ ਨੂੰ ਵੀ ਛੱਡ ਦਿੱਤਾ। ਦੋ ਸਾਲ ਪਹਿਲਾਂ ਪ੍ਰਚੰਡ ਓਲੀ ਸਰਕਾਰ ਦਾ ਹਿੱਸਾ ਸਨ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ 7 ਮੰਤਰੀਆਂ ਦੇ ਅਸਤੀਫੇ ਦਿਵਾਏ ਤੇ ਓਲੀ ਨੂੰ ਕੁਰਸੀ ਛੱਡਣ ਲਈ ਮਜਬੂਰ ਕਰ ਦਿੱਤਾ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਕਿ ਉਹ ਐਤਵਾਰ ਤੱਕ ਸਰਕਾਰ ਗਠਨ ‘ਤੇ ਆਖਰੀ ਫੈਸਲਾ ਕਰ ਲੈਣ।
ਇਹ ਵੀ ਪੜ੍ਹੋ : ਦੇਸ਼ ਨੂੰ ਮਿਲਣਗੇ 21 ਨਵੇਂ ਗ੍ਰੀਨਫੀਲਡ ਹਵਾਈ ਅੱਡੇ, ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ
ਨੇਪਾਲੀ ਕਾਂਗਰਸ ਸੀਪੀਐੱਨ ਦਾ ਰਿਕਾਰਡ ਦੇਖਦੇ ਹੋਏ ਉਸ ‘ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਸੀ। ਲਿਹਾਜ਼ਾ ਸ਼ੰਕਾ ਇਹ ਸੀ ਕਿ ਕਿਤੇ ਢਾਈ ਸਾਲ ਸੱਤਾ ਵਿਚ ਰਹਿਣ ਦੇ ਬਾਅਦ ਸੀਪੀਐੱਨ ਕੋਈ ਬਹਾਨਾ ਬਣਾ ਕੇ ਸਮਰਥਨ ਵਾਪਸ ਨਾ ਲੈ ਲਵੇ। ਇਸ ਦੇ ਬਾਅਦ ਪ੍ਰਚੰਡ ਨੇ ਓਲੀ ਵੱਲ ਹੱਥ ਵਧਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: