ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਤਾਲੀਟਾਲ ਇਲਾਕੇ ‘ਚ ਠੰਡ ਤੋਂ ਬਚਣ ਲਈ ਅੱਗ ਸੇਕਦੇ ਹੋਏ ਇਕ ਜੋੜਾ ਅੰਗੀਠੀ ‘ਚੋਂ ਨਿਕਲਣ ਵਾਲੀ ਗੈਸ ਨਾਲ ਬੇਹੋਸ਼ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਜੋੜੇ ਨੂੰ ਲੈ ਕੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚੇ ਪਰ ਇਲਾਜ ਦੌਰਾਨ ਔਰਤ ਦੇ ਪੇਟ ‘ਚ ਮੌਜੂਦ ਅੱਠ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਡਾਕਟਰਾਂ ਮੁਤਾਹਕ ਬੱਚੇ ਦੀ ਮੌਤ ਅੰਗੀਠੀ ਤੋਂ ਨਿਕਲੀ ਗੈਸ ਕਾਰਨ ਹੋਈ ਹੈ।
ਬੀਤੇ ਸ਼ਨੀਵਾਰ ਨੂੰ ਗਰਭਵਤੀ ਦੀਪਿਕਾ ਆਪਣੇ ਪਤੀ ਲਲਿਤ ਨਾਲ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਸੇਕ ਰਹੀ ਸੀ। ਇਸ ਦੌਰਾਨ ਅੰਗੀਠੀ ‘ਚੋਂ ਨਿਕਲ ਰਹੀ ਗੈਸ ਦੇ ਅਸਰ ਕਰਕੇ ਦੋਵੇਂ ਬੇਹੋਸ਼ ਹੋ ਗਏ। ਇਸ ਬਾਰੇ ਪਤਾ ਲੱਗਦੇ ਹੀ ਆਸ-ਪਾਸ ਦੇ ਲੋਕਾਂ ਨੇ ਦੋਵਾਂ ਨੂੰ ਤੁਰੰਤ ਬੀਡੀ ਪਾਂਡੇ ਹਸਪਤਾਲ ਪਹੁੰਚਾਇਆ, ਇੱਥੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ।
ਡਾਕਟਰ ਮੁਤਾਬਕ ਅੱਗ ਸੇਕਦੇ ਸਮੇਂ ਅੰਗੀਠੀ ‘ਚੋਂ ਗੈਸ ਨਿਕਲਣ ਕਰਕੇ ਮਾਂ ਬੇਹੋਸ਼ ਹੋ ਗਈ। ਇਸ ਦਾ ਅਸਰ ਅਣਜੰਮੇ ਬੱਚੇ ‘ਤੇ ਵੀ ਪਿਆ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਅੰਗੀਠੀ ਨੂੰ ਬਾਲ ਕੇ ਬੰਦ ਕਮਰੇ ਵਿੱਚ ਨਹੀਂ ਰੱਖਣਾ ਚਾਹੀਦਾ। ਅੰਗੀਠੀ ਦੀ ਗੈਸ ਜ਼ਹਿਰੀਲੀ ਹੁੰਦੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਪੁਲਿਸ ਲਾਈਨ ਗੇਟ ‘ਤੇ ਡਿਊਟੀ ਕਰ ਰਹੇ ASI ਦੀ ਹੀਟਰ ਤੋਂ ਕਰੰਟ ਲੱਗਣ ਨਾਲ ਮੌਤ
ਬੀਡੀ ਪਾਂਡੇ ਹਸਪਤਾਲ, ਨੈਨੀਤਾਲ ਦੇ ਸੀਐਮਓ, ਡਾਕਟਰ ਐਲਐਮਐਸ ਰਾਵਤ ਨੇ ਕਿਹਾ ਕਿ ਅਣਜੰਮੇ ਬੱਚੇ ਦੀ ਅੰਗੀਠੀ ਦੀ ਗੈਸ ਲੱਗਣ ਨਾਲ ਮੌਤ ਹੋ ਗਈ। ਮਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ ਉਸ ਦੇ ਪਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਡਾ. ਰਾਵਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਦ ਕਮਰੇ ਵਿਚ ਅੰਗੀਠੀ ਦੀ ਜ਼ਿਆਦਾ ਵਰਤੋਂ ਕਰਨ ਤੋਂ ਗੁਰੇਜ਼ ਕਰਨ। ਅੰਗੀਠੀ ਦੀ ਗੈਸ ਜ਼ਹਿਰੀਲੀ ਹੈ, ਅਤੇ ਇਹ ਬੇਹੋਸ਼ੀ ਤੋਂ ਬਾਅਦ ਮੌਤ ਦਾ ਕਾਰਨ ਵੀ ਬਣ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: