ਜਲੰਧਰ ਵਿੱਚ ਲੁਟੇਰਿਆਂ ਨੇ ਲੁੱਟਣ ‘ਚ ਨਾਕਾਮ ਰਹਿਣ ‘ਤੇ ਇੱਕ ਦਿਹਾੜੀਦਾਰ ਗਰੀਬ ਬੰਦੇ ਨੂੰ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਲੱਤ ਟੁੱਟ ਗਈ। ਘਟਨਾ ਨਾਗਰਾ ਪਿੰਡ ਦੀ ਹੈ, ਜਿਥੇ ਬਾਈਕ ਸਵਾਰ ਨੌਜਵਾਨ ਨੇ ਨੇਪਾਲੀ ਮੂਲ ਦੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਜਦੋਂ ਉਕਤ ਵਿਅਕਤੀ ਕੜਾਕੇ ਦੀ ਠੰਡ ‘ਚ ਸੜਕ ਕੰਢੇ ਕੁਰਲਾ ਰਿਹਾ ਸੀ ਤਾਂ ਨਾਗਰਾ ਦੇ ਨੌਜਵਾਨ ਉਸ ਦੀ ਆਵਾਜ਼ ਸੁਣ ਕੇ ਉਸ ਕੋਲ ਪਹੁੰਚ ਗਏ। ਨੌਜਵਾਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ।
ਉਸ ਨੂੰ ਹਸਪਤਾਲ ਲੈ ਕੇ ਗਏ ਨੌਜਵਾਨਾਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੇ ਆਪਣਾ ਨਾਂ ਰਾਮ ਬਹਾਦਰ ਦੱਸਿਆ। ਇਸ ਤੋਂ ਉਠਿਆ ਨਹੀਂ ਜਾ ਰਿਹਾ ਸੀ। ਜ਼ਖਮੀ ਨੇ ਦੱਸਿਆ ਕਿ ਉਸ ਨੂੰ ਮਾਰਨ ਵਾਲੇ ਲੋਕ ਲੁਟੇਰੇ ਜਾਪਦੇ ਸਨ। ਪਹਿਲਾਂ ਉਨ੍ਹਾਂ ਨੇ ਉਸ ਪਿੱਛਾ ਕੀਤਾ। ਪਰ ਜਦੋਂ ਉਹ ਉਨ੍ਹਾਂ ਦੇ ਹੱਥ ਨਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਨੌਜਵਾਨਾਂ ਨੇ ਜ਼ਖਮੀ ਨੇਪਾਲੀ ਰਾਮ ਬਹਾਦੁਰ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਨੌਜਵਾਨ ਦਾ ਐਕਸਰੇ ਕਰਵਾਉਣ ਲਈ ਕਿਹਾ। ਐਕਸ-ਰੇ ‘ਚ ਸਪੱਸ਼ਟ ਸੀ ਕਿ ਜ਼ਖਮੀ ਦੀ ਲੱਤ ਟੁੱਟ ਗਈ ਸੀ। ਰਾਮਬਹਾਦੁਰ ਨੇ ਦੱਸਿਆ ਕਿ ਉਹ ਦਿਹਾੜੀ ਲਾਉਂਦਾ ਹੈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਕੰਮ ‘ਤੇ ਜਾ ਰਿਹਾ ਸੀ। ਰਸਤੇ ਵਿੱਚ ਬਾਈਕ ਸਵਾਰਾਂ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਬੰਦ ਕਮਰੇ ‘ਚ ਅੰਗੀਠੀ ਸੇਕਣ ਨਾਲ ਗਰਭ ‘ਚ 8 ਮਹੀਨੇ ਦੇ ਬੱਚੇ ਦੀ ਮੌਤ, ਗੈਸ ਕਰਕੇ ਗਈ ਜਾਨ
ਨਾਗਰਾ ਦੇ ਰਹਿਣ ਵਾਲੇ ਨੌਜਵਾਨ ਹੈਪੀ ਨਾਗਰਾ ਨੇ ਦੱਸਿਆ ਕਿ ਜ਼ਖਮੀ ਸੜਕ ਕਿਨਾਰੇ ਬੈਠਾ ਸੀ। ਇਹ ਨਾ ਤਾਂ ਉੱਠ ਪਾ ਰਿਹਾ ਸੀ ਅਤੇ ਨਾ ਹੀ ਉਸ ਕੋਲੋਂ ਤੁਰਿਆ ਜਾ ਰਿਹਾ ਸੀ। ਉਨ੍ਹਾਂ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਉਸ ਨੂੰ ਕਾਰ ਵਿੱਚ ਬਿਠਾ ਕੇ ਸਿਵਲ ਹਸਪਤਾਲ ਲਿਆਂਦਾ।
ਵੀਡੀਓ ਲਈ ਕਲਿੱਕ ਕਰੋ -: