ਇੰਡੀਅਨ ਨੈਸ਼ਨਲ ਕਾਂਗਰਸ ਅੱਜ 138ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕਾਂਗਰਸ ਸਥਾਪਨਾ ਦਿਵਸ ‘ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਝੰਡਾ ਲਹਿਰਾਉਣਗੇ। ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਆਪਣੇ ਪੁੱਤਰ ਰਾਹੁਲ ਗਾਂਧੀ ਨਾਲ ਪਾਰਟੀ ਦਫ਼ਤਰ ਪਹੁੰਚੇ ਹਨ। ਇਸ ਦੌਰਾਨ ਰਾਹੁਲ ਇਕ ਵਾਰ ਫਿਰ ਹਾਫ ਟੀ-ਸ਼ਰਟ ‘ਚ ਨਜ਼ਰ ਆਏ।
ਕੜਾਕੇ ਦੀ ਠੰਢ ਵਿੱਚ ਰਾਹੁਲ ਗਾਂਧੀ ਜਦੋਂ ਹਾਫ਼ ਟੀ-ਸ਼ਰਟ ਵਿੱਚ ਸਨ ਤਾਂ ਮੀਡੀਆ ਵਾਲਿਆਂ ਨੇ ਉਨ੍ਹਾਂ ਤੋਂ ਸਵਾਲ ਪੁੱਛੇ। ਕਾਂਗਰਸੀ ਆਗੂ ਨੇ ਹੱਸਦੇ ਹੋਏ ਜਵਾਬ ਦਿੰਦਿਆਂ ਕਿਹਾ, ”ਟੀ-ਸ਼ਰਟ ਹੀ ਚੱਲ ਰਹੀ ਹੈ ਅਤੇ ਜਦੋਂ ਤੱਕ ਚੱਲ ਰਹੀ ਹੈ, ਚੱਲੇਗੀ। ਦਰਅਸਲ ਦਿੱਲੀ ‘ਚ ਤਾਪਮਾਨ 4 ਡਿਗਰੀ ‘ਤੇ ਪਹੁੰਚ ਗਿਆ ਹੈ ਅਤੇ ਰਾਹੁਲ ਲਗਾਤਾਰ ਹਾਫ ਟੀ-ਸ਼ਰਟ ‘ਚ ਨਜ਼ਰ ਆ ਰਹੇ ਹਨ।
ਹਾਲ ਹੀ ‘ਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦੀ ਸਮਾਧ ‘ਤੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਰਾਹੁਲ ਹਾਫ ਟੀ-ਸ਼ਰਟ ‘ਚ ਨਜ਼ਰ ਆਏ, ਜਿਸ ਤੋਂ ਬਾਅਦ ਹਰ ਕੋਈ ਸਵਾਲ ਕਰਨ ਲੱਗਾ ਕਿ ਕੀ ਰਾਹੁਲ ਨੂੰ ਠੰਡ ਨਹੀਂ ਲੱਗਦੀ?
ਕਾਂਗਰਸ ਨੇਤਾ ਰੀਆ ਚੌਧਰੀ ਨੇ ਉਸ ਦੌਰਾਨ ਰਾਹੁਲ ਗਾਂਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਯੋਗੀ ਕਿਹਾ। ਉਨ੍ਹਾਂ ਲਿਖਿਆ, “ਦਸੰਬਰ ਦੀ ਕੜਾਕੇ ਦੀ ਠੰਢ ਵਿੱਚ ਵੀ ਅਲਸੁਬਾਹ ਯਾਤਰਾ ‘ਤੇ ਸਿਰਫ ਟੀ-ਸ਼ਰਟ ਪਹਿਨਣ ਵਾਲਾ ਯੋਗੀ ਹੀ ਹੋ ਸਕਦਾ ਹੈ। ਰਾਹੁਲ ਗਾਂਧੀ ਦੇ ਇਸ ਜਜ਼ਬੇ ਅਤੇ ਸਾਹਸ ਨੂੰ ਸਲਾਮ।”
ਇਹ ਵੀ ਪੜ੍ਹੋ : ‘ਗੁੱਸੇ ‘ਚ ਬੋਲੇ ਗਏ ਸ਼ਬਦ ਖੁਦਕੁਸ਼ੀ ਲਈ ਉਕਸਾਉਣਾ ਨਹੀਂ’, ਹਾਈਕੋਰਟ ਦੀ ਅਹਿਮ ਟਿੱਪਣੀ
ਉਥੇ ਹੀ ਬਿਹਾਰ ਦੇ ਨੇਤਾ ਪੱਪੂ ਯਾਦਵ ਨੇ ਵੀ ਰਾਹੁਲ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਸੱਚਮੁੱਚ, ਰਾਹੁਲ ਤਪੱਸਿਆ ਕਰ ਰਹੇ ਹਨ। ਇਸ ਠੰਡ ਵਿੱਚ ਨੰਗੇ ਪੈਰ, ਸਿਰਫ ਇੱਕ ਟੀ-ਸ਼ਰਟ ਵਿੱਚ, ਕੀ ਦੇਸ਼ ਨੂੰ ਭ੍ਰਿਸ਼ਟ ਤਾਨਾਸ਼ਾਹਾਂ ਤੋਂ ਛੁਟਕਾਰਾ ਦਿਵਾਉਣ ਦਾ ਸੰਕਲਪ ਹੈ, ‘ਹਮ ਦੋ ਹਮਾਰੇ ਦੋ’ ਨਾਲ ਆਜ਼ਾਦੀ ਦਿਵਾਉਣ ਦਾ ਤਪੋਬਲ ਚਾਹੁੰਦੇ ਹਨ!”
ਵੀਡੀਓ ਲਈ ਕਲਿੱਕ ਕਰੋ -: