ਵਾਸ਼ਿੰਗਟਨ : ਅਮਰੀਕਾ ਦੇ ਐਰੀਜ਼ੋਨਾ ਸੂਬੇ ‘ਚ ਜੰਮੀ ਝੀਲ ‘ਤੇ ਸੈਰ ਕਰਦੇ ਹੋਏ ਬਰਫ ‘ਚ ਡਿੱਗਣ ਕਾਰਨ ਇਕ ਔਰਤ ਸਣੇ ਤਿੰਨ ਭਾਰਤੀ ਨਾਗਰਿਕ ਡੁੱਬ ਜਾਣ ਦੀ ਖਬਰ ਸਾਹਮਣੇ ਆਈ ਹੈ।। ਇਹ ਘਟਨਾ 26 ਦਸੰਬਰ ਨੂੰ ਦੁਪਹਿਰ 3.35 ਵਜੇ ਕੋਕੋਨੀਨੋ ਕਾਉਂਟੀ, ਐਰੀਜ਼ੋਨਾ ਦੀ ਵੁੱਡਸ ਕੈਨਿਯਨ ਝੀਲ ‘ਤੇ ਵਾਪਰੀ।
“ਲਾਪਤਾ ਹੋਏ ਵਿਅਕਤੀ ਦੀਆਂ ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਨਰਾਇਣ ਮੁਦਾਨਾ (49) ਅਤੇ ਗੋਕੁਲ ਮੇਦੀਸੇਤੀ (47) ਵਜੋਂ ਹੋਈ ਹੈ। ਮ੍ਰਿਤਕ ਔਰਤ ਦੀ ਪਛਾਣ ਹਰੀਥਾ ਮੁਦਾਨਾ ਵਜੋਂ ਹੋਈ ਹੈ। ਤਿੰਨੇ ਪੀੜਤ ਚੈਂਡਲਰ, ਐਰੀਜ਼ੋਨਾ ਵਿੱਚ ਰਹਿੰਦੇ ਸਨ ਅਤੇ ਮੂਲ ਤੌਰ ‘ਤੇ ਭਾਰਤ ਦੇ ਰਹਿਣ ਵਾਲੇ ਸਨ। “ਕੋਕੋਨੀਨੋ ਕਾਉਂਟੀ ਸ਼ੈਰਿਫ ਦਫਤਰ (ਸੀਸੀਐਸਓ) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ।
ਅਧਿਕਾਰੀਆਂ ਨੇ ਕਿਹਾ ਕਿ ਹਰੀਥਾ ਨੂੰ ਜਲਦੀ ਹੀ ਪਾਣੀ ਵਿੱਚੋਂ ਕੱਢ ਲਿਆ ਗਿਆ ਅਤੇ ਉਸ ਦੀ ਜ਼ਿੰਦਗੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਸਫਲ ਨਹੀਂ ਹੋ ਸਕੇ। ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅਟਾਰੀ-ਵਾਹਗਾ ਬਾਰਡਰ ‘ਤੇ ਲਹਿਰਾਏਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, PAK ਦੇ ਝੰਡੇ ਤੋਂ 18 ਫੁੱਟ ਵੱਧ ਹੋਵੇਗੀ ਉਚਾਈ
ਫਿਰ ਅਮਲੇ ਨੇ ਝੀਲ ਵਿੱਚ ਜਿੱਗੇ ਨਰਾਇਣ ਅਤੇ ਮੇਡੀਸੇਤੀ ਨੂੰ ਲੱਭਣਾ ਸ਼ੁਰੂ ਕੀਤਾ। ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਦੋਵੇਂ ਮੰਗਲਵਾਰ ਦੁਪਹਿਰ ਨੂੰ ਮ੍ਰਿਤਕ ਮਿਲੇ ਸਨ।
CCSO ਦੇ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ ਇਲਾਕੇ ਵਿੱਚ ਇੱਕ ਸਬਸਟੇਸ਼ਨ ‘ਤੇ ਤਾਇਨਾਤ ਡਿਪਟੀਆਂ ਨੂੰ ਝੀਲ ਕੋਲ ਬੁਲਾਇਆ ਗਿਆ, ਜਿਥੇ ਦੋ ਮਰਦ ਅਤੇ ਇੱਕ ਔਰਤ ਜੰਮੀ ਹੋਈ ਝੀਲ ‘ਤੇ ਸੈਰ ਕਰ ਰਹੇ ਸਨ ਅਤੇ ਬਰਫ਼ ਵਿੱਚੋਂ ਡਿੱਗ ਗਏ।
ਵੀਡੀਓ ਲਈ ਕਲਿੱਕ ਕਰੋ -: