ਲੁਧਿਆਣਾ ਜ਼ਿਲ੍ਹੇ ਦੇ ਭਾਮੀਆਂ ਖੁਰਦ, ਤਾਜਪੁਰ ਰੋਡ ‘ਤੇ ਸਥਿਤ ਵਰਦਾਨ ਇਨਕਲੇਵ ‘ਚ ਬੁੱਧਵਾਰ ਨੂੰ 220 ਕੇਵੀ ਟਾਵਰ ਤੋਂ ਨਿਕਲਣ ਵਾਲੀ ਅਰਥ ਵਾਇਰ ਸ਼ਾਰਟ ਹੋ ਗਈ। ਇਸ ਨਾਲ ਤਾਰਾਂ ਵਿੱਚ ਧਮਾਕਾ ਹੋ ਗਿਆ। ਧਮਾਕੇ ਕਰਕੇ ਲੋਕਾਂ ਦੇ ਘਰਾਂ ਵਿੱਚ ਪਿਆਰ ਸਾਮਾਨ ਤੱਕ ਸੜ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇੱਕ ਘਰ ਦੇ ਬਾਹਰ ਟੋਇਆ ਪੈ ਗਿਆ। ਦੂਜੇ ਪਾਸੇ ਕਈ ਲੋਕਾਂ ਦੇ ਘਰ ਦੇ ਬਾਹਰ ਮੀਟਰ ਸੜ ਗਏ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਵੱਡੀ ਲਾਪਰਵਾਹੀ ਕਰਕੇ ਇਸ ਤਰ੍ਹਾਂ ਦੇ ਹਾਦਸੇ ਇਲਾਕੇ ਵਿੱਚ ਹੋ ਰਹੇ ਹਨ। ਅਜੇ 2 ਦਿਨ ਪਹਿਲਾਂ ਵੀ ਲਗਾਤਾਰ 3 ਧਮਾਕਾ ਹੋਏ ਸਨ, ਜਿਸ ਕਰਕੇ 4 ਤੋਂ 5 ਲੋਕਾਂ ਦੇ ਘਰਾਂ ਵਿੱਚ ਲੱਗੇ ਉਪਕਰਨ ਸੜ ਗਏ ਸਨ। ਲੋਕਾਂ ਨੇ ਇਸ ਸਮੱਸਿਆ ਦੀ ਸ਼ਿਕਾਇਤ ਪਹਿਲਾਂ ਹੀ ਪਾਵਰਕਾਮ ਨੂੰ ਲਿਖਵਾਈ ਹੈ, ਪਰ ਪਾਵਰਕਾਮ ਦੀ ਢਿੱਲੀ ਕਾਰਜਸ਼ੈਲੀ ਕਰਕੇ ਲੋਕਾਂ ਨੂੰ ਆਏ ਦਿਨ ਧਮਾਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲਾਕਾ ਨਿਵਾਸੀ ਸੋਨੂੰ ਨੇ ਕਿਹਾ ਕਿ ਕਰੀਬ ਦੋ ਤੋਂ ਢਾਈ ਲੱਖ ਰੁਪਏ ਦਾ ਉਸ ਦਾ ਨੁਕਸਾਨ ਹੋ ਗਿਆ ਹੈ। ਘਰ ਦੇ ਉਪਕਰਨ ਸੜ ਗਏ। ਪਾਵਰਕਾਮ ਦੀ ਲਾਪਰਵਾਹੀ ਦਾ ਹਰਜਾਨਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਡੀਪੀ ਕਾਲੋਨੀ ਦੇ ਚੰਚਲ ਪਾਂਡੇ ਨੇ ਕਿਹਾ ਕਿ ਉਨ੍ਹਾਂ ਦਾ ਬੈਟਰੀ ਸਿਸਟਮ ਖਰਾਬ ਹੋ ਗਿਆ। ਉਨ੍ਹਾਂ ਮੁਤਾਬਕ ਪਹਿਲਾੰ ਦੇਰ ਰਾਤ ਸਾਢੇ 3 ਵਜੇ ਵੀ ਧਮਾਕਾ ਹੋਇਆ। ਇਸ ਤਰ੍ਹਾਂ ਤੋਂ ਇਲਾਕੇ ਵਿੱਚ ਬਿਜਲੀ ਦਾ ਧਮਾਕੇ ਹੋਣਾ ਲੱਗਾ ਦੀ ਜਾਨ ਲਈ ਵੀ ਖਤਾਰ ਹੈ।ਦੋ ਦਿਨ ਪਹਿਲਾਂ ਵੀ ਤਿੰਨ ਧਮਾਕੇ ਹੋਏ ਸਨ। ਲੋਕਾਂ ਦੀ ਜਾਨ ਨਾ ਲਖਿਲਵਾੜ ਨਾ ਕੀਤਾ ਜਾਏ। ਸਰਕਾਰ ਤੋਂ ਮੰਗ ਹੈ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਅਮਰੀਕਾ ‘ਚ 3 ਭਾਰਤੀਆਂ ਨਾਲ ਵੱਡਾ ਹਾਦਸਾ, ਜੰਮੀ ਹੋਈ ਝੀਲ ‘ਚ ਡਿੱਗਣ ਨਾਲ ਮੌਤ
ਧਮਾਕੇ ਦੀ ਸ਼ਿਕਾਇਤ ਤੋਂ ਬਾਅਦ ਮੌਕੇ ‘ਤੇ ਪਾਵਰਕਾਮ ਦੇ ਅਧਿਕਾਰੀ ਪਹੁੰਚੇ ਹਨ। ਅਧਿਕਾਰੀਆਂ ਦੇ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਕਰਕੇ ਵਾਰ-ਵਾਰ ਵਾਇਰ ਸ਼ਾਰਟ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: