ਕੋਰੋਨਾ ਕਰਕੇ ਚੀਨ ਵਿੱਚ ਤਬਾਹੀ ਮਚੀ ਹੋਈ ਹੈ। ਕੋਵਿਡ -19 ਨੇ ਚੀਨ ਨੂੰ ਆਰਥਿਕ ਤੌਰ ‘ਤੇ ਬਰਬਾਦ ਕਰ ਦਿੱਤਾ ਹੈ। ਇਥੇ ਲੋਕਾਂ ਕੋਲ ਕੋਈ ਪੈਸਾ ਨਹੀਂ ਬਚਿਆ ਹੈ। ਤਨਖਾਹ ਨਾ ਮਿਲਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਹਾਲ ਹੀ ‘ਚ ਇਕ ਮੈਡੀਕਲ ਸਟੋਰ ‘ਤੇ ਦਵਾਈਆਂ ਦੀ ਭੀਖ ਮੰਗ ਰਹੇ ਲੋਕਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਹੁਣ ਚੀਨ ਦੇ ਕਈ ਸ਼ਹਿਰਾਂ ‘ਚ ਲੋਕ ਆਪਣੀਆਂ ਤਨਖਾਹਾਂ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।
ਚੀਨ ਦੇ ਇੱਕ ਨਿਊਜ਼ ਚੈਨਲ ਨੇ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸਾਦੇ ਕੱਪੜਿਆਂ ‘ਚ ਇਕ ਗਾਰਡ ਨੂੰ ਵਿਰੋਧ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਤਨਖਾਹ ਨਾ ਮਿਲਣ ਕਾਰਨ ਗਾਰਡਾਂ ਵਿੱਚ ਰੋਸ ਹੈ। ਇਸ ਦੇ ਨਾਲ ਹੀ ਚੀਨ ਦੇ ਕਈ ਸ਼ਹਿਰਾਂ ‘ਚ ਤਨਖਾਹ ਨਾ ਮਿਲਣ ਕਾਰਨ ਲੋਕ ਕਾਫੀ ਗੁੱਸੇ ‘ਚ ਹਨ। ਲੋਕ ਹੱਥਾਂ ਵਿੱਚ ਬੈਨਰ ਲੈ ਕੇ ਤਨਖਾਹਾਂ ਲਈ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਵਿਰੋਧ ਦੇ ਨਾਲ ਹੀ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੀ ਚੀਨ ਆਪਣੇ ਕਰਜ਼ੇ ਸੰਕਟ ਨੂੰ ਛੁਪਾ ਰਿਹਾ ਹੈ।
ਇਹ ਵੀ ਪੜ੍ਹੋ : ‘ਬਰਫ਼ੀਲੀ ਠੰਡ ‘ਚ ਅਸਮਾਨ ਹੇਠ ਸੌਂ ਰਹੇ ਲਤੀਫਪੁਰਾ ਦੇ ਬੇਘਰ ਲੋਕ’, ਸੋਮ ਪ੍ਰਕਾਸ਼ ਨੇ ਲਿਖੀ CM ਮਾਨ ਨੂੰ ਚਿੱਠੀ
ਅਹਿਮ ਗੱਲ ਇਹ ਹੈ ਕਿ ਜ਼ੀਰੋ ਕੋਵਿਡ ਨੀਤੀ ਕਾਰਨ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਕਾਫ਼ੀ ਸੁਸਤ ਹਨ। ਇਸ ਕਾਰਨ ਸੂਬਾਈ ਅਤੇ ਸਥਾਨਕ ਸਰਕਾਰਾਂ ਦਾ ਮਾਲੀਆ ਵੀ ਘਟਿਆ ਹੈ। ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (ਬੀਆਈਐਸ) ਦੀ ਇੱਕ ਨਵੀਂ ਰਿਪੋਰਟ ਮੁਤਾਬਕ ਚੀਨ ਵਿੱਚ ਗੈਰ-ਵਿੱਤੀ ਖੇਤਰ ‘ਤੇ ਕਰਜ਼ੇ ਦੀ ਮਾਤਰਾ 51.87 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਹ ਚੀਨ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਤੋਂ 295 ਫੀਸਦੀ ਜ਼ਿਆਦਾ ਹੈ। 1995 ਤੋਂ ਚੀਨ ‘ਤੇ ਕਦੇ ਵੀ ਇੰਨਾ ਕਰਜ਼ਾ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: