ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਮਹਿਲਾ ਅਥਲੀਟ ਕੋਚ ਸ਼ਿਕਸ਼ਾ ਡਾਗਰ ਨੇ ਵੀਰਵਾਰ ਨੂੰ ਗੰਭੀਰ ਦੋਸ਼ ਲਾਏ ਹਨ। ਅਭੈ ਚੌਟਾਲਾ ਦੇ ਨਾਲ ਇਨੈਲੋ ਦਫਤਰ ਪਹੁੰਚੀ ਕੋਚ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਉਸ ਨੇ ਬਤੌਰ 400 ਮੀਟਰ ਨੈਸ਼ਨਲ ਐਥਲੀਟ ਕੋਚ ਹਰਿਆਣਾ ਐਤਲੈਟਿਕਸ ਪੰਚਕੂਲਾ ਵਿੱਚ ਜੁਆਇਨ ਕੀਤਾ ਹੈ।
ਮਹਿਲਾ ਕੋਚ ਨੇ ਅੱਗੇ ਕਿਹਾ ਕਿ ਖੇਡ ਮੰਤਰੀ ਉਥੇ ਆਉਂਦੇ ਰਹਿੰਦੇ ਹਨ। ਖੇਡ ਮੰਤਰੀ ਸੰਦੀਪ ਸਿੰਘ ਨੇ ਇੰਸਟਾਗ੍ਰਾਮ ‘ਤੇ ਮੇਰੇ ਨਾਲ ਗੱਲ ਕੀਤੀ। ਵੈਨਿਸ਼ ਮੋਡ ‘ਤੇ ਉਨ੍ਹਾਂ ਨੇ ਗੱਲ ਕੀਤੀ, ਜਿਸ ਨਾਲ 24 ਘੰਟੇ ਬਾਅਦ ਮੈਸੇਜ ਡਿਲੀਟ ਹੋ ਗਿਆ। ਖੇਡ ਮੰਤਰੀ ਸੰਦੀਪ ਸਿੰਘ ਨੇ ਮਹਿਲਾ ਕੋਚ ਦੇ ਦੋਸ਼ਾੰ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਸਿਆਸਤ ਵਿੱਚ ਮੇਰੀ ਤਰੱਕੀ ਵਿਰੋਧੀ ਧਿਰ ਤੋਂ ਹਜਮ ਨਹੀਂ ਹੋ ਰਹੀ।
ਉਨ੍ਹਾਂ ਕਿਹਾ, ‘ਮੈਂ ਛੋਟੀ ਉਮਰ ‘ਚ ਹਾਕੀ ਦਾ ਕੈਪਟਨ ਸੀ। ਸਿਆਸਤ ਵਿੱਚ ਆਇਆ ਤਾਂ ਵਿਧਾਇਕ ਬਣਿਆ, ਫਿਰ ਮੰਤਰੀ ਬਣਿਆ। ਇਹ ਵਿਰੋਧੀ ਧਿਰ ਤੋਂ ਹਜਮ ਨਹੀਂ ਹੋ ਰਿਹਾ। ਮੈਂ ਮਹਿਲਾ ਕੋਚ ਦੀ ਖਿਡਾਰੀ ਵਜੋਂ ਕਈ ਵਾਰ ਮਦਦ ਕੀਤੀ ਅਤੇ ਜਦੋਂ-ਜਦੋਂ ਉਸ ਨੇ ਕਿਸੇ ਵੀ ਮਦਦ ਲਈ ਕਿਹਾ ਮੈਂ ਇੱਕ ਖਿਡਾਰੀ ਵਜੋਂ ਉਸ ਦੀ ਖੂਬ ਮਦਦ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਖਿਡਾਰੀ ਦੇ ਪੁਰਾਣੇ ਇਤਿਹਾਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਇਹ ਜਾਂਚ ਅਸੀਂ ਵੀ ਕਰਵਾਵਾਂਗੇ ਅਤੇ ਪੁਲਿਸ ਵੀ ਕਰੇਗੀ। ਪੰਚਕੂਲਾ ਦੀ ਥਾਂ ਇਨ੍ਹਾਂ ਦੀ ਝੱਜਰ ਪੋਸਟਿੰਗ ਕਰ ਦਿੱਤੀ ਗਈ, ਇਸ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਹੈ।
ਦੂਜੇ ਪਾਸੇ ਖੇਡ ਮੰਤਰੀ ‘ਤੇ ਦੋਸ਼ ਲਗਾਉਂਦੇ ਹੋਏ ਸ਼ਿਕਸ਼ਾ ਡਾਗਰ ਨੇ ਕਿਹਾ, ‘ਖੇਡ ਮੰਤਰੀ ਨੇ ਸਨੈਪਚੈਟ ‘ਤੇ ਗੱਲ ਕਰਨ ਲਈ ਕਿਹਾ। ਫਿਰ ਮੈਨੂੰ ਸੈਕਟਰ-7 ਲੇਕ ਸਾਈਡ ‘ਤੇ ਮਿਲਣ ਲਈ ਕਿਹਾ। ਮੈਂ ਨਹੀਂ ਗਈ, ਉਹ ਮੈਨੂੰ ਇੰਸਟਾ ‘ਤੇ ਬਲੌਕ ਅਨਬਲੌਕ ਕਰਦੇ ਰਹੇ। ਫਿਰ ਕਿਸੇ ਦਸਤਾਵੇਜ਼ ਦੇ ਬਹਾਨੇ ਮੈਨੂੰ ਘਰ ਬੁਲਾਇਆ। ਮੈਂ ਉੱਥੇ ਗਈ। ਉਹ ਕੈਮਰੇ ਵਾਲੇ ਦਫ਼ਤਰ ਵਿੱਚ ਬੈਠਣਾ ਨਹੀਂ ਚਾਹੁੰਦੇ ਸੀ, ਉਹ ਉਸ ਨੂੰ ਇੱਕ ਵੱਖਰੇ ਕੈਬਿਨ ਵਿੱਚ ਲੈ ਗਏ। ਉਥੇ ਉਨ੍ਹਾਂ ਨੇ ਮੇਰੀ ਲੱਤ ‘ਤੇ ਹੱਥ ਰੱਖਿਆ ਅਤੇ ਕਿਹਾ ਕਿ ਤੁਸੀਂ ਮੈਨੂੰ ਖੁਸ਼ ਰੱਖੋ, ਮੈਂ ਤੁਹਾਨੂੰ ਖੁਸ਼ ਰੱਖਾਂਗਾ।’
ਅਥਲੀਟ ਕੋਚ ਨੇ ਦੱਸਿਆ, ‘ਖੇਡ ਮੰਤਰੀ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਮੇਰਾ ਤਬਾਦਲਾ ਝੱਜਰ ਕਰ ਦਿੱਤਾ ਗਿਆ ਹੈ। ਜਿਥੇ 100 ਮੀਟਰ ਦੀ ਜ਼ਮੀਨ ਵੀ ਨਹੀਂ ਹੈ। ਕਈ ਖਿਡਾਰੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਮੈਂ ਸਿਖਰਲੇ ਪੱਧਰ ‘ਤੇ ਪਹੁੰਚਾਇਆ ਹੈ। ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ ਅਤੇ ਉਥੋਂ ਭੱਜ ਗਈ। ਉਥੇ ਮੌਜੂਦ ਸਟਾਫ ਮੇਰੀ ਹਾਲਤ ਦੇਖ ਕੇ ਹੱਸਦਾ ਰਿਹਾ। ਉਸ ਤੋਂ ਬਾਅਦ ਡੀਜੀਪੀ ਦੇ ਪੀਐਸ ਨੂੰ ਕਾਲ ਕੀਤਾ, ਫਿਰ ਮੁੱਖ ਮੰਤਰੀ ਦੇ ਪੀਐਸ ਨੂੰ ਵੀ ਕਾਲ ਕੀਤਾ, ਪਰ ਕੋਈ ਮਦਦ ਨਹੀਂ ਮਿਲੀ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹਿੰਦੂ ਔਰਤ ਦਾ ਬੇਰਹਿਮੀ ਨਾਲ ਕਤਲ, ਬੁਰੀ ਹਾਲਤ ‘ਚ ਮਿਲੀ ਮ੍ਰਿਤਕ ਦੇਹ
ਮਹਿਲਾ ਅਥਲੀਟ ਕੋਚ ਨੇ ਅੱਗੇ ਕਿਹਾ ਕਿ ਖੇਡ ਮੰਤਰੀ ਨੇ ਮੇਰੇ ਤਬਾਦਲੇ ਦੀ ਗੱਲ ਕੀਤੀ ਹੈ। ਉਸ ਨੇ ਕਿਹਾ, ‘ਖੇਡ ਨਿਰਦੇਸ਼ਕ ਨੇ ਮੇਰੀ ਮਦਦ ਕੀਤੀ। ਮੈਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: