ਅੱਜ ਦੇ ਦੌਰ ਵਿੱਚ ਧਰਮ ਦੇ ਨਾਂ ‘ਤੇ ਅਕਸਰ ਲੜਾਈ-ਝਗੜੇ ਹੁੰਦੇ ਨਜ਼ਰ ਆ ਜਾਂਦੇ ਹਨ। ਪਰ ਇਨਸਾਨੀਅਤ ਕਦੇ ਕੋਈ ਮਜ਼੍ਹਬ ਨਹੀਂ ਵੇਖਦੀ। ਅਜਿਹੇ ਦੌਰ ਵਿੱਚ ਇੱਕ ਮੁਸਲਿਮ ਬੰਦੇ ਨੇ 2 ਮਹੀਨੇ ਦੇ ਹਿੰਦੂ ਬੱਚੇ ਨੂੰ ਖੂਨ ਦੇ ਕੇ ਉਸ ਦੀ ਜਾਨ ਬਚਾਈ।
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿਚ ਇਕ ਮੁਸਲਿਮ ਬੰਦੇ ਨੇ ਖੂਨ ਦੀ ਕਮੀ ਨਾਲ ਪੀੜਤ 60 ਦਿਨਾਂ ਦੇ ਹਿੰਦੂ ਬੱਚੇ ਦੀ ਜਾਨ ਬਚਾਉਣ ਲਈ ਨਿਰਸਵਾਰਥ ਖੂਨਦਾਨ ਕੀਤਾ। ਸ਼ਨੀਵਾਰ ਨੂੰ ਜਦੋਂ 36 ਸਾਲਾ ਰਫਤ ਖਾਨ ਨੂੰ ਬੱਚੇ ਦੀ ਨਾਜ਼ੁਕ ਹਾਲਤ ਬਾਰੇ ਫੋਨ ਆਇਆ ਤਾਂ ਉਹ ਇਕ ਸਕਿੰਟ ਲਈ ਵੀ ਨਹੀਂ ਝਿਜਕਿਆ ਅਤੇ ਤੁਰੰਤ ਆਪਣੇ ਮੋਟਰਸਾਈਕਲ ‘ਤੇ ਜ਼ਿਲਾ ਹਸਪਤਾਲ ਪਹੁੰਚ ਗਿਆ। ਖਾਨ ਨਮਾਜ਼ ਅਦਾ ਕਰਨ ਲਈ ਆਪਣਾ ਘਰ ਛੱਡਣ ਹੀ ਵਾਲਾ ਸੀ ਜਦੋਂ ਉਸ ਨੂੰ ਫ਼ੋਨ ਆਇਆ ਕਿ ਵਿਕਾਸ ਗੁਪਤਾ ਅਨੀਮੀਆ ਤੋਂ ਪੀੜਤ ਹੈ ਅਤੇ ਉਸ ਨੂੰ ‘ਏ ਪਾਜ਼ੀਟਿਵ’ ਖ਼ੂਨ ਦੀ ਸਖ਼ਤ ਲੋੜ ਹੈ।
ਖਾਨ ਨੇ ਐਤਵਾਰ ਨੂੰ ਇੱਕ ਨਿਊਜ਼ ਏਜੰਸੀ ਨੂੰ ਦੱਸਿਆ, “ਬਿਨਾਂ ਕੁਝ ਸੋਚੇ, ਮੈਂ ਆਪਣਾ ਮੋਟਰਸਾਈਕਲ ਚੁੱਕਿਆ ਅਤੇ ਬਿਮਾਰ ਬੱਚੇ ਨੂੰ ਖੂਨਦਾਨ ਕਰਨ ਲਈ ਜ਼ਿਲ੍ਹਾ ਹਸਪਤਾਲ ਪਹੁੰਚਿਆ।”
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਸਕੂਲਾਂ ‘ਚ ਛੁੱਟੀਆਂ 8 ਜਨਵਰੀ ਤੱਕ ਵਧੀਆਂ, ਕੜਾਕੇ ਦੀ ਠੰਡ ਕਰਕੇ ਸਰਕਾਰ ਦਾ ਫੈਸਲਾ
ਖਾਨ ਨੇ ਦੱਸਿਆ ਕਿ ਬੱਚੇ ਦੇ ਪਿਤਾ ਅਤੇ ਮਨੋਰੀਆ ਪਿੰਡ ਦੇ ਵਸਨੀਕ ਜਤਿੰਦਰ ਨੇ ਖੂਨ ਨਾ ਮਿਲਣ ‘ਤੇ ਮੇਰੇ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਇਕ ਦਲਾਲ ਨੇ ਖੂਨ ਦਾ ਪ੍ਰਬੰਧ ਕਰਨ ਦੇ ਨਾਂ ‘ਤੇ ਉਸ (ਜਤਿੰਦਰ) ਨਾਲ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਦਲਾਲ ਨੇ ਖੂਨ ਦਾ ਇੰਤਡਾਮ ਕਰਨ ਦੇ ਨਾਂ ‘ਤੇ ਜਤਿੰਦਰ ਤੋਂ ਕਥਿਤ ਤੌਰ ‘ਤੇ 750 ਰੁਪਏ ਲਏ ਸਨ।
ਜਤਿੰਦਰ ਨੇ ਦੱਸਿਆ, ‘ਖਾਨ ਵੱਲੋਂ ਖੂਨਦਾਨ ਕਰਨ ਤੋਂ ਬਾਅਦ ਹੁਣ ਮੇਰੇ ਬੇਟੇ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਉਹ ਇੱਕ ਫਰਿਸ਼ਤਾ ਬਣ ਕੇ ਆਇਆ ਅਤੇ ਮੁਸਕਰਾਉਂਦੇ ਹੋਏ ਮੇਰੇ ਬੱਚੇ ਨੂੰ ਖੂਨਦਾਨ ਕੀਤਾ। ਮੇਰੇ ਬੱਚੇ ਨੂੰ ਇਸਦੀ ਬਹੁਤ ਲੋੜ ਸੀ।
ਜ਼ਿਲ੍ਹਾ ਹਸਪਤਾਲ ਵਿੱਚ ਵਿਸ਼ੇਸ਼ ਨਵਜੰਮੇ ਬੱਚਿਆਂ ਦੀ ਦੇਖਭਾਲ ਯੂਨਿਟ ਦੇ ਇੰਚਾਰਜ ਬਾਲ ਰੋਗਾਂ ਦੇ ਮਾਹਿਰ ਡਾਕਟਰ ਮੁਕੇਸ਼ ਪ੍ਰਜਾਪਤੀ ਨੇ ਦੱਸਿਆ ਕਿ ਖ਼ੂਨ ਮਿਲਣ ਮਗਰੋਂ ਬੱਚੇ ਦੀ ਹਾਲਤ ਸਥਿਰ ਹੈ। ਖਾਨ ਨੇ ਇੱਕ ਸਾਲ ਵਿੱਚ ਘੱਟੋ-ਘੱਟ 13 ਵਾਰ ਖੂਨਦਾਨ ਕੀਤਾ ਹੈ। ਖਾਨ ਨੇ ਕਿਹਾ, “ਇਸ ਨੇਕ ਕੰਮ ਨੇ ਮੈਨੂੰ ਖੁਸ਼ੀ ਅਤੇ ਸੰਤੁਸ਼ਟੀ ਦਿੱਤੀ।”
ਵੀਡੀਓ ਲਈ ਕਲਿੱਕ ਕਰੋ -: