ਪੰਜਾਬ ਦੇ ਰੂਪਨਗਰ ਦੀ ਸੀਆਈਏ ਟੀਮ ਨੇ ਹਥਿਆਰਾਂ ਤੇ ਡਰੱਗ ਤਸਕਰੀ ਦੇ ਰੈਕੇਟ ਦਾ ਭੰਡਾਫੋੜ ਕੀਤਾ ਹੈ। ਪੰਜਾਬ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ 6 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੇ ਕਬਜ਼ੇ ਤੋਂ ਪੁਲਿਸ ਨੂੰ ਕੁੱਲ 12 ਪਿਸਤੌਲਾਂ ਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਡੀਜੀਪੀ ਪੰਜਾਬ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਹਥਿਆਰਾਂ ਤੇ ਡਰੱਗ ਦੀ ਤਸਕਰੀ ਕਰਦੇ ਸਨ। ਇਸ ਲਈ ਇਕ-ਦੂਜੇ ਨੂੰ ਉਨ੍ਹਾਂ ਦੇ ਨਾਂ ਨਾਲ ਨਾ ਬੁਲਾ ਕੇ ਕੋਡ ਵਰਡ ਨਾਲ ਬੁਲਾਉਂਦੇ ਸਨ। ਹਰ ਮੈਂਬਰ ਦਾ ਆਪਣੇ ਨੰਬਰ ਦਾ ਇਕ ਵੱਖਰਾ ਕੋਡ ਵਰਡ ਸੀ। ਦੋਸ਼ੀ ਸੂਬੇ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ 2 ਹੈਲੀਕਾਪਟਰ ਹਵਾ ‘ਚ ਟਕਰਾਏ, 4 ਲੋਕਾਂ ਦੀ ਮੌਤ, 13 ਗੰਭੀਰ ਜ਼ਖਮੀ
ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈਟਵਰਕ ਨਾਲ ਜੁੜੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਹੈ।
ਪਠਾਨਕੋਟ ਕਾਊਂਟਰ ਇੰਟੈਲੀਜੈਂਸ ਟੀਮ ਨੇ ਬੀਤੇ ਬੁੱਧਵਾਰ ਨੂੰ 2 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 10 ਕਿਲੋ ਹੈਰੋਇਨ, ਦੋ ਪਿਸਤੌਲਾਂ, ਚਾਰ ਮੈਗਜ਼ੀਨ ਤੇ 180 ਕਾਰਤੂਸ ਬਰਾਮਦ ਕੀਤੇ ਸਨ। ਦੋਸ਼ੀ ਪਾਕਿਸਤਾਨ ਬੈਠੇ ਉਨ੍ਹਾਂ ਦੇ ਇਕ ਆਕਾ ਦੇ ਸੰਪਰਕ ਵਿਚ ਸਨ। ਦੋਵੇਂ ਦੋਸ਼ੀਆਂ ਨੂੰ ਬਾਰਡਰ ਆਊਟਪੋਸਟ ਚੌਤਰਾ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਪਾਕਿ ਤਸਕਰਾਂ ਵੱਲੋਂ ਕੰਢੇਦਾਰ ਤਾਰ ਦੇ ਰਸਤੇ ਪਾਈਪ ਦੀ ਮਦਦ ਨਾਲ ਭੇਜੀ ਗਈ ਨਸ਼ੇ ਤੇ ਹਥਿਆਰਾਂ ਦੀ ਖੇਪ ਲੈਣ ਪੈਦਲ ਜਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: