ਜਲੰਧਰ : ਫੌਜ, ਅਰਧ ਸੈਨਿਕ ਅਤੇ ਪੁਲਿਸ ਬਲਾਂ ਦੀ ਭਰਤੀ ਦੀ ਤਿਆਰੀ ਲਈ ਯੋਗ ਉਮੀਦਵਾਰਾਂ ਲਈ 9 ਜਨਵਰੀ 2023 ਤੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਜਲੰਧਰ ਵਿਖੇ ਪ੍ਰੀ-ਰਿਕਰੂਟਮੈਂਟ ਟਰੇਨਿੰਗ ਦਾ ਅਗਲਾ ਕੈਡਰ ਸ਼ੁਰੂ ਹੋ ਰਿਹਾ ਹੈ।
ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਜੋ ਪੁਰਸ਼ ਉਮੀਦਵਾਰ ਭਰਤੀ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਹ ਆਪਣੀ ਮੁੱਢਲੀ ਪ੍ਰੀਖਿਆ ਅਤੇ ਸਕ੍ਰੀਨਿੰਗ ਲਈ ਰਿਪੋਰਟ ਕਰ ਸਕਦੇ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਟਰੱਕ ਆਪਰੇਟਰਾਂ ਦੇ ਬਕਾਏ 31 ਜਨਵਰੀ ਤੱਕ ਕਿਸੇ ਵੀ ਹਾਲਤ ‘ਚ ਅਦਾ ਕਰਨ ਦੇ ਹੁਕਮ
ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਆਪਣੇ ਨਾਲ ਜ਼ਰੂਰੀ ਦਸਤਾਵੇਜ਼ਾਂ ਦੀਆਂ ਅਸਲ ਅਤੇ ਫੋਟੋ ਕਾਪੀਆਂ ਲੈ ਕੇ ਆਉਣ। ਬੁਲਾਰੇ ਨੇ ਕਿਹਾ ਕਿ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰ. 73409-82774 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: