ਪਟਿਆਲਾ ‘ਚ ਵਾਪਰੇ ਸੜਕ ਹਾਦਸੇ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਆਪਣੀ ਬੀਮਾਰ ਮਾਂ ਲਈ ਦਵਾਈ ਲੈਣ ਜਾ ਰਹੇ ਨੌਜਵਾਨ ਦੇ ਮੋਟਰਸਾਈਕਲ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਮੁਤਾਬਕ ਦੋਵੇਂ ਮਾਂ-ਪੁੱਤ ਬੱਸ ਦੇ ਟਾਇਰ ਹੇਠਾਂ ਫਸ ਗਏ, ਜਿਸ ਨੂੰ ਡਰਾਈਵਰ ਨੇ ਕਾਫੀ ਦੂਰ ਤੱਕ ਘਸੀਟਿਆ।
ਇਸ ਹਾਦਸੇ ‘ਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਅਦ ‘ਚ ਉਸ ਦੀ ਮਾਂ ਨੇ ਇਲਾਜ ਦੌਰਾਨ ਹਸਪਤਾਲ ‘ਚ ਦਮ ਤੋੜ ਦਿੱਤਾ। ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ ਬੱਸ ਦੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜੋ ਘਟਨਾ ਤੋਂ ਬਾਅਦ ਮੌਕੇ ‘ਤੇ ਬੱਸ ਛੱਡ ਕੇ ਫਰਾਰ ਹੋ ਗਿਆ।
ਥਾਣਾ ਨਾਭਾ ਕੋਤਵਾਲੀ ਦੇ ਏਐਸਆਈ ਇੰਦਰ ਸਿੰਘ ਨੇ ਦੱਸਿਆ ਕਿ ਨਿਤੀਸ਼ ਕੁਮਾਰ (30) ਵਾਸੀ ਵਿਸ਼ਵਕਰਮਾ ਕਲੋਨੀ, ਨਾਭਾ ਵੀਰਵਾਰ ਸ਼ਾਮ ਨੂੰ ਆਪਣੀ ਬੀਮਾਰ ਮਾਂ ਵੰਦਨਾ ਦੇਵੀ (50) ਨੂੰ ਡਾਕਟਰ ਕੋਲੋਂ ਦਵਾਈ ਦਿਵਾਉਣ ਲਈ ਜਾ ਰਿਹਾ ਸੀ। ਰਸਤੇ ਵਿੱਚ ਬੱਦਣ ਫਾਟਕ ਨੇੜੇ ਰੇਲਵੇ ਪੁਲ ’ਤੇ ਉਸ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਸਣੇ ਦੋਵੇਂ ਮਾਂ-ਪੁੱਤ ਬੱਸ ਦੇ ਟਾਇਰ ਹੇਠਾਂ ਫਸ ਗਏ, ਜਿਨ੍ਹਾਂ ਨੂੰ ਬੱਸ ਦੇ ਡਰਾਈਵਰ ਨੇ ਕਾਫੀ ਦੂਰ ਤੱਕ ਘਸੀਟਿਆ। ਇਸ ਹਾਦਸੇ ‘ਚ ਨਿਤੀਸ਼ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ‘ਚ ਜ਼ਖਮੀ ਵੰਦਨਾ ਦੇਵੀ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਗੈਂਗਸਟਰ ਟੀਨੂੰ ਫਰਾਰ ਕੇਸ ‘ਚ ਚਾਰਜਸ਼ੀਟ ਦਾਇਰ, ਬਰਖਾਸਤ CIA ਇੰਚਾਰਜ ਤੇ ਗਰਲਫ੍ਰੈਂਡ ਸਣੇ 10 ਨਾਮਜ਼ਦ
ਪੁਲੀਸ ਮੁਤਾਬਕ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਤਾਇਆ ਪੁੱਤਰ ਸੁਦੇਸ਼ ਕੁਮਾਰ ਦੇ ਬਿਆਨਾਂ ’ਤੇ ਪੁਲਿਸ ਨੇ ਬੱਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਅਜੇ ਤੱਕ ਫਰਾਰ ਹੈ। ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਮ੍ਰਿਤਕ ਦੇ ਚਾਚਾ ਵਰਿੰਦਰ ਕੁਮਾਰ ਬੈਣੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੇਜ਼ ਰਫਤਾਰ ਵਾਹਨਾਂ ‘ਤੇ ਲਗਾਮ ਕੱਸੀ ਜਾਵੇ ਤਾਂ ਜੋ ਭਵਿੱਖ ‘ਚ ਇਨ੍ਹਾਂ ਕਾਰਨ ਕੋਈ ਹੋਰ ਘਰ ਤਬਾਹ ਨਾ ਹੋਵੇ। ਉਨ੍ਹਾਂ ਨੇ ਦੋਸ਼ੀ ਬੱਸ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: