ਦਿੱਲੀ ਦੇ ਕੰਝਾਵਲਾ ਕੇਸ ਦੇ ਸੱਤਵੇਂ ਮੁਲਜ਼ਮ ਅੰਕੁਸ਼ ਖੰਨਾ ਨੇ ਸੁਲਤਾਨਪੁਰੀ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ, ਅੰਕੁਸ਼ ਨੂੰ ਹਾਦਸੇ ਦੀ ਪੂਰੀ ਕਹਾਣੀ ਪਤਾ ਸੀ। ਉਹ ਦੋਸ਼ੀ ਅਮਿਤ ਦਾ ਭਰਾ ਹੈ। ਅਮਿਤ ਕਾਰ ਚਲਾ ਰਿਹਾ ਸੀ, ਪਰ ਉਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਸ ਕਾਰਨ ਅੰਕੁਸ਼ ਨੇ ਦੀਪਕ ਨੂੰ ਡਰਾਈਵਰ ਵਜੋਂ ਪਲਾਂਟ ਕੀਤਾ।
ਦਿੱਲੀ ਪੁਲਿਸ ਨੇ ਕੰਝਾਵਲਾ ਇਲਾਕੇ ‘ਚ ਕਾਰ ਨਾਲ ਟਕਰਾਉਣ ਤੋਂ ਬਾਅਦ ਗੱਡੀ ਨਾਲ ਘਸੀਟਣ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਇੱਕ ਹੋਰ ਯਾਨੀ ਛੇਵੇਂ ਦੋਸ਼ੀ ਨੂੰ ਵੀ ਗ੍ਰਿਫਤਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਆਸ਼ੂਤੋਸ਼ ਵਜੋਂ ਕੀਤੀ ਹੈ। ਆਸ਼ੂਤੋਸ਼ ਨੇ ਪੁਲਿਸ ਨੂੰ ਗਲਤ ਜਾਣਕਾਰੀ ਦਿੱਤੀ ਸੀ।
ਦੋਸ਼ ਹੈ ਕਿ ਉਸ ਨੇ ਕਾਰ ਪੰਜ ਦੋਸ਼ੀਆਂ ਨੂੰ ਦਿੱਤੀ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨਾ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਕਾਲ ਡਿਟੇਲ ਰਿਕਾਰਡ ਦੇ ਆਧਾਰ ‘ਤੇ, ਪੁਲਿਸ ਨੂੰ ਦੋ ਹੋਰ ਲੋਕਾਂ – ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਦੀ ਸ਼ਮੂਲੀਅਤ ਬਾਰੇ ਪਤਾ ਲੱਗਾ, ਜੋ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਦੱਸ ਦੇਈਏ ਕਿ ਦਿੱਲੀ ਦੀ ਇਕ ਅਦਾਲਤ ਨੇ ਗ੍ਰਿਫਤਾਰ ਕੀਤੇ ਗਏ 5 ਦੋਸ਼ੀਆਂ ਦਾ ਰਿਮਾਂਡ ਲੈ ਲਿਆ ਹੈ। ਮੈਟਰੋਪੋਲੀਟਨ ਮੈਜਿਸਟਰੇਟ ਸਾਨਿਆ ਦਲਾਲ ਨੇ ਦਿੱਲੀ ਪੁਲਿਸ ਨੂੰ ਦੋਸ਼ੀਆਂ ਨੂੰ ਪੁੱਛਗਿੱਛ ਲਈ ਚਾਰ ਦਿਨ ਹੋਰ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਪੰਜ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ‘ਚ ਸੱਤਵੀਂ ਜਮਾਤ ਤੱਕ ਛੁੱਟੀਆਂ ਵਧੀਆਂ, 8ਵੀਂ ਤੋਂ 12ਵੀਂ ਦਾ ਬਦਲਿਆ ਸਮਾਂ
ਦੱਸ ਦੇਈਏ ਕਿ ਕੰਝਾਵਲਾ ਵਿੱਚ ਅੰਜਲੀ ਸਿੰਘ (20) ਦੀ ਸਕੂਟੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕੁੜੀ ਨੂੰ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਕਰੀਬ 12 ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਇਸ ਘਟਨਾ ਵਿੱਚ ਕੀੜੀ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: