ਦੇਸ਼ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਅਵਨੀ ਚਤੁਰਵੇਦੀ ਭਾਰਤੀ ਦਲ ਦਾ ਹਿੱਸਾ ਹੋਵੇਗੀ ਜੋ ਜਾਪਾਨ ਨਾਲ ਹਵਾਈ ਅਭਿਆਸਾਂ ਵਿੱਚ ਹਿੱਸਾ ਲਵੇਗੀ। ਅਵਨੀ ਭਾਰਤੀ ਹਵਾਈ ਸੈਨਾ (IAF) ਦੇ ਸੁਖੋਈ-30MKI ਸਕੁਐਡਰਨ ਦੀ ਕਮਾਂਡ ਕਰਦੀ ਹੈ ਅਤੇ ਜੋਧਪੁਰ ਵਿੱਚ ਸਥਿਤ ਹੈ। ਹਵਾਈ ਸੈਨਾ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ SU-30MKI ਸਕੁਐਡਰਨ ਲੀਡਰ ਅਵਨੀ ਚਤੁਰਵੇਦੀ ਹਵਾਈ ਅਭਿਆਸ ‘ਚ ਹਿੱਸਾ ਲੈਣ ਲਈ ਜਲਦ ਹੀ ਜਾਪਾਨ ਲਈ ਰਵਾਨਾ ਹੋਵੇਗੀ।
ਦੱਸ ਦੇਈਏ ਕਿ ਭਾਰਤ ਅਤੇ ਜਾਪਾਨ ਦੀ ਹਵਾਈ ਸੈਨਾ 12 ਤੋਂ 26 ਜਨਵਰੀ ਤੱਕ ਪਹਿਲਾ ਦੁਵੱਲਾ ਅਭਿਆਸ ਕਰੇਗੀ। ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਫੌਜੀ ਤਾਕਤ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਦੋਵਾਂ ਦੇਸ਼ਾਂ ਵਿਚਾਲੇ ਇਹ ਅਭਿਆਸ ਡੂੰਘੇ ਹੁੰਦੇ ਰੱਖਿਆ ਸਬੰਧਾਂ ਨੂੰ ਦਰਸਾਉਂਦਾ ਹੈ। ਭਾਰਤੀ ਹਵਾਈ ਸੈਨਾ (IAF) ਅਤੇ ਜਾਪਾਨ ਏਅਰ ਸੈਲਫ ਡਿਫੈਂਸ ਫੋਰਸ (JASDF) ਵਿਚਕਾਰ ‘ਵੀਰ ਗਾਰਡੀਅਨ-2023’ ਨਾਮ ਦਾ ਇਹ ਅਭਿਆਸ ਜਾਪਾਨ ਦੇ ਹਯਾਕੁਰੀ ਏਅਰਬੇਸ ‘ਤੇ ਕਰਵਾਇਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਲੜਾਕੂ ਪਾਇਲਟ ਫ੍ਰੈਂਚ ਏਅਰ ਫੋਰਸ ਸਮੇਤ ਵਿਦੇਸ਼ੀ ਦਲਾਂ ਦੇ ਨਾਲ ਦੇਸ਼ ਵਿੱਚ ਹਵਾਈ ਅਭਿਆਸ ਦਾ ਹਿੱਸਾ ਰਹੀ ਹੈ। ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਭਾਰਤੀ ਮਹਿਲਾ ਲੜਾਕੂ ਪਾਇਲਟ ਵਿਦੇਸ਼ੀ ਧਰਤੀ ‘ਤੇ ਹਵਾਈ ਅਭਿਆਸ ਦੀ ਅਗਵਾਈ ਕਰੇਗੀ। ਅਵਨੀ ਚਤੁਰਵੇਦੀ ਨੂੰ ਮੋਹਨਾ ਸਿੰਘ ਜੀਤੇਵਾਲ ਅਤੇ ਭਾਵਨਾ ਕੰਠ ਦੇ ਨਾਲ ਭਾਰਤੀ ਹਵਾਈ ਸੈਨਾ ਵਿੱਚ ਪਹਿਲੀ ਮਹਿਲਾ ਫਾਈਟਰ ਪਾਇਲਟ ਵਜੋਂ ਐਲਾਨਿਆ ਗਿਆ ਸੀ। ਅਵਨੀ ਚਤੁਰਵੇਦੀ ਦਾ ਜਨਮ ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਸ ਨੇ ਤੇਲੰਗਾਨਾ ਦੇ ਡੁੰਡੀਗਲ ਵਿੱਚ ਏਅਰ ਫੋਰਸ ਅਕੈਡਮੀ ਵਿੱਚ ਛੇ ਮਹੀਨਿਆਂ ਦੀ ਟ੍ਰੇਨਿੰਗ ਲਈ।
ਇਹ ਵੀ ਪੜ੍ਹੋ : ਅਮਰੀਕਾ ‘ਚ ਹੈਰਾਨ ਕਰਨ ਵਾਲਾ ਘਟਨਾ, 6 ਸਾਲਾਂ ਬੱਚੇ ਨੇ ਭਰੀ ਕਲਾਸ ‘ਚ ਟੀਚਰ ਨੂੰ ਮਾਰੀ ਗੋਲੀ
‘ਵੀਰ ਗਾਰਡੀਅਨ 2023’ ਨਾਮ ਦਾ ਅਭਿਆਸ 16 ਜਨਵਰੀ ਤੋਂ 26 ਜਨਵਰੀ ਤੱਕ ਹਯਾਕੁਰਾ ਏਅਰ ਬੇਸ ਅਤੇ ਇਸ ਦੇ ਆਸਪਾਸ ਦੇ ਓਮੀਤਾਮਾ ਅਤੇ ਜਾਪਾਨ ਦੇ ਸਯਾਮਾ ਵਿੱਚ ਇਰੂਮਾ ਏਅਰ ਬੇਸ ਵਿੱਚ ਕੀਤਾ ਜਾਵੇਗਾ। ਭਾਰਤੀ ਹਵਾਈ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਚਾਰ Su-30 MKI ਜਹਾਜ਼, ਦੋ C-17 ਜਹਾਜ਼ ਅਤੇ ਇਕ IL-78 ਜਹਾਜ਼ ਉਸ ਦੀ ਤਰਫ ਤੋਂ ਅਭਿਆਸ ‘ਚ ਹਿੱਸਾ ਲੈਣਗੇ। JASDF ਦੇ ਚਾਰ ਐੱਫ-2 ਅਤੇ ਚਾਰ ਐੱਫ-15 ਜਹਾਜ਼ ਅਭਿਆਸ ‘ਚ ਹਿੱਸਾ ਲੈਣਗੇ। ਆਈਏਐਫ ਨੇ ਇੱਕ ਬਿਆਨ ਵਿੱਚ ਕਿਹਾ, “ਦੇਸ਼ਾਂ ਵਿਚਕਾਰ ਹਵਾਈ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਲਈ, ਭਾਰਤ ਅਤੇ ਜਾਪਾਨ ਸੰਯੁਕਤ ਹਵਾਈ ਅਭਿਆਸ ‘ਵੀਰ ਗਾਰਡੀਅਨ-2023’ ਕਰਨ ਲਈ ਤਿਆਰ ਹਨ।”
ਵੀਡੀਓ ਲਈ ਕਲਿੱਕ ਕਰੋ -: