ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਦੋ ਜੌੜੇ ਭਰਾਵਾਂ ਜਾਂ ਭੈਣਾਂ ਦੇ ਜਨਮ ਦਿਨ ਦੋ ਵੱਖ-ਵੱਖ ਮਹੀਨਿਆਂ ਵਿੱਚ ਪੈਂਦਾ ਹੈ, ਪਰ ਅੱਜ ਤੁਹਾਨੂੰ ਅਜਿਹੇ ਜੌੜਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਦਿਨ ਵੱਖ-ਵੱਖ ਮਹੀਨਿਆਂ ‘ਚ ਨਹੀਂ ਸਗੋਂ ਵੱਖ-ਵੱਖ ਸਾਲਾਂ ‘ਚ ਹੈ। ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ। ਇੱਥੇ ਕੈਲੀ ਜੋਅ ਅਤੇ ਕਲਿਫ਼ ਦੀਆਂ ਜੌੜੀਆਂ ਧੀਆਂ ਦੋ ਵੱਖ-ਵੱਖ ਸਾਲਾਂ ਵਿੱਚ ਵੱਖ-ਵੱਖ ਤਰੀਕਾਂ ‘ਤੇ ਪੈਦਾ ਹੋਈਆਂ ਹਨ। ਇਸ ਬਾਰੇ ਪੜ੍ਹਣ ਵਾਲੇ ਲੋਕ ਵੀ ਹੈਰਾਨ ਹੋ ਰਹੇ ਹਨ।
ਕੈਲੀ ਜੋ ਨੇ ਆਪਣੀਆਂ ਜੌੜੀਆਂ ਕੁੜੀਆਂ ਦਾ ਨਾਂ ਐਨੀ ਜੋ ਅਤੇ ਐਫੀ ਰੋਜ਼ ਰੱਖਿਆ ਹੈ। ਇਸ ਵਿੱਚੋਂ ਐਨੀ ਜੋਅ ਦਾ ਜਨਮ 31 ਦਸੰਬਰ 2022 ਨੂੰ ਰਾਤ 11.55 ਵਜੇ ਹੋਇਆ ਸੀ। ਇਸ ਦੇ ਨਾਲ ਹੀ ਦੂਜੀ ਬੇਟੀ ਐਫੀ ਰੋਜ਼ ਦਾ ਜਨਮ 1 ਜਨਵਰੀ 2023 ਨੂੰ 12:01 ਵਜੇ ਹੋਇਆ ਸੀ। ਕੈਲੀ ਜੋਅ ਨੇ ਫੇਸਬੁੱਕ ‘ਤੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਉਸ ਨੇ ਆਪਣੀਆਂ ਧੀਆਂ ਅਤੇ ਪਤੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਆਪਣੀ ਪੋਸਟ ‘ਚ ਕੈਲੀ ਨੇ ਲਿਖਿਆ, ਕਲਿਫ ਅਤੇ ਮੈਂ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਕੈਲੀ ਨੇ ਦੋਵਾਂ ਕੁੜੀਆਂ ਦੇ ਜਨਮ ਦਾ ਸਮਾਂ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਰਚੇਗੀ ਇਤਿਹਾਸ, ਜਾਪਾਨ ਨਾਲ ਹਵਾਈ ਅਭਿਆਸ ਕਰੇਗੀ ਲੀਡ
ਕੈਲੀ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ ਹੈ ਕਿ ਦੋਵੇਂ ਬੱਚੀਆਂ ਸਿਹਤਮੰਦ ਅਤੇ ਠੀਕ ਹਨ। ਉਸ ਮੁਤਾਬਕ ਲੜਕੀਆਂ ਦਾ ਭਾਰ 5.5 ਪੌਂਡ ਹੈ। ਕੈਲੀ ਨੇ ਕਿਹਾ ਕਿ ਉਹ ਅਤੇ ਉਸਦਾ ਪਤੀ ਕਲਿਫ ਆਪਣੀਆਂ ਧੀਆਂ ਦੇ ਜਨਮ ਤੋਂ ਬਹੁਤ ਖੁਸ਼ ਅਤੇ ਰੋਮਾਂਚਿਤ ਹਨ। ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕੈਲੀ ਨੇ ਕਿਹਾ ਕਿ ਜਦੋਂ ਦੋਵੇਂ ਪੇਟ ਵਿੱਚ ਸਨ ਤਾਂ ਅਸੀਂ ਅਕਸਰ ਮਜ਼ਾਕ ਕਰਦੇ ਸੀ। ਸਾਨੂੰ ਸੰਭਾਵਿਤ ਸਮੇਂ ਦਾ ਅੰਦਾਜ਼ਾ ਸੀ। ਅਸੀਂ ਇੱਕ-ਦੂਜੇ ਨੂੰ ਦੱਸਦੇ ਸਾਂ ਕਿ ਜੇ ਨਿਊ ਈਅਰ ਈਵ ਅਤੇ ਨਿਊ ਈਅਰ ਇਨ੍ਹਾਂ ਦੋਹਾਂ ਦਾ ਜਨਮ ਦਿਨ ਹੋ ਜਾਏ ਤਾਂ। ਦੇਖੋ, ਬਿਲਕੁਲ ਉਸੇ ਤਰ੍ਹਾਂ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: