ਰੋਜ਼ ਕਿਸੇ ਨਾ ਕਿਸੇ ਝਮੇਲੇ ਵਿੱਚ ਫਸਣ ਵਾਲੇ ਪਾਕਿਸਤਾਨ ਵਿੱਚ ਨਵਾਂ ਬਖੇੜਾ ਸ਼ੁਰੂ ਹੋ ਗਿਆ ਹੈ। ਇਹ ਨਵਾਂ ਬਖੇੜਾ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਦੇ ਬਿਆਨ ‘ਤੇ ਖੜ੍ਹਾ ਹੋਇਆ ਹੈ। ਦਰਅਸਲ ਖਵਾਜ਼ਾ ਨੇ ਮੀਡੀਆ ਦੇ ਇੱਕ ਸਵਾਲ ‘ਤੇ ਕਿਹਾ ਕਿ ‘ਜਿਥੇ 8 ਵਜੇ ਮਾਰਕੀਟ ਬੰਦ ਹੁੰਦੀ ਹੈ, ਉਥੇ ਬੱਚਿਆਂ ਦੀ ਗਿਣਤੀ ਘੱਟ ਹੈ ਪੈਦਾ ਹੋਣ ਦੀ। ਤੁਹਾਡੀ ਕਿੰਨੀ ਐਫੀਸ਼ਿਐਂਸੀ ਹੈ ਕੌਮ ਦੀ, ਕਿ ਰਾਤ ਵਿੱਚ 1 ਵਜੇ ਤੋਂ ਬਾਅਜ ਬੱਚੇ ਜ਼ਿਆਦਾ ਪੈਦਾ ਕਰਦੇ ਹਨ’। ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਹੁਣ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਬੰਦੇ ਨੇ ਕਮੈਂਟ ਕੀਤਾ, ‘ਨਵੀਂ ਰਿਸਰਚ, ਰਾਤ 8 ਵਜੇ ਤੋਂ ਬਾਅਦ ਬੱਚੇ ਪੈਦਾ ਨਹੀਂ ਕੀਤੇ ਜਾ ਸਕਦੇ। ਰੱਖਿਆ ਮੰਤਰੀ ਨੇ ਕਿਹਾ, ਉਨ੍ਹਾਂ ਦੇਸ਼ਾਂ ਦੀ ਅਬਾਦੀ ਵਧਦੀ ਨਹੀਂ ਜਿਥੇ ਬਾਜ਼ਾਰ 8 ਵਜੇ ਬੰਦ ਹੁੰਦੇ ਨੇ।’
ਇੱਕ ਬੰਦੇ ਨੇ ਇਸ ਵੀਡੀਓ ‘ਤੇ ਕਮੈਂਟ ਕੀਤਾ, ‘ਜੋ ਔਰਤ ਉਨ੍ਹਾਂ ਨਾਲ ਬੈਠੀ ਹੈ, ਉਨ੍ਹਾਂ ਦੀ ਪ੍ਰਤੀਕਿਰਿਆ ਬੇਸ਼ਕੀਮਤੀ ਹੈ।’ ਦੱਸ ਦੇਈਏ, ਇਹ ਔਰਤ ਕੋਈ ਹੋਰ ਨਹੀਂ ਸਗੋਂ ਪਾਕਿਸਤਾਨ ਦੀ ਚੌਗਿਰਦਾ ਮੰਤਰੀ ਸ਼ੇਰੀ ਰਹਿਮਾਨ ਹੈ।’
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਆਸਿਫ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਉਹ ਮੀਡੀਆ ਦੇ ਸਾਹਮਣੇ ਦੇਸ਼ ਦੀ ‘ਊਰਜਾ ਸੰਭਾਲ ਯੋਜਨਾ’ ਪੇਸ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਮੈਰਿਜ ਹਾਲ ਰਾਤ 10 ਵਜੇ ਅਤੇ ਬਾਜ਼ਾਰ ਰਾਤ 8.30 ਵਜੇ ਬੰਦ ਕਰ ਦਿੱਤਾ ਜਾਵੇ। ਇਸ ਨਾਲ ਸਾਨੂੰ 60 ਅਰਬ ਰੁਪਏ ਦੀ ਬਚਤ ਕਰਨ ਵਿੱਚ ਮਦਦ ਮਿਲੇਗੀ।
ਇਹ ਵੀ ਪੜ੍ਹੋ : CM ਮਾਨ ਨੇ ਪਰਿਵਾਰ ਸਣੇ ਜੱਦੀ ਪਿੰਡ ਸਤੌਜ ‘ਚ ਮਨਾਈ ਲੋਹੜੀ, ਬਜ਼ੁਰਗਾਂ ਤੋਂ ਲਈਆਂ ਅਸੀਸਾਂ (ਤਸਵੀਰਾਂ)
ਆਸਿਫ ਨੇ ਕਿਹਾ ਕਿ ਇਸ ਸਾਲ ਦੇ ਅਖੀਰ ਤੱਕ ਦੇਸ਼ ‘ਚ ਇਲੈਕਟ੍ਰਿਕ ਮੋਟਰਸਾਈਕਲ ਲਾਂਚ ਕੀਤੇ ਜਾਣਗੇ। ਇਸ ਨਾਲ ਸਾਨੂੰ ਤੇਲ ਦੀ ਬੱਚਤ ਕਰਨ ਵਿੱਚ ਮਦਦ ਮਿਲੇਗੀ। ਊਰਜਾ ਬਚਾਉਣ ਦੀ ਯੋਜਨਾ ਨੂੰ ਤੁਰੰਤ ਲਾਗੂ ਕੀਤਾ ਜਾ ਰਿਹਾ ਹੈ ਅਤੇ ਕੈਬਨਿਟ ਇਸ ‘ਤੇ ਨਜ਼ਰ ਰੱਖੇਗੀ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਊਰਜਾ ਸੰਭਾਲ ਯੋਜਨਾ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ ਮਿਲ ਗਈ ਹੈ। ਇਹ ਸਾਰੇ ਮਾਪਦੰਡ ਇਸ ਪ੍ਰਵਾਨਗੀ ਤੋਂ ਬਾਅਦ ਹੀ ਐਲਾਨੇ ਜਾ ਰਹੇ ਹਨ। ਇਸ ਦਾ ਉਦੇਸ਼ ਊਰਜਾ ਬਚਾਉਣਾ ਅਤੇ ਤੇਲ ‘ਤੇ ਨਿਰਭਰਤਾ ਨੂੰ ਘਟਾਉਣਾ ਹੈ।
ਵੀਡੀਓ ਲਈ ਕਲਿੱਕ ਕਰੋ -: