ਫਿਰੋਜ਼ਪੁਰ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਫੌਜ ਦੇ ਇੱਕ ਲੈਫਟੀਨੈਂਟ ਕਰਨਲ ਨੇ ਐਤਵਾਰ ਰਾਤ ਨੂੰ ਆਪਣੀ ਪਤਨੀ ਦੀ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ।
ਜਾਣਕਾਰੀ ਮੁਤਾਬਕ ਉਸ ਨੇ ਇਕ ਸੁਸਾਈਡ ਨੋਟ ਛੱਡਿਆ, ਜਿੱਥੇ ਉਸ ਨੇ ਆਪਣੀ ਪਤਨੀ ‘ਤੇ ਹਮਲਾ ਕਰਨ ਦੀ ਗੱਲ ਕਬੂਲ ਕੀਤੀ। ਪਤਨੀ ਆਪਣੀ ਰਿਹਾਇਸ਼ ‘ਤੇ ਮ੍ਰਿਤਕ ਪਾਈ ਗਈ। ਫੌਜੀ ਅਧਿਕਾਰੀਆਂ ਮੁਤਾਬਕ ਵਿਆਹੁਤਾ ਜ਼ਿੰਦਗੀ ਵਿੱਚ ਚੱਲ ਰਹੇ ਝਗੜੇ ਨੂੰ ਲੈ ਕੇ ਬਕਾਇਦਾ ਕਾਊਂਸਲਿੰਗ ਚੱਲ ਰਹੀ ਸੀ। ਫੌਜ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦਾ ਖੁਲਾਸਾ ਕਰਦੇ ਹੋਏ ਪੁਲਿਸ ਨੇ ਦੱਸਿਆ ਹੈ ਕਿ ਫੌਜੀ ਅਧਿਕਾਰੀ ਨੇ ਐਤਵਾਰ ਰਾਤ 9 ਵਜੇ ਦੇ ਨੇੜੇ ਪਤਨੀ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਉਸ ਤੋਂ ਬਾਅਦ ਉਹ ਯੂਨਿਟ ਕੁਆਰਟਰ ਗਾਰਡ ਦੇ ਕੋਲ ਗਿਆ, ਉਥੇ ਇੱਕ ਮੰਦਰ ਵਿੱਚ ਪ੍ਰਾਰਥਨਾ ਕੀਤੀ ਅਤੇ ਖੁਦ ਨੂੰ ਵੀ ਸਿਰ ਵਿੱਚ ਗੋਲੀ ਮਾਰ ਲਈ। ਮਾਮਲੇ ਦੀ ਜਾਣਕਾਰੀ ਹੋਣ ‘ਤੇ ਜਦੋਂ ਫੌਜ ਦੇ ਅਧਿਕਾਰੀਆਂ ਨੇ ਦੋਸ਼ੀ ਅਧਿਕਾਰੀ ਦੇ ਘਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿਸੇ ਨੇ ਵੀ ਫੋਨ ਦਾ ਜਵਾਬ ਨਹੀਂ ਦਿੱਤਾ, ਜਿਸ ਨਾਲ ਉਹ ਉਸ ਦੇ ਘਰ ਗਏ ਅਤੇ ਉਸ ਦੀ ਪਤਨੀ ਮ੍ਰਿਤਕ ਮਿਲੀ।
ਇਹ ਵੀ ਪੜ੍ਹੋ : ਜੇਲ੍ਹ ‘ਚ ਚੱਲੀਆਂ ਰਾਡਾਂ, ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਤੇ ਸਾਥੀਆਂ ਨੂੰ ਦੂਜੇ ਗੈਂਗ ਨੇ ਕੁੱਟਿਆ
ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਅਧਿਕਾਰੀ ਨੇ ਇਕ ਸੁਸਾਈਡ ਨੋਟ ਛੱਡਿਆ ਹੈ, ਜਿਸ ਵਿਚ ਉਸ ਨੇ ਵਿਆਹੁਤਾ ਝਗੜੇ ਨੂੰ ਲੈ ਕੇ ਆਪਣੀ ਪਤਨੀ ਨੂੰ ਗੋਲੀ ਮਾਰਨ ਦੀ ਗੱਲ ਕਬੂਲ ਕੀਤੀ। ਫੌਜ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਫੌਜ ਦਾ ਅਧਿਕਾਰੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜਦੋਂ ਕਿ ਉਸ ਦੀ ਪਤਨੀ ਗੁਆਂਢੀ ਸੂਬੇ ਉੱਤਰਾਖੰਡ ਦੇ ਦੇਹਰਾਦੂਨ ਦੀ ਰਹਿਣ ਵਾਲੀ ਸੀ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਮਾਮਲੇ ਸਬੰਧੀ ਅਧਿਕਾਰੀ ਅਤੇ ਉਸ ਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹ ਪੰਜਾਬ ਲਈ ਰਵਾਨਾ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: