ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ‘ਖੂਨ ਨਾਲ ਭਰੇ ਦ੍ਰਿਸ਼’ ਦਿਖਾਉਣ ਲਈ ਸਾਰੇ ਚੈਨਲਾਂ ਨੂੰ ਝਾੜ ਪਾਈ ਹੈ। ਮੰਤਰਾਲੇ ਨੇ ਸੋਮਵਾਰ ਨੂੰ ਚੈਨਲਾਂ ਲਈ ਐਡਵਾਈਜ਼ਰੀ ਜਾਰੀ ਕੀਤੀ। ਇਸ ਐਡਵਾਈਜ਼ਰੀ ਵਿੱਚ ਸੜਕ ਹਾਦਸਿਆਂ, ਮੌਤਾਂ, ਹਿੰਸਾ, ਔਰਤਾਂ ਖ਼ਿਲਾਫ਼ ਹਿੰਸਾ ਅਤੇ ਬਜ਼ੁਰਗਾਂ-ਬੱਚਿਆਂ ਖ਼ਿਲਾਫ਼ ਹਿੰਸਾ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਚੈਨਲਾਂ ‘ਤੇ ਤਿੱਖੀ ਨਜ਼ਰ ਰੱਖਣ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚੈਨਲਾਂ ਨੇ ਬਿਨਾਂ ਸੋਚੇ ਸਮਝੇ ਇਨ੍ਹਾਂ ਹਿੰਸਕ ਦ੍ਰਿਸ਼ਾਂ ਨੂੰ ਪ੍ਰਸਾਰਿਤ ਕੀਤਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਟੀਵੀ ਚੈਨਲਾਂ ਨੇ ਲੋਕਾਂ ਦੀ ਮੌਤ ਦੀਆਂ ਤਸਵੀਰਾਂ ਅਤੇ ਵੀਡੀਓ ਦਿਖਾਏ, ਖੂਨ ਨਾਲ ਲੱਥਪੱਥ ਜ਼ਖਮੀ ਲੋਕਾਂ ਨੂੰ ਦਿਖਾਇਆ, ਖੂਨ ਨਾਲ ਲੱਥਪੱਥ ਲੋਕਾਂ, ਔਰਤਾਂ ਨੂੰ ਦਿਖਾਇਆ, ਬਜ਼ੁਰਗਾਂ-ਬੱਚਿਆਂ ਦੀ ਕੁੱਟਮਾਰ, ਅਧਿਆਪਕ ਦੀ ਕੁੱਟਮਾਰ ਦੇ ਨਜ਼ਦੀਕੀ ਵੀਡੀਓ ਦਿਖਾਏ ਗਏ। ਟੀਚਰ ਦੀ ਮਾਰ ਖਾਂਦੇ ਸਮੇਂ ਬੱਚੇ ਨੂੰ ਚੀਕਦੇ ਹੋਏ ਦਿਖਾਇਆ ਗਿਆ। ਇਹ ਸਾਰੇ ਦ੍ਰਿਸ਼ ਵਾਰ-ਵਾਰ ਦਿਖਾਏ ਗਏ ਅਤੇ ਲੰਬੇ ਸਮੇਂ ਤੱਕ ਲਗਾਤਾਰ ਦਿਖਾਏ ਗਏ। ਇੰਨਾ ਹੀ ਨਹੀਂ ਚੈਨਲਾਂ ਨੇ ਸੀਨਜ਼ ਨੂੰ ਹੋਰ ਹਿੰਸਕ ਦਿਖਾਉਣਣ ਲਈ ਉਨ੍ਹਾਂ ‘ਤੇ ਗੋਲਾਕਾਰ ਨਿਸ਼ਾਨ ਵੀ ਬਣਾਏ।
ਚੈਨਲਾਂ ਨੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਕਿ ਅਜਿਹੇ ਦ੍ਰਿਸ਼ਾਂ ਨੂੰ ਬਲਰ ਕੀਤਾ ਜਾਵੇ ਜਾਂ ਉਨ੍ਹਾਂ ਦੇ ਲਾਂਗ ਸ਼ਾਟ ਦਿਖਾਏ ਜਾਣ। ਐਡਵਾਈਜ਼ਰੀ ‘ਚ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਰਿਪੋਰਟਿੰਗ ਵੀ ਗਲਤ ਤਰੀਕੇ ਨਾਲ ਕੀਤੀ ਗਈ ਸੀ। ਇਨ੍ਹਾਂ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਅੰਦਰੋਂ ਝੰਜੋੜ ਦਿੱਤਾ।
ਇਹ ਵੀ ਪੜ੍ਹੋ : ਤੇਲੰਗਾਨਾ CM ਨੇ ਰੈਲੀ ਲਈ ਸੱਦਿਆ ਕੇਜਰੀਵਾਲ ਤੇ ਭਗਵੰਤ ਮਾਨ ਨੂੰ, ਚੌਥਾ ਮੋਰਚਾ ਖੜ੍ਹਾ ਕਰਨ ਦੀ ਤਿਆਰੀ!
ਸਰਕਾਰ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਕਿ ਖੂਨ ਨਾਲ ਲੱਥਪੱਥ ਤਸਵੀਰਾਂ, ਲਾਸ਼ਾਂ, ਸਰੀਰਕ ਤਸ਼ੱਦਦ ਪ੍ਰੋਗਰਾਮ ਕੋਡ ਦੇ ਮੁਤਾਬਕ ਨਹੀਂ ਹਨ। ਜੋ ਚੈਨਲ ਸੋਸ਼ਲ ਮੀਡੀਆ ‘ਤੇ ਹਿੰਸਕ ਵੀਡੀਓ ਅਤੇ ਤਸਵੀਰਾਂ ਜਾਰੀ ਕਰ ਰਿਹਾ ਹੈ, ਉਸ ਨੂੰ ਵੀ ਐਡਿਟ ਨਹੀਂ ਕੀਤਾ ਜਾ ਰਿਹਾ ਹੈ। ਇਸ ਦਾ ਬੱਚਿਆਂ ‘ਤੇ ਮਨੋਵਿਗਿਆਨਕ ਪ੍ਰਭਾਵ ਪੈ ਰਿਹਾ ਹੈ। ਇਸ ਦੇ ਨਾਲ ਹੀ ਵਿਅਕਤੀ ਦੀ ਪ੍ਰਾਈਵੇਸੀ ਦੀ ਵੀ ਉਲੰਘਣਾ ਹੋ ਰਹੀ ਹੈ।
ਮੰਤਰਾਲੇ ਨੇ ਕੁਝ ਹਵਾਲੇ ਦਿੰਦਿਆਂ ਕਿਹਾ ਕਿ
- 30 ਦਸੰਬਰ 2022 ਨੂੰ ਬਿਨਾਂ ਬਲਰ ਕੀਤੇ ਇੱਕ ਕ੍ਰਿਕਟਰ ਦੀਆਂ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਗਈਆਂ।
- 28 ਦਸੰਬਰ 2022 ਨੂੰ ਦਿਖਾਇਆ ਗਿਆ ਕਿ ਇੱਕ ਵਿਅਕਤੀ ਲਾਸ਼ ਨੂੰ ਬੁਰੀ ਤਰ੍ਹਾਂ ਘਸੀਟਿਆ ਜਾ ਰਿਹਾ ਸੀ। ਇਸ ਦੌਰਾਨ ਪੀੜਤ ਦਾ ਚਿਹਰਾ ਅਤੇ ਆਲੇ-ਦੁਆਲੇ ਖੂਨ ਦੇ ਛਿੱਟੇ ਦਿਖਾਈ ਦਿੱਤੇ।
-6 ਜੁਲਾਈ 2022 ਨੂੰ ਦਿਖਾਇਆ ਗਿਆ ਕਿ ਇੱਕ ਅਧਿਆਪਕ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਉਸ ਨੂੰ ਬੇਹੋਸ਼ ਹੋਣ ਤੱਕ ਕੁੱਟਦੇ ਹੋਏ ਦਿਖਾਇਆ ਗਿਆ। ਇਹ ਘਟਨਾ ਪਟਨਾ ਦੀ ਹੈ। ਇਹ ਕਲਿੱਪ ਬਿਨਾਂ ਮਿਊਟ ਚਲਾਈ ਗਈ ਸੀ, ਜਿਸ ਵਿੱਚ ਬੱਚੇ ਦੀਆਂ ਚੀਕਾਂ ਸਾਫ਼ ਸੁਣੀਆਂ ਜਾ ਸਕਦੀਆਂ ਸਨ। - 4 ਜੂਨ 2022 ਨੂੰ ਪੰਜਾਬੀ ਗਾਇਕ ਦੀ ਖੂਨ ਨਾਲ ਲੱਥਪੱਥ ਲਾਸ਼ ਦਿਖਾਈ ਗਈ
- ਅਸਾਮ ਵਿੱਚ 25 ਮਈ 2022 ਦੀ ਘਟਨਾ ਵਿੱਚ ਇੱਕ ਵਿਅਕਤੀ ਨੂੰ ਦੋ ਨਾਬਾਲਗਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਦਿਖਾਇਆ ਗਿਆ ਸੀ। ਇਸ ਕਲਿੱਪ ਨੂੰ ਮਿਊਟ ਅਤੇ ਬਲਰ ਕੀਤੇ ਬਿਨਾਂ ਵੀ ਚਲਾਇਆ ਗਿਆ ਸੀ। ਇਸ ਵਿੱਚ ਨਾਬਾਲਗਾਂ ਦੀਆਂ ਚੀਕਾਂ ਸਾਫ਼ ਸੁਣਾਈ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -: