ਕਿਹਾ ਜਾਂਦਾ ਹੈ ਕਿ ਆਸਥਾ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਜੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਹਾਲਾਤ ਕਿੰਨੇਵੀ ਉਲਟ ਹੋਣ, ਬੰਦੇ ਦਾ ਕੁਝ ਨਹੀਂ ਵਿਗਾੜ ਸਕਦੇ। ਕੁਝ ਅਜਿਹਾ ਹੀ ਇੱਕ ਵਾਇਰਲ ਵੀਡੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਇਸ ਵਾਇਰਲ ਵੀਡੀਓ ਵਿੱਚ ਦੋ ਯੋਗੀ ਬਰਫਬਾਰੀ ਦੌਰਾਨ ਕੇਦਾਰਨਾਥ ਵਿੱਚ ਭਗਵਾਨ ਸ਼ਿਵ ਦੀ ਸਾਧਨਾ ਕਰ ਰਹੇ ਹਨ।
ਜ਼ੀਰੋ ਡਿਗਰੀ ਸੈਲਸੀਅਸ ਤਾਪਮਾਨ ਵਿਚਾਲੇ ਦੋਵਾਂ ਦੇ ਸਰੀਰ ‘ਤੇ ਨਾਂਮਾਤਰ ਕੱਪੜੇ ਹਨ। ਇਸ ਵੀਡੀਓ ਨੂੰ ਦੇਖ ਰਹੇ ਲੋਕ ਇਸ ਨੂੰ ਭੋਲੇ ਭੰਡਾਰੀ ਦੀ ਆਰਾਧਨਾ ਦੀ ਤਾਕਤ ਦੱਸ ਰਹੇ ਹਨ।
ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਹੈ। ਵੀਡੀਓ ਦੇ ਨਾਲ ਕੈਪਸ਼ਨ ‘ਚ ਯੂਜ਼ਰ ਨੇ ਲਿਖਿਆ ਹੈ ਕਿ ਜ਼ੀਰੋ ਤੋਂ ਘੱਟ ਪਾਰੇ ‘ਤੇ, ਰਾਤ ਦੇ 3 ਵਜੇ ਕੇਦਾਰਨਾਥ ਧਾਮ ਵਿੱਚ ਹੋ ਰਹੀ ਬਰਫਬਾਰੀ ਵਿਚਾਲੇ ਪਰਮਪਿਤਾ ਸ਼ਿਵ ਦੀ ਆਰਾਧਨਾ ਵਿੱਚ ਲੀਨ ਸਾਧੂਆਂ ਦੇ ਦੁਰਲਭ ਦਰਸ਼ਨ। ਇਸੇ ਦਾ ਨਾਂ ਭਗਤੀ ਹੈ।
ਜਿਥੇ ਭਗਤੀ, ਉਥੇ ਸ਼ਕਤੀ ਅਤੇ ਜਿਥੇ ਸ਼ਕਤੀ, ਉਥੇ ਸ਼ਿਵ ਭੋਲੇ ਭੰਡਾਰੀ। ਤਸਵੀਰਾਂ ਵਿੱਚ ਦਿਸ ਰਿਹਾ ਹੈ ਕਿ ਦੋਵੇਂ ਸਾਧੂਆਂ ਦੇ ਆਲੇ-ਦੁਆਲੇ ਬਰਫ ਦੀ ਪਰਤ ਜਮੀ ਹੋਈ ਹੈ। ਹਾਲਾਂਕਿ ਇਹ ਦੋਵੇਂ ਆਲੇ-ਦੁਆਲੇ ਦੇ ਮਾਹੌਲ ਤੋਂ ਪੂਰੀ ਤਰ੍ਹਾਂ ਤੋਂ ਬੇਫਿਕਰ ਆਪਣੀ ਸਾਧਨਾ ਵਿੱਚ ਲੀਨ ਜ਼ਰੂਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ‘ਖ਼ੂਨ’ ਵਿਖਾਉਣ ‘ਤੇ ਸਰਕਾਰ ਨੇ TV ਚੈਨਲਾਂ ਨੂੰ ਪਾਈ ਝਾੜ, ਕਿਹਾ-‘ਝੰਜੋੜ ਦਿੰਦੇ ਨੇ ਸੀਨ’, ਐਡਵਾਇਜ਼ਰੀ ਜਾਰੀ
ਦੋਹਾਂ ਦੀ ਹਾਲਤ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਸ਼ਰਧਾ ਅਤੇ ਆਸਥਾ ਦੇ ਬਲਬੂਤੇ ਉਨ੍ਹਾਂ ਦੀ ਆਤਮਾ ਤੋਂ ਗਰਮੀਦੀ ਊਰਜਾ ਮਿਲ ਰਹੀ ਹੋਵੇ। ਦੱਸ ਦੇਈਏ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਠੰਡ ਪੈ ਰਹੀ ਹੈ। ਅਜਿਹੇ ‘ਚ ਲੋਕ ਕੱਪੜਿਆਂ ਦੀਆਂ ‘ਚ ਲਪੇਟੇ ਹੋਏ ਹਨ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਸਭ ਵਿਚਾਲੇ ਲੋਕ ਸੰਤਾਂ ਦੀ ਇਸ ਔਖੀ ਤਪੱਸਿਆ ਨੂੰ ਆਸਥਾ ਦੀ ਜਿਉਂਦੀ ਜਾਗਦੀ ਮਿਸਾਲ ਦੱਸ ਰਹੇ ਹਨ। ਲੋਕ ਕਹਿੰਦੇ ਹਨ ਕਿ ਜੇ ਤੁਹਾਡੇ ਅੰਦਰ ਸੱਚੀ ਸ਼ਰਧਾ ਅਤੇ ਲਗਨ ਹੈ ਤਾਂ ਪ੍ਰਮਾਤਮਾ ਆਪ ਤੁਹਾਨੂੰ ਮੁਸ਼ਕਿਲਾਂ ਤੋਂ ਬਚਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: