ਭਾਰਤ ਜੋੜੋ ਯਾਤਰਾ ਦੌਰਾਨ ਕੜਾਕੇ ਦੀ ਠੰਡ ਵਿੱਚ ਸਿਰਫ ਇੱਕ ਟੀ-ਸ਼ਰਟ ਪਹਿਨਣ ਦੀ ਚਰਚਾ ਵਿਚਾਲੇ ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ, ਜਿਸ ਵਿੱਚ ਉਹ ਨੰਗੇ ਪੈਰੀਂ ਤੁਰਦੇ ਹੋਏ ਦਿਖਾਈ ਦੇ ਰਹੇ ਹਨ।
ਉਨ੍ਹਾਂ ਦੇ ਪਿੱਛੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੇਖਿਆ ਜਾ ਸਕਦਾ ਹੈ, ਜੋ ਵੀ ਨੰਗੇ ਪੈਰੀਂ ਤੁਰ ਰਹੇ ਨੇ, ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੱਪਲਾਂ ਪਹਿਨੀਂ ਨਜ਼ਰ ਆ ਰਹੇ ਹਨ।
ਇਹ ਤਸਵੀਰ ਰਾਹੁਲ ਵੱਲੋਂ ਸਰਹਿੰਦ-ਬੱਸੀ ਪਠਾਣਾ ਰੋਡ ‘ਤੇ ਰੋਜ਼ਾ ਸ਼ਰੀਫ ਸ਼ੇਖ ਅਹਿਮਦ ਅਲ-ਫ਼ਾਰੂਕੀ ਅਲ-ਸਰਹਿੰਦੀ ਦਰਗਾਹ ਦੇ ਦਰਸ਼ਨ ਕਰਨ ਤੋਂ ਬਾਅਦ ਲਈ ਗਈ ਸੀ। ਉਹ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਨੰਗੇ ਪੈਰੀਂ ਤੁਰਦੇ ਵੇਖੇ ਹਏ, ਜਦੋਂ ਕਿ ਬਾਕੀਆਂ ਨੇ ਜੁੱਤੀਆਂ ਪਾਈਆਂ ਹੋਈਆਂ ਸਨ। ਉਸ ਵੇਲੇ ਉੱਥੇ ਤਾਪਮਾਨ 4 ਡਿਗਰੀ ਸੈਲਸੀਅਸ ਸੀ।
ਦੱਸ ਦੇਈਏ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਬਠਿੰਡਾ ਇਸ ਖੇਤਰ ਵਿੱਚ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਰਿਹਾ।
ਰਾਹੁਲ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ “ਫਟੇ ਕੱਪੜਿਆਂ ਵਿੱਚ ਕੰਬ ਰਹੀਆਂ” ਤਿੰਨ ਗਰੀਬ ਕੁੜੀਆਂ ਨੂੰ ਮਿਲਣ ਤੋਂ ਬਾਅਦ ਮਾਰਚ ਦੌਰਾਨ ਸਿਰਫ ਇੱਕ ਟੀ-ਸ਼ਰਟ ਪਹਿਨਣ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ : ਵੱਡੀ ਖਬਰ, CM ਮਾਨ ਦੇ ਅਲਟੀਮੇਟਮ ਮਗਰੋਂ PCS ਅਫ਼ਸਰਾਂ ਨੇ ਹੜਤਾਲ ਲਈ ਵਾਪਸ
ਉਨ੍ਹਾਂ ਕਿਹਾ ਕਿ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਸਿਰਫ ਟੀ-ਸ਼ਰਟ ਕਿਉਂ ਪਾਈ ਹੈ, ਕੀ ਮੈਨੂੰ ਠੰਡ ਨਹੀਂ ਲੱਗਦੀ। ਮੈਂ ਤੁਹਾਨੂੰ ਕਾਰਨ ਦੱਸਾਂਗਾ। ਜਦੋਂ ਯਾਤਰਾ ਸ਼ੁਰੂ ਹੋਈ… ਕੇਰਲ ਵਿੱਚ ਗਰਮੀ ਤੇ ਨਮੀ ਸੀ। ਪਰ ਜਦੋਂ ਅਸੀਂ ਮੱਧ ਪ੍ਰਦੇਸ਼ ਵਿੱਚ ਦਾਖਲ ਹੋਇਆ ਤਾਂ ਇਹ ਥੋੜ੍ਹਾ ਠੰਡਾ ਸੀ।
ਰਾਹੁਲ ਨੇ ਅੰਬਾਲਾ ਵਿੱਚਇੱਕ ਇਕੱਠ ਦੌਰਾਨ ਕਿਹਾ ਕਿ ਇੱਕ ਦਿਨ ਫਟੇ ਕੱਪੜਿਆਂ ਵਿੱਚ ਤਿੰਨ ਗਰੀਬ ਕੁੜੀਆਂ ਮੇਰੇ ਕੋਲ ਆਈਆਂ…ਜਦੋਂ ਮੈਂ ਉਨ੍ਹਾਂ ਨੂੰ ਫੜਿਆ ਤਾਂ ਉਹ ਕੰਬ ਰਹੀਆਂ ਸਨ ਕਿਉਂਕਿ ਉਨ੍ਹਾਂ ਨੇ ਸਹੀ ਕੱਪੜੇ ਨਹੀਂ ਪਾਏ ਹੋਏ ਸਨ। ਉਸ ਦਿਨ ਮੈਂ ਸਿਰਫ ਇੱਕ ਟੀ-ਸ਼ਰਟ ਪਹਿਨਣ ਦਾ ਫੈਸਲਾ ਲਿਆ।”
ਵੀਡੀਓ ਲਈ ਕਲਿੱਕ ਕਰੋ -: