ਇਰਫਾਨ ਖਾਨ ਦੀ ਐਵਾਰਡ ਜੇਤੂ ਫਿਲਮ ‘ਪਾਨ ਸਿੰਘ ਤੋਮਰ’ ਦੇ ਲੇਖਕ ਸੰਜੇ ਚੌਹਾਨ ਦਾ ਦੇਹਾਂਤ ਹੋ ਗਿਆ ਹੈ। ਉਹ 62 ਸਾਲ ਦੇ ਸਨ ਤੇ ਲੀਵਰ ਦੀ ਬੀਮਾਰੀ ਤੋਂ ਪੀੜਤ ਸਨ। ਤਬੀਅਤ ਖਰਾਬ ਹੋਣ ‘ਤੇ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਪਰ ਉਥੇ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਹ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਗਏ।
ਅੱਜ ਓਸ਼ੀਵਾਰਾ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਪਾਨ ਸਿੰਘ ਤੋਮਰ ਤੋਂ ਇਲਾਵਾ ਉਨ੍ਹਾਂ ਨੇ ਸਾਹੇਬ ਬੀਵੀ ਗੈਂਗਸਟਰ, ਮੈਂਨੇ ਗਾਂਧੀ ਕੋ ਨਹੀਂ ਮਾਰਾ, ਧੂਪ ਔਰ ਆਈ ਐਮ ਕਲਾਮ ਵਰਗੀਆਂ ਫਿਲਮਾਂ ਵੀ ਲਿਖੀਆਂ ਹਨ।
ਸੰਜੇ ਚੌਹਾਨ ਦੇ ਦੇਹਾਂਤ ਨਾਲ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਸਗੋਂ ਉਨ੍ਹਾਂ ਦੇ ਫੈਨਸ ਤੇ ਇੰਡਸਟਰੀ ਦੇ ਸਾਰੇ ਐਕਟਰ ਇਸ ਸਮੇਂ ਸਦੇ ਵਿਚ ਹਨ। ਸੰਜੇ ਆਪਣੇ ਪਿੱਛੇ ਪਤਨੀ ਸਰਿਤਾ ਤੇ ਧੀ ਸਾਰਾ ਚੌਹਾਨ ਨੂੰ ਛੱਡ ਗਏ ਹਨ। ‘ਆਈ ਐਮ ਕਲਾਮ’ ਲਈ ਸੰਜੇ ਨੂੰ ਬੈਸਟ ਸਟੋਰੀ ਦੇ ਫਿਲਮਮੇਕਰ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਇਹੀ ਨਹੀਂ ਉਨ੍ਹਾਂ ਨੇ ਤਿਗਮਾਂਸ਼ੂ ਧੂਲੀਆ ਨਾਲ ‘ਸਾਹਿਬ ਬੀਵੀ ਗੈਂਗਸਟਰ’ ਵਰਗੀਆਂ ਕਈ ਫਿਲਮਾਂ ਲਿਖੀਆਂ ਹਨ।
ਇਹ ਵੀ ਪੜ੍ਹੋ : ਖ਼ਤਰਾ ਬਰਕਰਾਰ ! 12 ਦਿਨਾਂ ‘ਚ 5.4 ਸੈਂਮੀ. ਧੱਸਿਆ ਜੋਸ਼ੀਮੱਠ, ISRO ਨੇ ਜਾਰੀ ਕੀਤੀਆਂ ਸੈਟੇਲਾਈਟ ਤਸਵੀਰਾਂ
ਸੰਜੇ ਚੌਹਾਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਰੇਲਵੇ ਵਿਚ ਕੰਮ ਕਰਦੇ ਸਨ ਤੇ ਮਾਂ ਇਕ ਸਕੂਲ ਟੀਚਰ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਸੰਜੇ ਨੇ ਦਿੱਲੀ ਵਿਚ ਇਕ ਪੱਤਰਕਾਰ ਵਜੋਂ ਕੀਤੀ ਸੀ। ਇਸ ਦੇ ਬਾਅਦ ਉਨ੍ਹਾਂ ਨੇ ਸਾਲ 1990 ਦੇ ਦਹਾਕੇ ਵਿਚ ਸੋਨੀ ਟੈਲੀਵਿਜ਼ਨ ਲਈ ਕ੍ਰਾਈਮ ਬੇਸਡ ਟੀਵੀ ਸੀਰੀਜ ‘ਭੰਵਰ’ ਲਿਖਿਆ ਸੀ ਜੋ ਕਾਫੀ ਚਰਚਾ ਵਿਚ ਰਿਹਾ ਸੀ। ਇਸ ਦੇ ਬਾਅਦ ਉਹ ਮੁੰਬਈ ਚਲੇ ਗਏ। ਸੰਜੇ ਨੂੰ ਸੁਧੀਰ ਮਿਸ਼ਰਾ ਦੀ ਸਾਲ 2003 ਵਿਚ ਆਈ ਮਸ਼ਹੂਰ ਫਿਲਮ ‘ਹਜ਼ਾਰੋਂ ਖਵਾਹਿਸ਼ੇ’ ਦੇ ਡਾਇਲਾਗ ਲਈ ਵੀ ਜਾਣਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: