ਏਅਰ ਇੰਡੀਆ ਪਿਸ਼ਾਬ ਕਾਂਡ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੇ ਨਵਾਂ ਦਾਅਵਾ ਕੀਤਾ ਹੈ। ਸ਼ੰਕਰ ਮਿਸ਼ਰਾ ਨੇ ਅਦਾਲਤ ‘ਚ ਸੁਣਵਾਈ ਦੌਰਾਨ ਆਪਣੇ ਬਚਾਅ ‘ਚ ਦਲੀਲ ਦਿੱਤੀ ਕਿ ਜਿਸ ਸਹਿ-ਯਾਤਰੀ ਨੇ ਉਸ ‘ਤੇ ਪਿਸ਼ਾਬ ਕਰਨ ਦਾ ਦੋਸ਼ ਲਗਾਇਆ ਸੀ, ਉਸ ਨੇ ਅਸਲ ‘ਚ ਖੁਦ ‘ਤੇ ਪਿਸ਼ਾਬ ਕੀਤਾ ਸੀ।
ਆਪਣੇ ਦਾਅਵੇ ਨੂੰ ਪ੍ਰਮਾਣਿਤ ਕਰਨ ਲਈ ਮਿਸ਼ਰਾ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਕੱਥਕ ਡਾਂਸਰਾਂ ਨੂੰ ਇਹ ਸਮੱਸਿਆ ਹੈ। ਦੱਸ ਦੇਈਏ ਕਿ ਦੋਸ਼ੀ ਸ਼ੰਕਰ ਮਿਸ਼ਰਾ ‘ਤੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ‘ਬਿਜ਼ਨੈੱਸ ਕਲਾਸ’ ‘ਚ ਇਕ ਮਹਿਲਾ ਸਹਿ-ਯਾਤਰੀ ‘ਤੇ ਨਸ਼ੇ ਦੀ ਹਾਲਤ ‘ਚ ਪਿਸ਼ਾਬ ਕਰਨ ਦਾ ਦੋਸ਼ ਹੈ।
ਇਸ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ਨੇ ਸ਼ੰਕਰ ਮਿਸ਼ਰਾ ਦੀ ਪੁਲਿਸ ਹਿਰਾਸਤ ਦੀ ਮੰਗ ਦਾ ਮਾਮਲਾ ਮੁੜ ਸੈਸ਼ਨ ਕੋਰਟ ਵੱਲੋਂ ਸੁਣਵਾਈ ਲਈ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ‘ਚ ਭੇਜ ਦਿੱਤਾ ਹੈ। ਸੈਸ਼ਨ ਕੋਰਟ ਨੇ ਦਿੱਲੀ ਪੁਲਿਸ ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਸਾਹਮਣੇ ਇਸ ਅਦਾਲਤ ਵਿੱਚ ਰੱਖਿਆ ਨਵਾਂ ਆਧਾਰ ਰੱਖਣ ਦੀ ਆਜ਼ਾਦੀ ਦਿੱਤੀ ਹੈ। ਪਟਿਆਲਾ ਹਾਊਸ ਕੋਰਟ ਨੇ ਫਿਲਹਾਲ ਸ਼ੰਕਰ ਮਿਸ਼ਰਾ ਦੀ ਹਿਰਾਸਤ ਦਿੱਲੀ ਪੁਲਿਸ ਨੂੰ ਨਹੀਂ ਦਿੱਤੀ ਹੈ।
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਨੂੰ ਨਵੇਂ ਪੁਲਿਸ ਰਿਮਾਂਡ ਦੀ ਮੰਗ ਲਈ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਦੋਸ਼ੀ ਸ਼ੰਕਰ ਮਿਸ਼ਰਾ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਪਹਿਲਾਂ ਵੀ ਅਜਿਹਾ ਹੀ ਦਾਅਵਾ ਕੀਤਾ ਸੀ। ਮਿਸ਼ਰਾ ਨੇ ਅਦਾਲਤ ‘ਚ ਕਿਹਾ ਸੀ, ‘ਮੈਂ ਮੰਨਦਾ ਹਾਂ ਕਿ ਮੈਂ ਜ਼ਿਪ ਖੋਲ੍ਹੀ, ਇਹ ਇਤਰਾਜ਼ਯੋਗ ਕੰਮ ਸੀ, ਪਰ ਇਹ ਕੋਈ ਵਾਸਨਾ ਨਾਲ ਭਰੀ ਹਰਕਤ ਨਹੀਂ ਸੀ ਅਤੇ ਨਾ ਹੀ ਮੇਰਾ ਕੋਈ ਇੱਦਾਂ ਦਾ ਇਰਾਦਾ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਲੋਹੜੀ ਮੌਕੇ ਵੱਡਾ ਤੋਹਫਾ, 6000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੀਤਾ ਐਲਾਨ
ਵਧੀਕ ਸੈਸ਼ਨ ਜੱਜ ਹਰਜੋਤ ਸਿੰਘ ਭੱਲਾ ਨੇ ਮਿਸ਼ਰਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਣ ਅਤੇ ਉਸ ਦੀ ਪੁਲਿਸ ਹਿਰਾਸਤ ਤੋਂ ਇਨਕਾਰ ਕਰਨ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਹੁਕਮਾਂ ਵਿਚ ਸੋਧ ਕਰਨ ਦੀ ਮੰਗ ਵਾਲੀ ਅਰਜ਼ੀ ‘ਤੇ ਸੁਣਵਾਈ ਕੀਤੀ।
ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ, ਮੈਟਰੋਪੋਲੀਟਨ ਮੈਜਿਸਟ੍ਰੇਟ ਕੋਮਲ ਗਰਗ ਨੇ ਬੁੱਧਵਾਰ ਨੂੰ ਉਸ ਦੇ ਕੰਮ ਨੂੰ “ਬਹੁਤ ਹੀ ਘਿਣਾਉਣੀ ਅਤੇ ਨਿੰਦਣਯੋਗ” ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਐਕਟ ਨੇ ਲੋਕਾਂ ਦੀ ਨਾਗਰਿਕ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: