ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਪੇਸ਼ਾਵਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਇਹ ਹਮਲਾ ਸ਼ਨੀਵਾਰ 14 ਜਨਵਰੀ ਨੂੰ ਕੀਤਾ ਗਿਆ। ਪੁਲਿਸ ਸਟੇਸ਼ਨ ‘ਤੇ ਹਮਲਾ ਕਰਨ ਲਈ 6 ਤੋਂ 7 ਅੱਤਵਾਦੀ ਆਏ ਸਨ। ਇਸ ਅੱਤਵਾਦੀ ਹਮਲੇ ‘ਚ 3 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ।
ਪੇਸ਼ਾਵਰ ਦੇ ਐਸਐਸਪੀ ਆਪ੍ਰੇਸ਼ਨ ਟੀਮ ਦੇ ਮੈਂਬਰ ਕਾਸ਼ਿਫ਼ ਅੱਬਾਸੀ ਨੇ ਦੱਸਿਆ ਕਿ ਖੈਬਰ ਕਬਾਇਲੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਸਰਬੰਦ ਪੁਲਿਸ ਸਟੇਸ਼ਨ ‘ਤੇ ਲਗਭਗ ਛੇ ਤੋਂ ਸੱਤ ਅੱਤਵਾਦੀਆਂ ਨੇ ਹੈਂਡ ਗ੍ਰਨੇਡ, ਆਟੋਮੈਟਿਕ ਹਥਿਆਰਾਂ ਅਤੇ ਸਨਾਈਪਰ ਸ਼ਾਟ ਨਾਲ ਹਮਲਾ ਕੀਤਾ ਅਤੇ ਗੋਲੀਬਾਰੀ ਵਿੱਚ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਖੈਬਰ ਪਖਤੂਨਖਵਾ ਦੇ ਪੁਲਿਸ ਮੁਖੀ ਮੋਅਜ਼ਮ ਅੰਸਾਰੀ ਨੇ ਦੱਸਿਆ ਕਿ ਪੁਲਸ ਨੇ ਬੜੀ ਬਹਾਦਰੀ ਨਾਲ ਅੱਤਵਾਦੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਦੇ ਹਮਲੇ ਨੂੰ ਪੂਰੀ ਤਰ੍ਹਾਂ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ। ਡੀਐੱਸਪੀ ਨੂੰ ਥਾਣੇ ਵਿੱਚ ਵੜਦਿਆਂ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ। ਹਾਲਾਂਕਿ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਘਟਨਾ ਦੇ ਬਾਅਦ ਤੋਂ ਪੁਲਿਸ ਟੀਮ ਨੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ੀ ਸੈਲਾਨੀਆਂ ਨੂੰ ਸਾਮਾਨ ਖਰੀਦਣ ‘ਤੇ ਮਿਲੇਗਾ ਟੈਕਸ ਰਿਫੰਡ! ਬਜਟ 2023 ‘ਚ ਮਿਲ ਸਕਦੀ ਏ ਖ਼ੁਸ਼ਖ਼ਬਰੀ
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਦੇ ਮੁਜਾਹਿਦੀਨ ਨੇ ਬੀਤੀ ਰਾਤ ਪੇਸ਼ਾਵਰ ‘ਚ ਦੋ ਪੁਲਿਸ ਸਟੇਸ਼ਨਾਂ ‘ਤੇ ਲੇਜ਼ਰ ਗਨ ਹਮਲੇ ਕੀਤੇ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਹਮਲੇ ‘ਚ ਚਾਰ ਪੁਲਿਸ ਵਾਲੇ ਮਾਰੇ ਗਏ ਹਨ। ਮਾਰੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਸੀ, ਜਦਕਿ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ ਸਨ। ਹਮਲੇ ਦੌਰਾਨ ਅੱਤਵਾਦੀਆਂ ਨੇ ਦੋ ਏਕੇ 47, ਦੋ ਮੈਗਜ਼ੀਨ ਅਤੇ 47,000 ਰੁਪਏ ਵੀ ਲੁੱਟ ਲਏ।
ਇਕ ਹੋਰ ਬਿਆਨ ਵਿਚ ਇਸ ਦੇ ਬੁਲਾਰੇ ਨੇ ਦੱਖਣੀ ਪੰਜਾਬ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੀ ਤਹਿਸੀਲ ਤੁਨਸਾ ਸ਼ਰੀਫ ਵਿਚ ਪੁਲਿਸ ਅਤੇ ਸੀਟੀਡੀ ਦੀ ਇਕ ਸਾਂਝੀ ਸੁਰੱਖਿਆ ਚੌਕੀ ‘ਤੇ ਹਮਲੇ ਦੀ ਜ਼ਿੰਮੇਵਾਰੀ ਵੀ ਲਈ, ਜਿਸ ਵਿਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: