ਚੀਨ ਆਬਾਦੀ ਦੇ ਲਿਹਾਜ਼ ਨਾਲ ਪੂਰੀ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਚਿੰਤਾ ਇਸ ਗੱਲ ਦੀ ਕਿ ਇੱਕ ਵੇਲੇ ਤੋਂ ਬਾਅਦ ਉਸ ਦੀ ਬੁੱਢੀ ਹੋ ਜਾਏਗੀ ਤੇ ਫਿਰ ਘਟਣੀ ਸ਼ੁਰੂ ਹੋ ਜਾਏਗੀ। ਚੀਨ ਨੇ ਇਨ੍ਹਾਂ ਹਾਲਾਤਾਂ ਨੂੰ ਸਮਝ ਲਿਆ ਹੈ ਅਤੇ ਇਸ ਕਾਰਨ ਉਹ ਬੱਚਿਆਂ ਨੂੰ ਜਨਮ ਦੇਣ ‘ਤੇ ਜ਼ੋਰ ਦੇ ਰਿਹਾ ਹੈ। ਇਸ ਦੇ ਲਈ ਚੀਨ ਮਾਪਿਆਂ ਨੂੰ ਬੱਚਾ ਪੈਦਾ ਕਰਨ ਲਈ 2 ਲੱਖ ਰੁਪਏ ਤੋਂ ਵੱਧ ਦੀ ਆਫਰ ਕਰ ਰਿਹਾ ਹੈ। ਇੱਥੇ ਪਹਿਲੇ, ਦੂਜੇ ਅਤੇ ਤੀਜੇ ਬੱਚੇ ਲਈ ਵੱਖ-ਵੱਖ ਆਰਥਿਕ ਆਫਰਾਂ ਦਿੱਤੀਆਂ ਜਾ ਰਹੀਆਂ ਹਨ।
ਦਰਅਸਲ ਚੀਨ ਨੇ ਆਪਣੀ ਤੇਜ਼ੀ ਨਾਲ ਵਧਦੀ ਆਬਾਦੀ ਨੂੰ ਰੋਕਣ ਲਈ ‘ਵਨ ਚਾਈਲਡ ਪਾਲਿਸੀ’ ਦਾ ਐਲਾਨ ਕੀਤਾ ਸੀ। ਇਸ ਨੂੰ ਬੜੀ ਸਖ਼ਤੀ ਨਾਲ ਲਾਗੂ ਕੀਤਾ ਗਿਆ। ਇਸ ਕਾਰਨ ਚੀਨ ਦੀ ਆਬਾਦੀ ‘ਤੇ ਕੰਟਰੋਲ ਤਾਂ ਕੀਤਾ ਗਿਆ ਹੈ ਪਰ ਬਜ਼ੁਰਗਾਂ ਦੀ ਗਿਣਤੀ ਵੀ ਇਸ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ। ਇਸ ਸਾਈਡ ਇਫੈਕਟ ਨੂੰ ਘੱਟ ਕਰਨ ਲਈ ਸ਼ੇਨਜ਼ੇਨ ਸ਼ਹਿਰ ਦੇ 17.7 ਮਿਲੀਅਨ ਲੋਕਾਂ ਨੂੰ ਆਪਣੇ ਪਰਿਵਾਰ ਵਧਾਉਣ ਲਈ ਨਕਦੀ ਦਾ ਆਫਰ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਪਹਿਲੇ ਬੱਚੇ ਦੇ ਜਨਮ ‘ਤੇ ਮਾਪਿਆਂ ਨੂੰ ਲਗਭਗ 90 ਹਜ਼ਾਰ ਰੁਪਏ ਦਿੱਤੇ ਜਾਣਗੇ। ਦੂਜੇ ਅਤੇ ਤੀਜੇ ਬੱਚੇ ਦੇ ਮਾਮਲੇ ਵਿੱਚ, ਉਨ੍ਹਾਂ ਨੂੰ ਕ੍ਰਮਵਾਰ 1.30 ਲੱਖ ਅਤੇ 2.30 ਲੱਖ ਰੁਪਏ ਦਿੱਤੇ ਜਾਣ ਦੀ ਆਫਰ ਹੈ।
ਚੀਨ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਖਰਚੇ ਨੂੰ ਪੂਰਾ ਕਰਨ ਲਈ ਚੀਨ ਦੀ ਸਰਕਾਰ ਉਨ੍ਹਾਂ ਨੂੰ 2.30 ਲੱਖ ਰੁਪਏ ਤੱਕ ਦੀ ਪੇਸ਼ਕਸ਼ ਕਰ ਰਹੀ ਹੈ। ਚੀਨ ਦੇ ਸਰਕਾਰੀ ਅਖਬਾਰ ਦੀ ਰਿਪੋਰਟ ਮੁਤਾਬਕ ਹਰ ਬੱਚੇ ਦੇ 3 ਸਾਲ ਦੇ ਹੋਣ ਤੱਕ ਪੈਸੇ ਮਿਲਦੇ ਰਹਿਣਗੇ।
ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ 2021 ਵਿੱਚ ਦੱਖਣੀ ਸ਼ਹਿਰ ਵਿੱਚ ਪੈਦਾ ਹੋਏ ਬੱਚਿਆਂ ਦੀ ਗਿਣਤੀ 201,300 ਸੀ, ਜੋ ਕਿ 2017 ਦੇ ਮੁਕਾਬਲੇ 25 ਫੀਸਦੀ ਘੱਟ ਹੈ। ਪੂਰਬੀ ਸ਼ਹਿਰ ਜਿਨਾਨ ਵਿੱਚ ਸਥਾਨਕ ਅਧਿਕਾਰੀ ਵੀ ਇਸ ਸਾਲ ਪੈਦਾ ਹੋਣ ਵਾਲੇ ਹਰ ਦੂਜੇ ਅਤੇ ਤੀਜੇ ਬੱਚੇ ਲਈ 7,000 ਰੁਪਏ ਦੇ ਮਾਸਿਕ ਭੁਗਤਾਨ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।