ਚੀਨ ਜਨਸੰਖਿਆ ਦੇ ਮਾਮਲੇ ਵਿਚ ਪੂਰੀ ਦੁਨੀਆ ਵਿਚ ਨੰਬਰ ਇਕ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਸਬਬ ਬਣ ਰਹੀ ਹੈ। ਚਿੰਤਾ ਇਸ ਗੱਲ ਦੀ ਕਿ ਇਕ ਸਮੇਂ ਦੇ ਬਾਅਦ ਉਸ ਦੀ ਆਬਾਦੀ ਬੁੱਢੀ ਹੋ ਜਾਵੇਗੀ ਤੇ ਫਿਰ ਘਟਨੀ ਸ਼ੁਰੂ ਹੋ ਜਾਵੇਗੀ। ਚੀਨ ਇਨ੍ਹਾਂ ਹਾਲਾਤਾਂ ਨੂੰ ਜਾਣ ਚੁੱਕਾ ਹੈ ਤੇ ਇਸ ਦੇ ਚੱਲਦਿਆਂ ਉਹ ਬੱਚੇ ਪੈਦਾ ਕਰਨ ‘ਤੇ ਜ਼ੋਰ ਦੇ ਰਿਹਾ ਹੈ। ਇਸ ਲਈ ਚੀਨ ਬੱਚੇ ਪੈਦਾ ਕਰਨ ਲਈ ਮਾਤਾ-ਪਿਤਾ ਨੂੰ 2 ਲੱਖ ਰੁਪਏ ਤੋਂ ਵੱਧ ਦਾ ਆਫਰ ਦੇ ਰਿਹਾ ਹੈ। ਇਥੇ ਪਹਿਲੇ, ਦੂਜੇ ਤੇ ਤੀਜੇ ਬੱਚੇ ਲਈ ਆਰਥਿਕ ਆਫਰ ਦੇ ਰਿਹਾ ਹੈ।
ਚੀਨ ਨੇ ਆਪਣੀ ਤੇਜ਼ੀ ਨਾਲ ਵਧਦੀ ਜਨਸੰਖਿਆ ਨੂੰ ਕੰਟਰੋਲ ਕਰਨ ਲਈ ‘ਵਨ ਚਾਈਲਡ ਪਾਲਿਸੀ’ ਦਾ ਐਲਾਨ ਕੀਤਾ ਸੀ। ਉਸ ਨੂੰ ਬੇਹੱਦ ਸਖਤੀ ਨਾਲ ਲਾਗੂ ਕਰਾਇਆ ਗਿਆ ਸੀ। ਇਸ ਨਾਲ ਚੀਨ ਦੀ ਜਨਸੰਖਿਆ ਤਾਂ ਕੰਟਰੋਲ ਹੋ ਗਈ ਪਰ ਬੁੱਢੇ ਲੋਕਾਂ ਦੀ ਗਿਣਤੀ ਵੀ ਇਸ ਦੀ ਚਿੰਤਾ ਦਾ ਸਬਬ ਬਣ ਰਹੀ ਹੈ। ਇਸ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸ਼ੇਨਝੇਨ ਸ਼ਹਿਰ ਵਿਚ 17.7 ਮਿਲੀਅਨ ਲੋਕਾਂ ਨੂੰ ਪਰਿਵਾਰ ਵਧਾਉਣ ਲਈ ਨਕਦ ਆਫਰ ਕੀਤਾ ਜਾ ਰਿਹਾ ਹੈ। ਯੋਜਨਾ ਤਹਿਤ ਮਾਤਾ-ਪਿਤਾ ਨੂੰ ਪਹਿਲਾ ਬੱਚਾ ਪੈਦਾ ਕਰਨ ਲਈ ਲਗਭਗ 90,000 ਰੁਪਏ ਦਿੱਤੇ ਜਾਣਗੇ। ਦੂਜਾ ਤੇ ਤੀਜਾ ਬੱਚੇ ਹੋਣ ‘ਤੇ ਉਨ੍ਹਾਂ ਨੂੰ ਲਗਭਗ 1.30 ਲੱਖ ਰੁਪਏ ਤੇ 2.30 ਲੱਖ ਰੁਪਏ ਦਿੱਤੇ ਜਾਣ ਦੀ ਆਫਰ ਹੈ।
ਇਹ ਵੀ ਪੜ੍ਹੋ : ਭਾਰਤ ਨੇ ਵਨਡੇ ‘ਚ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ 317 ਦੌੜਾਂ ਤੋਂ ਹਰਾਇਆ, 15 ਸਾਲ ਪੁਰਾਣਾ ਰਿਕਾਰਡ ਤੋੜਿਆ
ਚੀਨ ਦੇ ਕਈ ਹਿੱਸਿਆਂ ਵਿਚ ਲੋਕਾਂ ਨੂੰ ਵਧ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬੱਚਿਆਂ ਦਾ ਖਰਚ ਚੁੱਕਣ ਲਈ ਹੀ ਚੀਨ ਦੀ ਸਰਕਾਰ ਉਨ੍ਹਾਂ ਨੂੰ 2.30 ਲੱਖ ਰੁਪਏ ਤੱਕ ਦਿੱਤੇ ਜਾਣ ਦਾ ਆਫਰ ਦੇ ਰਹੀ ਹੈ। ਹਰ ਬੱਚੇ ਦੇ 3 ਸਾਲ ਦਾ ਹੋਣ ਤੱਕ ਪੈਸਾ ਮਿਲਣਾ ਜਾਰੀ ਰਹੇਗਾ। ਅੰਕੜੇ ਦੱਸਦੇ ਹਨ ਕਿ 2021 ਵਿਚ ਦੱਖਣੀ ਸ਼ਹਿਰ ਵਿਚ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ 201,300 ਸੀ, ਜੋ 2017 ਤੋਂ 25 ਫੀਸਦੀ ਤੋਂ ਵੀ ਜ਼ਿਆਦਾ ਘੱਟ ਸੀ। ਪੂਰਬੀ ਸ਼ਹਿਰ ਜਿਨਾਨ ਵਿਚ ਸਥਾਨਕ ਅਧਿਕਾਰੀਆਂ ਨੇ ਇਸ ਸਾਲ ਪੈਦਾ ਹੋਏ ਹਰੇਕ ਦੂਜੇ ਤੇ ਤੀਜੇ ਬੱਚੇ ਲਈ 7,000 ਰੁਪਏ ਮਹੀਨਾਵਾਰ ਭੁਗਤਾਨ ਦਾ ਆਫਰ ਦੇਣ ਦੀ ਵੀ ਯੋਜਨਾ ਬਣਾਈ ਹੈ।
ਵੀਡੀਓ ਲਈ ਕਲਿੱਕ ਕਰੋ -: