ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ ਬਾਲਗਾਂ ਲਈ ਬੂਸਟਰ ਖੁਰਾਕ ਵਜੋਂ ਕੋਵਿਡ-19 ਵੈਕਸੀਨ ਕੋਵੋਵੈਕਸ ਨੂੰ ਬਜ਼ਾਰ ਵਿੱਚ ਲਾਂਚ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਸ਼ੀਲਡ ਜਾਂ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਨੂੰ ਬੂਸਟਰ ਡੋਜ਼ ਵਜੋਂ ਕੋਵੋਵੈਕਸ ਟੀਕਾ ਦਿੱਤਾ ਜਾ ਸਕਦਾ ਹੈ। ਡੀਸੀਜੀਆਈ ਦੀ ਇਹ ਮਨਜ਼ੂਰੀ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਵਿਸ਼ਾ ਮਾਹਿਰ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਆਈ ਹੈ।
ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਹਾਲ ਹੀ ਵਿੱਚ ਕੋਵਿਡ-19 ਮਹਾਮਾਰੀ ਦੀ ਤੇਜ਼ੀ ਨਾਲ ਵਧ ਰਹੀ ਸਥਿਤੀ ਦੇ ਮੱਦੇਨਜ਼ਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵੋਵੈਕਸ (Covovax) ਦੀ ਬੂਸਟਰ ਖੁਰਾਕ ਦੀ ਮਨਜ਼ੂਰੀ ਲਈ DCGI ਨੂੰ ਇੱਕ ਪੱਤਰ ਲਿਖਆ ਸੀ। ਇੱਕ ਅਧਿਕਾਰਕ ਸੂਤਰ ਨੇ ਦੱਸਿਆ ਕਿ CDSCO ਦੀ ਵਿਸ਼ਾ ਮਾਹਰ ਸਮਿਤ ਨੇ ਬੁੱਧਵਾਰ ਨੂੰ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਕੋਵਿਸ਼ੀਲਡ ਜਾਂ ਕੋਵੈਕਸਿਨ ਦੀਆਂ ਦੋ ਖੁਰਾਕਾਂ ਲੈਣ ਵਾਲੇ ਬਾਲਗਾਂ ਲਈ ਬੂਸਟਰ ਖੁਰਾਕ ਵਜੋਂ ਕੋਵਿਡ ਦੀ ਵੈਕਸੀਨ ਕੋਵੋਵੈਕਸ ਨੂੰ ਬਾਜ਼ਾਰ ਵਿੱਚ ਉਤਾਰਨ ਦੀ ਸਿਫਾਰਿਸ਼ ਕੀਤੀ ਸੀ।
ਜ਼ਿਕਰਯੋਗ ਹੈ ਕਿ ਡੀਸੀਜੀਆਈ ਨੇ 28 ਦਸੰਬਰ, 2021 ਨੂੰ ਬਾਲਗਾਂ ਲਈ ਐਮਰਜੈਂਸੀ ਸਥਿਤੀਆਂ ਵਿੱਚ ਕੁਝ ਸ਼ਰਤਾਂ ਹਿਤ ਕੋਵੋਵੈਕਸ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ 9 ਮਾਰਚ, 2022 ਨੂੰ 12-17 ਉਮਰ ਵਰਗ ਵਿੱਚ ਅਤੇ ਪਿਛਲੇ ਸਾਲ 28 ਜੂਨ ਨੂੰ 7-11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੋਵੋਵੈਕਸ ਨੂੰ ਕੁਝ ਸ਼ਰਤਾਂ ਦੇ ਤਹਿਤ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ। ਕੋਵੋਵੈਕਸ ਨੂੰ ਨੋਵਾਵੈਕਸ ਤੋਂ ਤਕਨਾਲੋਜੀ ਟਰਾਂਸਫਰ ਨਾਲ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ‘ਵੱਧ ਬੱਚੇ ਜੰਮਣ ‘ਤੇ ਮਿਲੇਗਾ ਇਨਾਮ’, ਦੇਸ਼ ਦੀ ਵਧਦੀ ਅਬਾਦੀ ਵਿਚਾਲੇ ਇਸ ਸੂਬੇ ਦਾ ਵੱਡਾ ਐਲਾਨ
ਯੂਰਪੀ ਮੈਡੀਸਿਨ ਏਜੰਸੀ ਨੇ ਕੁਝ ਸ਼ਰਤਾਂ ਦੇ ਨਾਲ ਇਸ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਹੈ। ਇਸ ਨੂੰ 17 ਦਸੰਬਰ, 2021 ਨੂੰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਐਮਰਜੈਂਸੀ ਵਰਤੋਂ ਸੂਚੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ। ਅਗਸਤ 2020 ਵਿੱਚ ਅਮਰੀਕਾ ਦੀ ਵੈਕਸੀਨ ਨਿਰਮਾਤਾ ਨੋਵਾਵੈਕਸ ਇੰਕ ਨੇ ਆਪਣੀ ਕੋਰੋਨਾ ਵੈਕਸੀਨ NVX-CoV2373 ਦੇ ਵਿਕਾਸ ਅਤੇ ਵਪਾਰ ਲਈ SII ਦੇ ਨਾਲ ਲਾਇਸੈਂਸ ਸਮਝੌਤੇ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: