ਬਾਲੀਵੁੱਡ ਐਕਟ੍ਰੈਸ ਐਸ਼ਵਰਿਆ ਰਾਏ ਬੱਚਨ ਟੈਕਸ ਨਾ ਚੁਕਾਉਣ ਦੇ ਮਾਮਲੇ ਨੂੰ ਲੈ ਕੇ ਚਰਚਾ ਵਿਚ ਹੈ। ਐਸ਼ਵਰਿਆ ਰਾਏ ਬੱਚਨ ਨੂੰ ਉਨ੍ਹਾਂ ਦੀ ਜ਼ਮੀਨ ‘ਤੇ ਬਾਕੀ ਟੈਕਸ ਜਮ੍ਹਾ ਨਾ ਕਰਨ ਦੀ ਵਜ੍ਹਾ ਨਾਲ ਨਾਸਿਕ ਦੇ ਤਹਿਸੀਲਦਾਰ ਨੇ ਨੋਟਿਸ ਭੇਜਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਨਾਸਿਕ ਦੇ ਸਿਨਰ ਦੇ ਅਦਵਾੜੀ ਸ਼ਿਵਰਾਤ ਵਿਚ ਐਸ਼ਵਰਿਆ ਦੀ ਜ਼ਮੀਨ ਹੈ। ਇਸ ਜ਼ਮੀਨ ਦਾ ਇਕ ਸਾਲ ਦਾ ਟੈਕਸ ਬਾਕੀ ਹੈ, ਜੋ 21,960 ਹੈ। ਇਸ ਨੂੰ ਐਸ਼ਵਰਿਆ ਰਾਏ ਬੱਚਨ ਨੇ ਜਮ੍ਹਾ ਨਹੀਂ ਕਰਵਾਇਆ ਹੈ। ਇਸੇ ਬਕਾਇਆ ਟੈਕਸ ਦੇ ਚੱਲਦੇ ਤਹਿਸੀਲਦਾਰ ਨੇ ਐਸ਼ਵਰਿਆ ਖਿਲਾਫ ਨੋਟਿਸ ਜਾਰੀ ਕੀਤਾ ਹੈ। ਨੋਟਿਸ 9 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਤੇ ਐਸ਼ਵਰਿਆ ਰਾਏ ਬੱਚਨ ਨੂੰ ਮਿਲਿਆ ਜਾਂ ਨਹੀਂ, ਇਸ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ।
ਦੱਸ ਦੇਈਏ ਕਿ ਐਸ਼ਵਰਿਆ ਦੇ ਕੋਲ ਸਿਨਰ ਦੇ ਥਾਨਪਿੰਡ ਦੇ ਕੋਲ ਅਦਵਾੜੀ ਦੇ ਪਹਾੜੀ ਇਲਾਕੇ ਵਿਚ ਲਗਭਗ 1 ਹੈਕਟੇਅਰ ਜ਼ਮੀਨ ਹੈ। ਐਸ਼ਵਰਿਆ ‘ਤੇ ਇਸ ਜ਼ਮੀਨ ਦਾ ਇਕ ਸਾਲ ਦਾ ਟੈਕਸ ਬਕਾਇਆ ਹੈ। ਐਸ਼ਵਰਿਆ ਦੇ ਨਾਲ ਹੀ 1200 ਹੋਰ ਜਾਇਦਾਦ ਮਾਲਕਾਂ ਨੂੰ ਵੀ ਟੈਕਸ ਬਕਾਇਆ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਮਾਲੀਆ ਵਿਭਾਗ ਵੱਲੋਂ ਇਹ ਕਾਰਵਾਈ ਮਾਰਚ ਦੇ ਅਖੀਰ ਤੱਕ ਵਸੂਲੀ ਦੇ ਟੀਚੇ ਨੂੰ ਪੂਰਾ ਕਰਨ ਲਈ ਕੀਤੀ ਗਈ ਹੈ ਕਿਉਂਕਿ ਮਾਰਚ ਦਾ ਮਹੀਨਾ ਮਾਲੀਆ ਵਿਭਾਗ ਲਈ ਕਲੋਜਿੰਗ ਦਾ ਮਹੀਨਾ ਹੁੰਦਾ ਹੈ ਪਰ ਐਸ਼ਵਰਿਆ ਰਾਏ ਨੇ ਹੁਣ ਇਸ ਮਾਮਲੇ ‘ਤੇ ਰਿਐਕਟ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਜੂਨ 2024 ਤੱਕ ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਵਧਾਇਆ ਗਿਆ, ਰਾਸ਼ਟਰੀ ਕਾਰਜਕਾਰਨੀ ਨੇ ਲਗਾਈ ਮੋਹਰ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਨੇ ਪਵਨ ਊਰਜਾ ਉਤਪਾਦਨ ਕਰਨ ਵਾਲੀ ਕੰਪਨੀ ਸੁਜਲਾਨ ਵਿਚ ਨਿਵੇਸ਼ ਕੀਤਾ ਹੈ। ਐਸ਼ਵਰਿਆ ਰਾਏ ਬੱਚਨ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਨੇ ਵੀ ਪਵਨ ਊਰਜਾ ਕੰਪਨੀ ਸੁਜਲਾਨ ਵਿਚ ਨਿਵੇਸ਼ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: