ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੂਸਜ ਮੋਰਾਵਿਕੀ ਨੇ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਹਾਰ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਰਮਨੀ ਤੋਂ ਲਿਓਪਾਰਡ-2 ਟੈਂਕ ਨੂੰ ਯੂਕਰੇਨ ਨੂੰ ਦੇਣ ਦੀ ਵੀ ਅਪੀਲ ਕੀਤੀ ਹੈ। ਆਪਣੇ ਸੰਦੇਸ਼ ਜ਼ਰੀਏ ਮੋਰਾਵੀਕੀ ਨੇ ਹੋਰ ਨਾਟੋ ਦੇਸ਼ਾਂ ਨੂੰ ਸੰਕੇਤ ਦੇਣਾ ਚਾਹੁੰਦਾ ਹੈ ਕਿ ਉਹ ਵੀ ਯੂਕਰੇਨ ਨੂੰ ਹਥਿਆਰ ਦੇ ਕੇ ਮਦਦ ਕਰਨ। ਯੂਕਰੇਨ ਵਿਚ ਰੂਸ ਦੇ ਹਮਲੇ ਤੋਂ ਬਾਅਦ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਵੱਡੀ ਗਿਣਤੀ ਵਿਚ ਆਮ ਲੋਕ ਤੇ ਸੈਨਿਕਾਂ ਦੀ ਜਾਨ ਗਈ ਹੈ।
ਉਨ੍ਹਾਂ ਕਿਹਾ ਕਿ ਯੂਕਰੇਨ ਅੱਜ ਸਿਰਫ ਆਜ਼ਾਦੀ ਲਈ ਨਹੀਂ ਸਗੋਂ ਯੂਰਪ ਦੀ ਸੁਰੱਖਿਆ ਲਈ ਵੀ ਲੜ ਰਿਹਾ ਹੈ। ਮੈਂ ਜਰਮਨ ਸਰਕਾਰ ਤੋਂ ਇਸ ਯੁੱਧ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਤੇ ਹਰ ਤਰ੍ਹਾਂ ਦੇ ਹਥਿਆਰ ਦੀ ਡਲਿਵਰੀ ਦੀ ਅਪੀਲ ਕਰਦਾ ਹਾਂ।
ਪੋਲੈਂਡ ਤੇ ਫਿਨਲੈਂਡ ਯੂਕਰੇਨ ਨੂੰ ਟੈਂਕ ਦੇਣ ਦਾ ਵਾਅਦਾ ਕਰ ਚੁੱਕੇ ਹਨ ਪਰ ਅਧਿਕਾਰਕ ਤੌਰ ਤੋਂ ਜਰਮਨੀ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਹੇ ਹਨ। ਜਰਮਨ ਹਥਿਆਰ ਨਿਰਮਾਤਾ ਕੰਪਨੀ ਰੀਨਮੇਟਾਲ ਦੇ ਸੀਈਓ ਅਰਮਿਨ ਪੈਪਰਗਰ ਨੇ ਦਾਅਵਾ ਕੀਤਾ ਕਿ ਜਰਮਨੀ ਕੋਲ ਲਗਭਗ 110 ਲਿਯੋਪਾਰਡ ਟੈਂਕ ਹਨ ਜਿਨ੍ਹਾਂ ਵਿਚੋਂ 88 ਪੁਰਾਣੇ ਲਿਓਪਾਰਡ-1 ਹਨ ਪਰ ਇਨ੍ਹਾਂ ਪੁਰਾਣੇ ਟੈਂਕ ਨੂੰ ਯੁੱਧ ਲਈ ਮਜ਼ਬੂਤ ਬਣਾਉਣ ਵਿਚ ਕਰੋੜਾਂ ਯੂਰੋ ਖਰਚ ਹੋਣਗੇ ਤੇ ਪੂਰਾ ਸਾਲ ਲੱਗ ਜਾਵੇਗਾ।
ਇਹ ਵੀ ਪੜ੍ਹੋ : ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਨਵੇਂ ਸਾਲ ਦਾ ਤੋਹਫਾ! 1575 ਰੁਪਏ ਸਸਤੀ ਹੋਈ ਹਵਾਈ ਯਾਤਰਾ
ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰਪੀ ਸੰਘ ਦੇ ਬਾਕੀ ਦੇਸ਼ਾਂ ‘ਤੇ ਹਮਲਾ ਨਾ ਹੋਵੇ, ਇਸ ਲਈ ਯੂਕਰੇਨ ਖੂਨ ਵਹਾ ਰਿਹਾ ਹੈ। ਯੂਕਰੇਨ ਦੇ ਰੱਖਿਆ ਮੰਤਰੀ ਅਲੇਕਸੀ ਰੇਜਨਿਕੋ ਨੇ ਕਿਹਾਸੀ ਕਿ ਉਨ੍ਹਾਂ ਦਾ ਦੇਸ਼ ‘ਨਾਟੋ ਦੇ ਮਿਸ਼ਨ’ ਨੂੰ ਪੂਰਾ ਕਰਨ ਲਈ ਖੂਨ ਵਹਾ ਰਿਹਾ ਸੀ, ਇਸ ਲਈ ਅਮਰੀਕਾ ਨੇ ਹਥਿਆਰਾਂ ਦੀ ਸਪਲਾਈ ਕੀਤੀ। ਹਾਲਾਂਕਿ ਰੂਸ ਨੇ ਪੱਛਮੀ ਦੇਸ਼ਾਂ ਨੂੰ ਇਸ ਗੱਲ ਨੂੰ ਲੈ ਕੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਨੂੰ ਹਥਿਆਰ ਦੇਣਾ ਸੰਘਰਸ਼ ਦਾ ਸਮਾਂ ਵਧਾ ਸਕਦਾ ਹੈ ਪਰ ਨਤੀਜਾ ਨਹੀਂ ਬਦਲੇਗਾ।
ਵੀਡੀਓ ਲਈ ਕਲਿੱਕ ਕਰੋ -: