ਹੁਣ ਪੰਜਾਬ ‘ਚ ਰਜਿਸਟਰੀਆਂ ਕਰਵਾਉਣ ਲਈ ਲੋਕਾਂ ਨੂੰ ਇਧਰ-ਉਧਰ ਪਰੇਸ਼ਾਨ ਨਹੀਂ ਹੋਣਾ ਪਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਹਨ ਕਿ ਹੁਣ ਸੂਬੇ ਦੇ ਅਧਿਕਾਰੀ ਲੋਕਾਂ ਦੇ ਘਰ ਜਾ ਕੇ ਰਜਿਸਟਰੀ ਦੀ ਸਹੂਲਤ ਦੇਣਗੇ।
ਸੀ.ਐੱਮ. ਮਾਨ ਨੇ ਕਿਹਾ ਕਿ ਅਜੇ ਤੱਕ ਕੁਝ ਨਹੀਂ ਹੋਇਆ, ਲੋਕ ਸਿਸਟਮ ਤੋਂ ਬਹੁਤ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਸਾਡੇ ਨਾਲ ਬਚਪਨ, ਜਵਾਨੀ ਅਤੇ ਬੁਢਾਪੇ ਤੋਂ ਲੈ ਕੇ ਤਿੰਨ ਪੀੜ੍ਹੀਆਂ ਤੱਕ ਧੋਖੇ ਹੁੰਦੇ ਆਏ ਨੇ।
ਮੁੱਖ ਮੰਤਰੀ ਨੇ ਕਿਹਾ ਕਿ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਹੁਣ ਅਧਿਕਾਰੀ ਖੁਦ ਪਿੰਡਾਂ ਵਿੱਚ ਆਉਣਗੇ। ਡੀਸੀ, ਤਹਿਸੀਲਦਾਰ, ਐਸਡੀਐਮ ਅਤੇ ਏਡੀਸੀ ਹਰ ਹਫ਼ਤੇ ਤਿੰਨ ਪਿੰਡਾਂ ਵਿੱਚ ਐਲਾਨ ਕਰਕੇ ਆਉਣਗੇ। ਹੁਣ ਲੋਕ ਉਨ੍ਹਾਂ ਨੂੰ ਮੌਕੇ ‘ਤੇ ਹੀ ਰਜਿਸਟਰੀ ਕਰਵਾਉਣ ਲਈ ਕਹਿ ਸਕਦੇ ਹਨ ਅਤੇ ਰਜਿਸਟਰੀਆਂ ਘਰ ਬੈਠੇ ਹੀ ਹੋਣਗੀਆਂ। ਮੁੱਖ ਮੰਤਰੀ ਨੇ ਇਹ ਗੱਲ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਸੇਵਾ ਸਿੰਘ ਦੀ 89ਵੀਂ ਬਰਸੀ ਸਮਾਗਮ ਦੌਰਾਨ ਕਹੀ।
ਇਹ ਵੀ ਪੜ੍ਹੋ : ਕੇਸ ਰਫਾ-ਦਫਾ ਕਰਾਉਣ ਬਦਲੇ 50,000 ਰੁ. ਰਿਸ਼ਵਤ ਲੈਂਦਾ ਪੰਜਾਬੀ ਅਖ਼ਬਾਰ ਦਾ ਪੱਤਰਕਾਰ ਰੰਗੇ ਹੱਥੀਂ ਕਾਬੂ
ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਹਰ ਘਰ ਅਤੇ ਪਿੰਡ ਵਿੱਚ ਰਜਿਸਟਰੀ ਹੁੰਦੀ ਸੀ। ਹੁਣ ਜਦੋਂ ਅਸੀਂ ਦਫ਼ਤਰ ਜਾਂਦੇ ਹਾਂ ਤਾਂ ਅਫ਼ਸਰ ਨਹੀਂ ਲੱਭਦੇ। ਉਨ੍ਹਾਂ ਨੂੰ ਵੱਖ-ਵੱਖ ਦਿਨਾਂ ‘ਤੇ ਆਉਣ ਲਈ ਕਿਹਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਅਫਸਰ ਲੋਕਾਂ ਕੋਲ ਆਇਆ ਕਰਨਗੇ। ਹੁਣ ਲੋਕਾਂ ਦੀ ਸਰਕਾਰ ਹੈ। ਹੁਣ ਉਹ ਸਰਕਾਰ ਹੈ, ਜਿਥੇ ਕੋਈ ਸੀ.ਐੱਮ. ਨੂੰ ਹੱਥ ਦੇ ਕੇ ਰੋਕ ਸਕਦਾ ਹੈ, ਮੈਂ ਰੁਕਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: