ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਨੇ ਸਵੇਰੇ 6.30 ਵਜੇ ਮੁਕਤਸਰ ਦੇ ਕੋਟਕਪੂਰਾ ਰੋਡ ‘ਤੇ ਸਥਿਤ ਗੁਰੂ ਅੰਗਦ ਦੇਵ ਨਗਰ ‘ਚ ਜੁੱਤੀਆਂ ਦੇ ਵਪਾਰੀ ਦੇ ਘਰ ਅਚਾਨਕ ਛਾਪਾ ਮਾਰਿਆ। ਟੀਮ ਨੇ ਕਾਰੋਬਾਰੀ ਤੋਂ ਕਰੀਬ ਛੇ ਘੰਟੇ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ NIA ਦੀ ਟੀਮ ਨੇ ਕਾਰੋਬਾਰੀ ਦੇ ਘਰੋਂ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ ਹਨ।
ਜਾਣਕਾਰੀ ਅਨੁਸਾਰ ਉਕਤ ਕਾਰੋਬਾਰੀ ਪੰਜਾਬੀ ਅਤੇ ਲਾਹੌਰੀ ਜੁੱਤੀਆਂ ਦੇ ਥੋਕ ਵਿਕਰੇਤਾ ਦਾ ਕੰਮ ਕਰਦਾ ਹੈ। ਵਪਾਰੀਆਂ ਦੀਆਂ ਤਾਰਾਂ ਪਾਕਿਸਤਾਨ ਦੇ ਲਾਹੌਰ ਨਾਲ ਜੁੜੀਆਂ ਹੋਈਆਂ ਹਨ ਅਤੇ ਰੁਪਏ ਦਾ ਲੈਣ-ਦੇਣ ਵੀ ਚੱਲ ਰਿਹਾ ਹੈ। ਇਸ ਕਾਰਨ ਐਨਆਈਏ ਟੀਮ ਨੂੰ ਸ਼ੱਕ ਹੈ ਕਿ ਇਹ ਕਾਰੋਬਾਰੀ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ। ਇਸ ਕਾਰਨ ਟੀਮ ਨੇ ਸਵੇਰੇ 6.30 ਵਜੇ ਅਚਾਨਕ ਕੋਟਕਪੂਰਾ ਰੋਡ ਸਥਿਤ ਕਾਰੋਬਾਰੀ ਦੇ ਘਰ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੇਸ਼ਾਬ ਕਾਂਡ ‘ਚ DGCA ਨੇ ਏਅਰ ਇੰਡੀਆ ‘ਤੇ ਲਗਾਇਆ 30 ਲੱਖ ਦਾ ਜੁਰਮਾਨਾ, ਪਾਇਲਟ ਦਾ ਲਾਇਸੈਂਸ ਸਸਪੈਂਡ
ਛਾਪੇਮਾਰੀ ਦੁਪਹਿਰ ਸਾਢੇ 12 ਵਜੇ ਤੱਕ ਛੇ ਘੰਟੇ ਜਾਂਚ ਚੱਲੀ। NIA ਦੀ ਟੀਮ ਘਰੋਂ ਬਾਹਰ ਨਿਕਲਣ ਵੇਲੇ ਕਾਫੀ ਸਾਮਾਨ ਆਪਣੇ ਨਾਲ ਜ਼ਬਤ ਆਪਣੇ ਨਾਲ ਬਾਹਰ ਲਿਜਾਂਦੀ ਨਜ਼ਰ ਆਈ, ਜਿਸ ਵਿੱਚ ਨਕਦੀ ਤੇ ਦਸਤਾਵੇਜ਼ ਸ਼ਾਮਲ ਸਨ। ਟੀਮ ਵਿੱਚ ਸ਼ਾਮਲ ਅਧਿਕਾਰੀਆਂ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰਖੀ ਅਤੇ ਇਸ ਮਾਮਲੇ ਵਿੱਚ ਗੱਲ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: