ਸ਼ਰੇਆਮ ਕੰਧਾਂ ‘ਤੇ ਪਿਸ਼ਾਬ ਕਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਲੰਡਨ ‘ਚ ਪ੍ਰਸ਼ਾਸਨ ਨੇ ਅਨੋਖਾ ਤਰੀਕਾ ਲੱਭਿਆ ਹੈ। ਹੁਣ ਜਨਤਕ ਥਾਵਾਂ ‘ਤੇ ਕੰਧਾਂ ‘ਤੇ ਪਿਸ਼ਾਬ ਕਰਨ ਵਾਲਾ ਖੁਦ ਹੀ ਉਸੇ ਪਿਸ਼ਾਬ ਨਾਲ ਗਿੱਲਾ ਹੋ ਜਾਏਗਾ।
ਦਰਅਸਲ ਲੰਡਨ ਸ਼ਹਿਰ ਦੀਆਂ ਕੰਧਾਂ ‘ਤੇ ਇੱਕ ਵਿਸ਼ੇਸ਼ ਪੀ ਰਿਪਲੇਂਟ ਪੇਂਟ ਲਾਇਆ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅਜਿਹਾ ਪੇਂਟ ਹੈ, ਜਿਸ ‘ਤੇ ਪਾਣੀ ਨਹੀਂ ਰੁਕਦਾ, ਸਗੋਂ ਉੱਛਲ ਕੇ ਵਾਪਸ ਉਸੇ ਪਾਸੇ ਆ ਜਾਂਦਾ ਹੈ, ਜਿੱਥੋਂ ਇਸ ਨੂੰ ਸੁੱਟਿਆ ਗਿਆ ਸੀ। ਸੌਖੇ ਸ਼ਬਦਾਂ ਵਿਚ, ਜੇ ਕੋਈ ਪੇਂਟ ਕੀਤੀ ਕੰਧ ‘ਤੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਿਸ਼ਾਬ ਦੀ ਧਾਰ ਕੰਧ ਨਾਲ ਟਕਰਾ ਕੇ ਉਸ ‘ਤੇ ਵਾਪਸ ਆ ਜਾਵੇਗੀ।
ਬ੍ਰਿਟੇਨ ਦਾ ਲੰਡਨ ਸ਼ਹਿਰ ਆਪਣੀ ਨਾਈਟ ਲਾਈਫ ਲਈ ਮਸ਼ਹੂਰ ਹੈ। ਪਰ ਇਸ ਕਾਰਨ ਅਕਸਰ ਲੋਕ ਰਾਤ ਨੂੰ ਦੂਜਿਆਂ ਦੇ ਘਰਾਂ ਦੀਆਂ ਕੰਧਾਂ ‘ਤੇ ਪਿਸ਼ਾਬ ਕਰਦੇ ਹਨ। ਨਾਰਾਜ਼ ਸ਼ਹਿਰ ਵਾਸੀ ਇਸ ਸਮੱਸਿਆ ਨਾਲ ਨਜਿੱਠਣ ਲਈ ਇਹ ਨਵਾਂ ਤਰੀਕਾ ਅਜ਼ਮਾ ਰਹੇ ਹਨ। ਉਨ੍ਹਾਂ ਨੇ ਇਸ ਪੇਂਟ ਨੂੰ ਐਂਟੀ-ਪੀ ਪੇਂਟ ਦਾ ਨਾਂ ਦਿੱਤਾ ਹੈ। ਲੰਡਨ ਦੇ ਸੋਹੋ ਇਲਾਕੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐਂਟੀ-ਪੀ ਪੇਂਟ ਦਰਜਨਾਂ ਘਰਾਂ ਵਿੱਚ ਲਾਇਆ ਜਾ ਰਿਹਾ ਹੈ।
ਸੋਹੋ ਇਲਾਕਾ ਆਪਣੀਆਂ ਬਾਰਾਂ, ਰੈਸਟੋਰੈਂਟਾਂ, ਥੀਏਟਰਾਂ ਅਤੇ ਹੋਰ ਮਨੋਰੰਜਨ ਸਥਾਨਾਂ ਲਈ ਮਸ਼ਹੂਰ ਹੈ। ਰਾਤ ਨੂੰ ਇਨ੍ਹਾਂ ਥਾਵਾਂ ਤੋਂ ਨਿਕਲਣ ਤੋਂ ਬਾਅਦ ਲੋਕ ਘਰਾਂ ਦੀਆਂ ਕੰਧਾਂ ਅਤੇ ਇਨ੍ਹਾਂ ਥਾਵਾਂ ਦੀਆਂ ਕੰਧਾਂ ‘ਤੇ ਖੁਦ ਹੀ ਪਿਸ਼ਾਬ ਕਰਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਕੌਂਸਲਰ ਆਇਚਾ ਲੈਸ ਨੇ ਦੱਸਿਆ ਕਿ ਇਹ ਪੇਂਟ ਅਸਲ ਵਿੱਚ ਬਹੁਤ ਅਸਰਦਾਰ ਹੈ ਅਤੇ ਦੋਸ਼ੀਆਂ ਨੂੰ ਸਬਕ ਸਿਖਾਉਣ ਲਈ ਕਾਫੀ ਹੈ। ਵੈਸਟਮਿੰਸਟਰ ਸਿਟੀ ਕਾਉਂਸਿਲ ਨੇ ਸੋਹੋ ਦੇ ਲਗਭਗ 3,000 ਨਿਵਾਸੀਆਂ ਦੇ ਨਾਲ-ਨਾਲ ਕਾਮਿਆਂ ਅਤੇ ਕਾਰੋਬਾਰੀ ਆਪਰੇਟਰਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਅਜਿਹੀ ਪਹਿਲਕਦਮੀ ਸ਼ੁਰੂ ਕੀਤੀ।
ਇਹ ਵੀ ਪੜ੍ਹੋ : 56 ਦਿਨਾਂ ਮਗਰੋਂ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, ਆਸ਼ਰਮ ‘ਚ ਸਵਾਗਤ ਦੀਆਂ ਤਿਆਰੀਆਂ ਸ਼ੁਰੂ
ਦੱਸ ਦੇਈਏ ਕਿ ਪਿਸ਼ਾਬ ਪ੍ਰਤੀਰੋਧੀ ਪੇਂਟ ਇੱਕ ਸੁਪਰਹਾਈਡ੍ਰੋਫੋਬਿਕ ਤਰਲ ਤੋਂ ਇਲਾਵਾ ਕੁਝ ਨਹੀਂ ਹੈ। ਇਹ ਦੇਖਣ ਵਿੱਚ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਇਸ ਵਿਸ਼ੇਸ਼ ਤਰਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਸ ‘ਤੇ ਪਾਣੀ ਦੀ ਇਕ ਬੂੰਦ ਵੀ ਨਹੀਂ ਠਹਿਰ ਸਕਦੀ। ਪੇਂਟ ਇੱਕ ਪਾਣੀ ਨੂੰ ਰੋਕਣ ਵਾਲੀ ਪਰਤ ਬਣਾਉਂਦਾ ਹੈ ਤਾਂ ਕਿ ਪਿਸ਼ਾਬ ਕਰਨ ਵਾਲੇ ਵਿਅਕਤੀ ‘ਤੇ ਧਾਰ ਵਾਪਸ ਉਛਲੇ ਅਤੇ ਗਿੱਲਾ ਹੋ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਪੇਂਟ ਫੁੱਟਪਾਥਾਂ ਅਤੇ ਕੰਧਾਂ ਤੋਂ ਪਿਸ਼ਾਬ ਸਾਫ਼ ਕਰਨ ਦੇ ਖਰਚੇ ਤੋਂ ਬਹੁਤ ਸਸਤਾ ਹੈ।
ਪੇਂਟ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਵੀ ਹੋਰ ਪੇਂਟ ਦੀ ਤਰ੍ਹਾਂ ਇਸ ਨੂੰ ਵੀ ਰੈਗੂਲਰ ਤੌਰ ‘ਤੇ ਲਗਾਉਣ ਦੀ ਲੋੜ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪੇਂਟ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਲਗਾਉਣਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: