ਕਿਸੇ ਵੀ ਮਾਂ ਲਈ ਬੱਚੇ ਦਾ ਜਨਮ ਇੱਕ ਅਜਿਹਾ ਪਲ ਹੁੰਦਾ ਹੈ, ਜੋ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ। ਮਾਂ ਬੱਚੇ ਦਾ ਚਿਹਰਾ ਦੇਖਣ ਲਈ ਬੇਚੈਨ ਹੁੰਦੀ ਹੈ ਅਤੇ ਉਸ ਦੀ ਤੰਦਰੁਸਤੀ ਬਾਰੇ ਜਾਣ ਕੇ ਤਸੱਲੀ ਹੁੰਦੀ ਹੈ। ਬ੍ਰਾਜ਼ੀਲ ‘ਚ ਜਦੋਂ ਅਜਿਹੀ ਹੀ ਇਕ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖ ਕੇ ਹੈਰਾਨ ਰਹਿ ਗਈ। ਉਸ ਨੇ ਬੱਚੇ ਦੇ ਸਿਹਤਮੰਦ ਹੋਣ ਦੀ ਉਮੀਦ ਕੀਤੀ ਸੀ ਪਰ ਉਸ ਨੂੰ ਸੁਪਰਸਾਈਜ਼ ਦੀ ਉਮੀਦ ਬਿਲਕੁਲ ਨਹੀਂ ਸੀ।
ਔਰਤ ਦੀ ਕੁੱਖ ‘ਚੋਂ ਅਜਿਹੇ ਬੱਚੇ ਨੇ ਜਨਮ ਲਿਆ ਹੈ, ਜਿਸ ਨੂੰ ਦੇਖ ਕੇ ਕੋਈ ਵੀ ਕਹੇਗਾ ਕਿ ਇਹ ਇਕ ਸਾਲ ਦਾ ਹੋਵੇਗਾ। ਬੱਚੇ ਦਾ ਭਾਰ 7 ਕਿਲੋ ਅਤੇ ਲੰਬਾਈ 2 ਫੁੱਟ ਹੈ, ਆਮ ਤੌਰ ‘ਤੇ 12 ਮਹੀਨਿਆਂ ਵਿੱਚ ਬੱਚਾ ਵਿਕਸਿਤ ਹੋ ਜਾਂਦਾ ਹੈ।
ਰਿਪੋਰਟ ਮੁਤਾਬਕ ਬੱਚੇ ਦਾ ਜਨਮ 18 ਜਨਵਰੀ ਨੂੰ ਬ੍ਰਾਜ਼ੀਲ ਦੇ ਅਮੇਜ਼ਨਸ ਸੂਬੇ ਦੇ ਪੇਰੀਨਟਾਈਨਸ ‘ਚ ਹੋਇਆ ਸੀ। ਬੱਚੇ ਨੂੰ ਸੀ ਸੈਕਸ਼ਨ ਰਾਹੀਂ ਇਸ ਦੁਨੀਆ ‘ਚ ਲਿਆਂਦਾ ਗਿਆ ਅਤੇ ਜਦੋਂ ਡਾਕਟਰਾਂ ਨੇ ਉਸ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ।
ਆਮ ਤੌਰ ‘ਤੇ ਨਵਜੰਮੇ ਬੱਚਿਆਂ ਦਾ ਭਾਰ ਤਿੰਨ ਤੋਂ ਸਾਢੇ ਤਿੰਨ ਕਿਲੋਗ੍ਰਾਮ ਹੋਵੇ ਤਾਂ ਉਹ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਬ੍ਰਾਜ਼ੀਲ ‘ਚ ਪੈਦਾ ਹੋਏ ਇਸ ਬੱਚੇ ਦਾ ਵਜ਼ਨ ਦੁੱਗਣਾ ਸੀ। 27 ਸਾਲਾਂ ਦੋ ਬੱਚਿਆਂ ਦੀ ਮਾਂ ਕਲਾਉਡੀਨ ਸੈਂਟੋਸ ਗਰਭ ਅਵਸਥਾ ਦੇ ਟੈਸਟ ਲਈ ਹਸਪਤਾਲ ਪਹੁੰਚੀ ਸੀ ਜਦੋਂ ਡਾਕਟਰਾਂ ਨੇ ਉਸ ਨੂੰ ਚੈੱਕਅਪ ਤੋਂ ਬਾਅਦ ਦਾਖਲ ਕਰ ਲਿਆ। ਅਗਲੇ ਹੀ ਦਿਨ ਉਸ ਨੇ ਸਿਜ਼ੇਰੀਅਨ ਸੈਕਸ਼ਨ ਰਾਹੀਂ ਬੱਚੇ ਨੂੰ ਜਨਮ ਦਿੱਤਾ। ਜਦੋਂ ਬੱਚਾ ਮਾਂ ਦੀ ਕੁੱਖ ‘ਚੋਂ ਬਾਹਰ ਆਇਆ ਤਾਂ ਇਸ ਦੀ ਲੰਬਾਈ 2 ਫੁੱਟ ਦੇ ਕਰੀਬ ਸੀ, ਜਦਕਿ ਭਾਰ 7 ਕਿਲੋ ਸੀ। ਬੱਚੇ ਦਾ ਨਾਂ ਐਂਗਰਸਨ ਰੱਖਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਸੂਬੇ ਵਿੱਚ ਪੈਦਾ ਹੋਇਆ ਸਭ ਤੋਂ ਵੱਡਾ ਬੱਚਾ ਹੈ।
ਇਹ ਵੀ ਪੜ੍ਹੋ : PAK ‘ਚ ਫਿਰ ਹਿੰਦੂ ਕੁੜੀ ਨੂੰ ਬਣਾਇਆ ਗਿਆ ਨਿਸ਼ਾਨਾ, ਇਸਲਾਮ ਤੋਂ ਇਨਕਾਰ ਕਰਨ ‘ਤੇ ਕੀਤਾ ਬਲਾਤਕਾਰ
ਸਾਰੇ ਮਾਪਿਆਂ ਵਾਂਗ, ਸੈਂਟੋਸ ਅਤੇ ਉਸ ਦੇ ਸਾਥੀ ਨੇ ਆਪਣੇ ਨਵਜੰਮੇ ਬੱਚੇ ਲਈ ਕੱਪੜੇ ਖਰੀਦੇ ਸਨ, ਪਰ ਉਹ ਫਿੱਟ ਨਹੀਂ ਹੋਏ। ਉਸ ਦੀ ਲੰਬਾਈ ਔਸਤ ਨਾਲੋਂ 8 ਸੈਂਟੀਮੀਟਰ ਵੱਧ ਸੀ, ਇਸ ਲਈ ਕੱਪੜੇ ਫਿੱਟ ਨਹੀਂ ਸਨ। ਮਾਂ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਸੀ ਕਿ ਬੱਚੇ ਦਾ ਭਾਰ ਜ਼ਿਆਦਾ ਹੋਵੇਗਾ, ਪਰ ਉਹ 4 ਕਿਲੋ ਤੱਕ ਦਾ ਸੋਚ ਰਹੀ ਸੀ, ਪਰ ਬੱਚਾ 7 ਕਿਲੋ ਦਾ ਨਿਕਲਿਆ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਹੁਣ ਤੱਕ ਦਾ ਸਭ ਤੋਂ ਭਾਰਾ ਬੱਚਾ 1955 ਵਿੱਚ ਇਟਲੀ ਵਿੱਚ ਪੈਦਾ ਹੋਇਆ ਸੀ, ਜਿਸਦਾ ਵਜ਼ਨ 10.2 ਕਿਲੋ ਸੀ।
ਵੀਡੀਓ ਲਈ ਕਲਿੱਕ ਕਰੋ -: