ਆਸਟ੍ਰੇਲੀਆ ਵਿਚ ਹਿੰਦੂ ਮੰਦਰਾਂ ‘ਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਆਸਟ੍ਰੇਲੀਆ ਦੇ ਮੈਲਬੋਰਨ ਵਿਚ ਬੀਤੇ 15 ਦਿਨ ਵਿਚ ਤੀਜੀ ਵਾਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਦੀ ਘਟਨਾ 17 ਜਨਵਰੀ ਨੂੰ ਹੋਈ ਸੀ।
ਤਾਜ਼ਾ ਮਾਮਲਾ ਮੈਲਬੋਰਨ ਦੇ ਅਲਬਰਟ ਪਾਰਕ ਇਲਾਕੇ ਦਾ ਹੈ। ਇਥੇ ਇਸਕਾਨ ਦੇ ਹਰੀ ਕ੍ਰਿਸ਼ਨ ਮੰਦਰ ਵਿਚ ਤੋੜਫੋੜ ਕੀਤੀ ਗਈ। ਮੰਦਰ ਦੀਆਂ ਦੀਵਾਰਾਂ ‘ਤੇ ਖਾਲਿਸਤਾਨ ਸਮਰਥਕ ਤੇ ਭਾਰਤ ਵਿਰੋਧੀ ਨਾਅਰੇ ਵੀ ਲਿਖ ਦਿੱਤੇ ਗਏ। ਇਹ ਮੰਦਰ ਮੈਲਬੋਰਨ ਵਿਚ ਭਗਤੀ ਯੋਗ ਅੰਦੋਲਨ ਦਾ ਮਸ਼ਹੂਰ ਕੇਂਦਰ ਹੈ। ਮੰਦਰ ਮੈਨੇਜਮੈਂਟ ਮੁਤਾਬਕ ਮੰਦਰ ਵਿਚ ਤੋੜਫੋੜ ਦਾ ਪਤਾ ਲਗਾ ਤੇ ਖਾਲਿਸਤਾਨ ਸਮਰਥਕ ਤੇ ਭਾਰਤ ਵਿਰੋਧੀ ਨਾਅਰੇ ਲਿਖੇ ਮਿਲੇ।
ਮੰਦਰ ਦੇ ਇਕ ਭਗਤ ਸ਼ਿਵੇਸ਼ ਪਾਂਡੇਯ ਨੇ ਕਿਹਾ ਕਿ ਲਗਾਤਾਰ ਮੈਲਬੋਰਨ ਵਿਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਵਿਕਟੋਰੀਆ ਸੂਬੇ ਦੀ ਪੁਲਿਸ ਅਜਿਹੇ ਲੋਕਾਂ ਖਿਲਾਫ ਕੋਈ ਵੱਡੀ ਕਾਰਵਾਈ ਤੱਕ ਕਰਨ ਵਿਚ ਅਸਫਲ ਰਹੀ ਹੈ। ਇਹ ਲੋਕ ਸ਼ਾਂਤੀਪੂਰਨ ਤਰੀਕੇ ਨਾਲ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਖਿਲਾਫ ਲਗਾਤਾਰ ਨਫਰਤੀ ਏਜੰਡਾ ਚਲਾ ਰਹੇ ਹਨ। ਇਸੇ ਮੰਦਰ ‘ਤੇ 17 ਜਨਵਰੀ ਨੂੰ ਵੀ ਹਮਲਾ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: