PM ਮੋਦੀ ਨਾਲ ਗੱਲਬਾਤ ਕਰਨ ਲਈ ਦੇਸ਼ ਭਰ ਦੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 38 ਲੱਖ ਵਿਦਿਆਰਥੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਨੁਸਾਰ ਇਸ ਸਾ ਦੇ ਰਜਿਸਟ੍ਰੇਸ਼ਨ ਪਿਛਲੇ ਸਾਲ ਨਾਲੋਂ ਘੱਟੋ-ਘੱਟ 15 ਲੱਖ ਵੱਧ ਹਨ। ਪਰੀਕਸ਼ਾ ਪੇ ਚਰਚਾ ਦਾ ਇਹ ਛੇਵਾਂ ਸੰਸਕਰਨ ਹੈ।
ਦੱਸ ਦੇਈਏ ਕਿ ਇਹ ਪ੍ਰੋਗਰਾਮ 27 ਜਨਵਰੀ ਨੂੰ ਰਾਜਧਾਨੀ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ‘ਪਰੀਕਸ਼ਾ ਪੇ ਚਰਚਾ 2023’ ਲਈ 38 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿੱਚੋਂ 16 ਲੱਖ ਤੋਂ ਵੱਧ ਰਾਜ ਬੋਰਡਾਂ ਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਵੱਧ 20 ਲੱਖ ਸਵਾਲ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਟਾਟਾ ਗਰੁੱਪ ਵੱਲੋਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਪਲਾਂਟ ਦਾ ਕੰਮ ਸ਼ੁਰੂ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
ਜਾਣਕਾਰੀ ਅਨੁਸਾਰ NCERT ਨੇ ਹੇਠਾਂ ਦਿੱਤੇ ਵਿਸ਼ਿਆਂ ‘ਤੇ ਵੱਖ-ਵੱਖ ਪ੍ਰਸ਼ਨ ਜਾਰੀ ਕੀਤੇ ਹਨ – ਪਰਿਵਾਰਕ ਦਬਾਅ, ਤਣਾਅ ਪ੍ਰਬੰਧਨ, ਸਿਹਤਮੰਦ ਤੇ ਫਿੱਟ ਕਿਵੇਂ ਰਹਿਣਾ ਹੈ, ਨਾਲ ਹੀ ਕਰੀਅਰ ਦੀ ਚੋਣ। ‘ਪਰੀਕਸ਼ਾ ਪੇ ਚਰਚਾ’ ਇਕ ਸਾਲਾਨਾ ਪ੍ਰੋਗਰਾਮ ਹੈ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਗਾਮੀ ਬੋਰਡ ਇਮਤਿਹਾਨਾਂ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ। ਪ੍ਰਧਾਨ ਮੰਤਰੀ ਦੇ ਗੱਲਬਾਤ ਪ੍ਰੋਗਰਾਮ ਦਾ ਪਹਿਲਾ ਸੰਸਕਰਣ 16 ਫਰਵਰੀ, 2018 ਨੂੰ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: