ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ 74ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੌਜੂਦ ਸਨ। ਦੂਜੇ ਪਾਸੇ ਕਾਰ ਹਾਦਸੇ ਦੌਰਾਨ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਬਚਾਉਣ ਵਾਲੇ ਲੋਕਾਂ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ 26 ਜਨਵਰੀ ਦੇ ਖਾਸ ਮੌਕੇ ‘ਤੇ ਇਨ੍ਹਾਂ ਸਾਰੇ ਲੋਕਾਂ ਨੂੰ ਸਟੇਜ ‘ਤੇ ਬੁਲਾਇਆ ਅਤੇ ਉਨ੍ਹਾਂ ਨੂੰ ਤੋਹਫਾ ਦਿੱਤਾ।
ਡਰਾਈਵਰ ਸੁਸ਼ੀਲ ਤੇ ਕੰਡਕਟਰ ਪਰਮਜੀਤ ਯਮੁਨਾਗਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਖੁਦ ਪਹੁੰਚੇ, ਜਿਥੇ ਸੀ.ਐੱਮ. ਮਨੋਹਰ ਲਾਲ ਖੱਟੜ ਨੇ ਪ੍ਰਸ਼ੰਸਾ ਪੱਤਰ ਦੇ ਕੇ ਦੋਵਾਂ ਨੂੰ ਸਨਮਾਨਤ ਕੀਤਾ, ਦੂਜੇ ਪਾਸੇ ਉਤਰਾਖੰਡ ਦੇ ਦਿਹਰਾਦੂਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਦੋਵਾਂ ਦੇ ਪਰਿਵਾਰ ਵਾਲੇ ਪਹੁੰਚੇ ਸਨ, ਜਿਥੇ ਸੀ.ਐੱਮ. ਧਾਮੀ ਨੇ ਪ੍ਰਸ਼ੰਸਾ ਪੱਤਰ ਦੇਣ ਦੇ ਨਾਲ-ਨਾਲ 50-50 ਹਜ਼ਾਰ ਰੁਪਏ ਵੀ ਦਿੱਤੇ।
ਦੱਸ ਦੇਈਏ ਕਿ 30 ਦਸੰਬਰ ਨੂੰ ਰਿਸ਼ਭ ਪੰਤ ਦਾ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਭਿਆਨਕ ਕਾਰ ਐਕਸੀਡੈਂਟ ਹੋ ਗਿਆ ਸੀ, ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਅਜਿਹੇ ‘ਚ ਦੋ ਲੋਕਾਂ ਨੇ ਸਮੇਂ ‘ਤੇ ਪੰਤ ਦੀ ਜਾਨ ਬਚਾਈ।
ਜਦੋਂ ਪੰਤ ਦਾ ਐਕਸੀਡੈਂਟ ਹੋਇਆ ਤਾਂ ਉੱਥੇ ਮੌਜੂਦ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਨੇ ਪੰਤ ਨੂੰ ਗੱਡੀ ‘ਚੋਂ ਬਾਹਰ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਹੁਣ ਗਣਤੰਤਰ ਦਿਵਸ ਦੇ ਮੌਕੇ ‘ਤੇ ਹਰਿਆਣਾ ਰੋਡਵੇਜ਼ ਦੇ ਡਰਾਈਵਰ ਸੁਸ਼ੀਲ ਕੁਮਾਰ ਅਤੇ ਕੰਡਕਟਰ ਪਰਮਜੀਤ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਤ ਨੂੰ ਹਾਦਸੇ ਵਾਲੀ ਥਾਂ ਤੋਂ ਹਸਪਤਾਲ ਪਹੁੰਚਾਉਣ ਵਾਲੇ ਰਜਤ ਅਤੇ ਨੀਸ਼ੂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ‘ਇੱਕ ਸਾਲ ‘ਚ ਕੋਹਿਨੂਰ ਹੀਰੇ ਵਾਂਗ ਚਮਕੇਗਾ ਪੰਜਾਬ’- ਬਠਿੰਡਾ ‘ਚ ਬੋਲੇ CM ਮਾਨ, ਕੀਤੇ ਕਈ ਵੱਡੇ ਐਲਾਨ
ਦੱਸ ਦੇਈਏ ਕਿ ਪੰਤ ਉੱਤਰਾਖੰਡ ਦੇ ਬ੍ਰਾਂਡ ਅੰਬੈਸਡਰ ਹਨ, ਪੰਤ ਫਿਲਹਾਲ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਦਾਖਲ ਹਨ, ਜਿਥੇ ਉਨ੍ਹਾਂ ਨੇ ਲਿਗਾਮੈਂਟ ਦੀ ਸਰਜਰੀ ਕਰਵਾਈ ਹੈ, ਜਿਸ ਕਾਰਨ ਉਹ ਅਗਲੇ ਕੁਝ ਮਹੀਨਿਆਂ ਤੱਕ ਕ੍ਰਿਕਟ ਤੋਂ ਦੂਰ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: