ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਤੋਂ ਟੀ20 ਸੀਰੀਜ਼ ਸ਼ੁਰੂ ਹੋਵੇਗੀ। ਇਸ ਦਾ ਪਹਿਲਾ ਮੈਚ ਰਾਂਚੀ ਵਿੱਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਝਟਕਾ ਲੱਗਾ ਹੈ। ਰਿਤੂਰਾਜ ਗੁੱਟ ਵਿੱਚ ਦਰਦ ਕਰਕੇ ਪ੍ਰੇਸ਼ਾਨ ਹਨ। ਇਸੇ ਕਰਕੇ ਉਹ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਬੈਂਗਲੋਰ ਭੇਜ ਦਿੱਤਾ ਗਿਆ ਹੈ। ਰਿਤੂਰਾਜ ਪ੍ਰਤਿਭਾਸ਼ਾਲੀ ਖਿਡਾਰੀ ਹਨ। ਉਹ ਨਿਊਜ਼ੀਲੈਂਡ ਖਿਲਾਫ਼ ਸੀਰੀਜ਼ ਤੋਂ ਪਹਿਲਾਂ ਰਣਜੀ ਟ੍ਰਾਫੀ ਵਿੱਚ ਖੇਡ ਰਹੇ ਸਨ। ਗਾਇਕਵਾੜ ਮਹਾਰਾਸ਼ਟਰ ਤੇ ਹੈਦਰਾਬਾਦ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਟੀਮ ਦਾ ਹਿੱਸਾ ਸਨ। ਹਾਲਾਂਕਿ ਇਸ ਵਿੱਚੋਂ ਕੁਝ ਖਾਸ ਨਹੀਂ ਕਰ ਸਕੇ ਸਨ, ਉਹ ਇੱਕ ਪਾਰੀ ਵਿੱਚ 8 ਦੌੜਾਂ ਅਤੇ ਦੂਜੀ ਪਾਰੀ ਵਿੱਚ ਬਿਨਾਂ ਕਾਤਾ ਖੋਲ੍ਹੇ ਹੀ ਆਊਟ ਹੋ ਗਏ ਸਨ।
ਟੀਮ ਇੰਡੀਆ ਸ਼ੁੱਕਰਵਾਰ ਨੂੰ ਰਾਂਚੀ ਵਿਈਚ ਟੀ2 ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਇਸ ਤੋਂ ਪਹਿਲਾਂ ਹੀ ਰਿਤੂ ਦੇ ਬਾਹਰ ਹੋਣ ਦੀ ਖਬਰ ਆ ਗਈ ਹੈ। ਰਿਪੋਰਟਾਂ ਮੁਤਾਬਕ ਇੱਕ ਖਬਰ ਮੁਤਾਬਕ ਗਾਇਕਵਾੜ ਗੁੱਟ ਵਿੱਚ ਦਰਦ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਰਿਹੈਬ ਲਈ ਬੈਂਗਲੋਰ ਵਿੱਚ ਸਥਿਤੀ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਭੇਜਿਆ ਗਿਆ ਹੈ। ਇਥੇ ਉਨ੍ਹਾਂ ਦੀ ਜਾਂਚ ਕੀਤੀ ਜਾਏਗੀ। ਹਾਲਾਂਕਿ ਰਿਤੂਰਾਜ ਨੂੰ ਲੈ ਕੇ ਖਬਰ ਲਿਖਣ ਤੱਕ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਰਿਤੂਰਾਜ ਇਸ ਤੋਂ ਪਹਿਲਾਂ ਵੀ ਸੱਟ ਕਰਕੇ ਕਾਫੀ ਪ੍ਰੇਸ਼ਾਨ ਰਹੇ ਹਨ ਅਤੇ ਇਸੇ ਕਰਕੇ ਉਹ ਪਹਿਲਾਂ ਵੀ ਟੀਮ ਇੰਡੀਆ ਲਈ ਖੇਡਣ ਦਾ ਮੌਕਾ ਗੁਆ ਚੁੱਕੇ ਹਨ। ਗਾਇਕਵਾੜ ਪਿਛਲੇ ਸਾਲ ਗੁੱਟ ਵਿੱਚ ਦਿੱਕਤ ਕਰਕੇ ਸ਼੍ਰੀਲੰਕਾ ਖਇਲਾਫ ਟੀ20 ਸੀਰੀਜ਼ ਵਿੱਚ ਨਹੀਂ ਖੇਡ ਸਕੇ ਸਨ। ਉਹ ਵੈਸਟਇੰਡੀਜ਼ ਖਿਲਾਫ਼ ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਗਏ ਸਨ। ਉਹ ਹੁਣ ਇੱਕ ਵਾਰ ਮੁੜ ਤੋਂ ਦਿੱਕਤ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਰਿਤੂਰਾਜ ਦੀ ਜਗ੍ਹਾ ਕਿਸੇ ਟੀਮ ਇੰਡੀਆ ਵਿੱਚ ਜਗ੍ਹਾ ਮਿਲੇਗੀ, ਇਸ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ : ਮਹਿਲਾ ਕੋਚ ਨਾਲ ਛੇੜਛਾੜ ਦੇ ਦੋਸ਼ੀ ਸਾਬਕਾ ਮੰਤਰੀ ਦਾ ਤਿਰੰਗਾ ਲਹਿਰਾਉਣ ‘ਤੇ ਵਿਰੋਧ, ਪ੍ਰੋਗਰਾਮ ਵਿਚਾਲੇ ਤੁਰਦੇ ਬਣੇ
ਜ਼ਿਕਰਯੋਗ ਹੈ ਕਿ ਰਿਤੂਰਾਜਨੇ ਟੀਮ ਇੰਡੀਆ ਲਈ ਅਜੇ ਤੱਕ 9 ਟੀ20 ਮੈਚ ਖੇਡੇ ਹਨ ਅਤੇ ਇਸ ਦੌਰਾਨ 135 ਦੌੜਾਂ ਬਣਆਈਆਂ ਹਨ। ਉਹ ਇੱਕ ਵਨਡੇ ਮੈਚ ਵੀ ਖੇਡ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਹ ਭਾਰਤ ਲਈ ਨਹੀਂ ਖੇਡ ਸਕੇ ਹਨ। ਉਨ੍ਹਾਂ ਨੇ ਟੀਮ ਇੰਡੀਆ ਲਈ ਆਖਰੀ ਮੈਚ ਅਕਤੂਬਰ 2022 ਵਿੱਚ ਖੇਡਿਆ ਸੀ। ਇਹ ਉਨ੍ਹਾਂ ਦਾ ਡੇਬਿਊ ਵਨਡੇ ਮੈਚ ਵੀ ਸੀ।
ਵੀਡੀਓ ਲਈ ਕਲਿੱਕ ਕਰੋ -: