ਹਿਮਾਚਲ ਦੇ ਲਾਹੌਲ-ਸਪੀਤੀ ਨਾਲ ਲੱਗਦੀ ਚੀਨ-ਤਿੱਬਤ ਸਰਹੱਦ ‘ਤੇ 11,000 ਫੁੱਟ ਦੀ ਉਚਾਈ ‘ਤੇ ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ ‘ਮੇਰਾ ਮੁਲਕ, ਮੇਰਾ ਦੇਸ਼, ਮੇਰਾ ਯੇ ਏ-ਵਤਨ’ ਗੀਤ ਸੁਣ ਕੇ ਕਿਸੇ ਦਾ ਵੀ ਸੀਨਾ ਮਾਣ ਨਾਲ ਚੌੜਾ ਹੋ ਜਾਏ। ਖਾਸ ਤੌਰ ‘ਤੇ ਜਦੋਂ ਇਹ ਪਤਾ ਲੱਗੇ ਕਿ ਇਹ ਗੀਤ ਗਾਉਣਵਾਲਾ ਕੋਈ ਸਿੰਗਰ ਜਾਂ ਫੌਜੀ ਨਹੀਂ ਸਗੋਂ ਸਥਾਨਕ ਔਰਤਾਂ ਹਨ। ਕੁਝ ਅਜਿਹਾ ਹੀ ਨਜ਼ਰ ਆਇਆ 26 ਜਨਵਰੀ ਨੂੰ ਚੀਨ ਨਾਲ ਲੱਗਦੀ ਸੁਮਦੋ ਬਾਰਡਰ ‘ਤੇ।
ਵੀਰਵਾਰ ਨੂੰ ਗਣਤੰਤਰ ਦਿਵਸ ਯਾਨੀ 26 ਜਨਵਰੀ ਦੇ ਮੌਕੇ ‘ਤੇ ਚੀਨ ਸਰਹੱਦ ਨਾਲ ਲੱਗਦੀ ਇਸ ਚੌਕੀ ‘ਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਅਤੇ ਸਥਾਨਕ ਲੋਕਾਂ ਦੁਆਰਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸੇ ਪ੍ਰੋਗਰਾਮ ਵਿੱਚ ਇਥੇ ਦੀਆਂ ਸਥਾਨਕ ਔਰਤਾਂ ਦਾ ਦੇਸ਼ਭਗਤੀ ਨਾਲ ਭਰਿਆ ਇਹ ਗਾਣਾ ਸੁਣ ਕੇ ਜਿਵੇਂ ਹਿਮਾਲਿਆ ਦਾ ਸੀਨਾ ਵੀ ਮਾਣ ਨਾਲ ਚੌੜਾ ਹੋ ਗਿਆ। ਇਸ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।
ਹਿਮਾਚਲ ਵਿੱਚ ਚੀਨ ਅਧਿਕਾਰਤ ਤਿੱਬਤ ਸਰਹੱਦ ਤੋਂ ਸਿਰਫ 15 ਕਿਮੀ. ਦੂਰ ਸੁਮਦੋ ਬਾਰਡਰ ‘ਤੇ ITBP ਜਵਾਨਾਂ ਨੇ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ। ਇਸ ਕਿਨੋਰ ਦੇ ਸਰਹੱਦੀ ਪਿੰਡ ਸ਼ਲਖਰ ਦੀ ਮਹਿਲਾ ਮੰਡਲ ਵੀ ਸ਼ਾਮਲ ਹੋਈ। ਔਰਤਾਂ ਨੇ ‘ਏ-ਵਤਨ’ ਦੇਸ਼ਭਗਤੀ ਗੀਤ ਗਾ ਕੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ।
ਬਾਰਡਰ ਨਾਲ ਲੱਗੇ ਲੋਕਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਮਜ਼ਦੂਰ ਕਰਨ ਦੇ ਨਾਲ ਫੌਜ ਦੇ ਨਾਲ ਗੂੜੇ ਸਬੰਧ ਬਣਾਉਣ ਦੇ ਮਕਸਦ ਨਾਲ ਭਾਰਤੀ ਫੌਜ ਤੇ ਨੀਮ ਫੌਜੀ ਬਲ ਇਸ ਤਰ੍ਹਾਂ ਦੀ ਮੁਹਿੰਮ ਅਕਸਰ ਚਲਾਉਂਦੇ ਰਹੇ ਹਨ। ਸ਼ਲਖਰ ਮਹਿਲਾ ਮੰਡਲ ਦੀ ਮੁਖੀ ਲੋਬਜੰਗ ਅੰਗਮੋ ਨੇ ਦੱਸਿਾ ਕਿ ਫੌਜ ਦੇ ਨਾਲ ਬਾਰਡਰ ‘ਤੇ ਤਿਰੰਗਾ ਲਹਿਰਾ ਕੇ ਸਰਹੱਦੀ ਇਲਾਕਿਆਂ ਵਿੱਚ ਵਸੇ ਲੋਕ ਮਾਣ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਵੱਡਾ ਉਲਟਫੇਰ, ਅਡਾਨੀ ਸੱਤਵੇਂ ਨੰਬਰ ‘ਤੇ ਖਿਸਕੇ, ਅੰਬਾਨੀ ਟੌਪ-10 ਤੋਂ ਬਾਹਰ
ਇਸ ਇਲਾਕੇ ਵਿੱਚ ਪਾਰਾ ਜ਼ੀਰੋ ਤੋਂ ਕਰੀਬ 15 ਡਿਗਰੀ ਹੇਠਾਂ ਚੱਲ ਰਿਹਾ ਹੈ, ਜਿਸ ਦੇ ਬਾਵਜੂਦ ਫੌਜ ਅਤੇ ਸਥਾਨਕ ਲੋਕਾਂ ਦੀ ਦੇਸ਼ਭਗਤੀ ਤੇ ਜਨੂਨ ਵਿੱਚ ਕੋਈ ਕਮੀ ਨਹੀਂ ਹੈ। ਦੇਸ਼ਭਗਤੀ ਗੀਤਾਂ ਤੋਂ ਇਲਕਾਵਾ ਮਹਿਲਾ ਮੰਡਲ ਨੇ ਸੰਸਕ੍ਰਿਤਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਤੋਂ ਪਹਿਲਾਂ ITBP ਜਵਾਨਾਂ ਨੇ ਰਾਸ਼ਟਰਗਾਨ ਦੇ ਨਾਲ ਤਿਰੰਗੇ ਨੂੰ ਸਲਾਮੀ ਦਿੱਤੀ। ਸੁਮਦੋ ਬਾਰਡਰ ਤੋਂ ਚੀਨ ਅਧਿਕਾਰਤ ਤਿੱਬਤ ਦੀਆਂ ਸਰਹੱਦਾਂ ਨਾਲ ਲੱਗਦੀਆਂ ਪਹਾੜ ਦੀਆਂ ਚੋਟੀਆਂ ਸਾਫ ਦਿਸਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: