ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਪਟਵਾਰੀ ਤੇ ਉਸ ਦੇ ਕਾਰਿੰਦੇ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਤਹਿਸੀਲ ਫਗਵਾੜਾ ਦੇ ਤਹਿਤ ਆਉਂਦੇ ਪਟਵਾਰ ਸਰਕਿਲ ਪਾਸ਼ਟਾ ਦਾ ਪਟਵਾਰੀ ਅਤੇ ਉਸ ਦਾ ਸਹਾਇਕ ਕੋਰਟ ਤੋਂ ਜ਼ਮੀਨ ਦਾ ਕੇਸ ਜਿੱਤਣ ਦੇ ਬਾਵਜੂਦ ਮਾਲ ਰਿਕਾਰਡ ਵਿੱਚ ਇੰਤਕਾਲ ਦਰਜ ਕਰਨ ਦੇ ਬਦਲੇ 40 ਹਜ਼ਾਰ ਰੁਪਏ ਰਿਸ਼ਵਤ ਮੰਗ ਰਹੇ ਸਨ।
ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਨੂੰ ਕਾਫੀ ਦਿਨਾਂ ਤੋਂ ਭਟਕਾਉਂਦੇ ਹੋਏ ਆ ਰਹੇ ਸਨ, ਜਿਸ ਮਗਰੋਂ ਪੀੜਤ ਨੇ ਵਿਜੀਲੈਂਸ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ।
ਫਗਵਾੜਾ ਦੇ ਗੋਬਿੰਦ ਨਗਰ ਨਿਵਾਸੀ ਸ਼ਿਵਰਾਜ ਰਾਣਾ ਨੇ ਵਿਜੀਲੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਕਿਸੇ ਦੇ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ। ਕੋਰਟ ਵਿੱਚ ਜ਼ਮੀਨ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਹੋ ਗਿਆ। ਇਸ ਤੋਂ ਬਾਅਦ ਉਹ ਕੋਰਟ ਦੇ ਫੈਸਲੇ ਦੀ ਕਾਪੀ ਲੈ ਕੇ ਤਹਿਸੀਲ ਅਤੇ ਫਿਰ ਤਹਿਸੀਲ ਤੋਂ ਮਾਰਕ ਕਰਵਾਉਣ ਤੋਂ ਬਾਅਦ ਪਾਂਸ਼ਟਾ ਪਟਵਾਰ ਸਰਕਿਲ ਦੇ ਪਟਵਾਰੀ ਸੋਢੀ ਸਿੰਘ ਦੇ ਕੋਲ ਪਹੁੰਚੇ।
ਸੋਢੀ ਸਿੰਘ ਨੇ ਦਸਤਾਵੇਜ਼ ਆਪਣੇ ਕੋਲ ਰਖ ਲਏ ਅਤੇ ਕਿਹਾ ਕਿ ਇੰਤਕਾਲ ਚੜ੍ਹਾ ਦੇਣਗੇ, ਪਰ ਕਾਫੀ ਸਮਾਂ ਲੰਘਣ ਮਗਰੋਂ ਦੁਬਾਰਾ ਅਪਰੋਚ ਕੀਤਾ ਤਾਂ ਬਹਾਨੇਬਾਜ਼ੀ ਕਰਨ ਲੱਗੇ। ਵਾਰ-ਵਾਰ ਕਹਿਣ ਦੇ ਬਾਵਜੂਦ ਇੰਤਕਾਲ ਨਾ ਚੜ੍ਹਣ ਤੋਂ ਬਾਅਦ ਸੋਢੀ ਸਿੰਘ ਪਟਵਾਰੀ ਦੇ ਸਹਾਇਕ ਕੁਲਵਿੰਦਰ ਸਿੰਘ ਉਨ੍ਹਾਂ ਨੂੰ ਮਿਲਿਆ। ਕੁਲਵਿੰਦਰ ਨੇ ਕਿਹਾ ਕਿ ਉਹ ਪਟਵਾਰੀ ਨਾਲ ਸੈਟਿੰਗ ਕਰਵਾ ਦੇਵੇਗਾ। ਸ਼ਿਕਾਇਤਕਰਤਾ ਨੇ ਰਿਸਪਾਂਸ ਤੋਂ ਬਾਅਦ ਸਹਾਇਕ ਨੇ ਪਟਵਾਰੀ ਨਾਲ ਗੱਲ ਕਰਵਾ ਦਿੱਤੀ।
ਸ਼ਿਕਾਇਤਕਰਤਾ ਸ਼ਿਵਰਾਜ ਰਾਣਾ ਨੇ ਕਿਹਾ ਕਿ ਸਹਾਇਕ ਨੇ ਜਦੋਂ ਪਟਵਾਰੀ ਨਾਲ ਬੈਠਕ ਕਰਵਾਈ ਤਾਂ ਪਟਵਾਰੀ ਨੇ ਕਿਹਾ ਕਿ ਕੰਮ ਲਈ ਪੈਸੇ ਲੱਗਣਗੇ। ਸ਼ਿਕਾਇਤਕਰਤਾ ਨੇ ਸੋਚਿਆ ਕਿ ਥੋੜ੍ਹਾ ਬਹੁਤ ਖਰਚਾ ਲੈ ਕੇ ਇੰਤਕਾਲ ਚੜ੍ਹਾ ਦੇਵਾਗ, ਪਰ ਪਟਵਾਰੀ ਨੇ ਸ਼ਿਵਰਾਜ ਰਾਜਣਾ ਦੇ ਅੱਗੇ ਇੰਤਕਾਲ ਚੜ੍ਹਾਉਣ ਲਈ 70 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਰਖ ਦਿੱਤੀ। ਸ਼ਿਵਰਾਜ ਨੇ ਕਾਰਿੰਦੇ ਨੂੰ ਕਿਹਾ ਕਿ ਇਹ ਬਹੁਤ ਜ਼ਿਆਦਾ ਹੈ। ਅਸੀਂ ਕੋਈ ਗਲਤ ਕੰਮ ਨਹੀਂ ਕਰਵਾ ਰਹੇ ਹਾਂ। ਕੋਰਟ ਕੇਸ ਜਿੱਤਣ ਮਗਰੋਂ ਇੰਤਕਾਲ ਚੜ੍ਹਵਾਉਣ ਆਏ ਹਾਂ।
ਇਹ ਵੀ ਪੜ੍ਹੋ : ਚਾਈਨਾ ਡੋਰ ਦਾ ਕਹਿਰ, ਬਾਈਕ ‘ਤੇ ਜਾਂਦਾ ਵਿਦੇਸ਼ੀ ਵਿਦਿਆਰਥੀ ਸਾਥੀ ਸਣੇ ਆਇਆ ਲਪੇਟ ‘ਚ
ਇਸ ਮਗਰੋਂ ਸਹਾਇਕ ਨੇ ਪਟਵਾਰੀ ਨਾਲ ਦੁਬਾਰਾ ਸੈਟਿੰਗ ਕਰਵਾ ਲਈ। ਪਟਵਾਰੀ ਸੋਢੀ ਸਿੰਘ ਕਰਿੰਦੇ ਨੂੰ ਵਿਚਕਾਰ ਪਾ ਕੇ ਕੀਤੀ ਸੌਦੇਬਾਜ਼ੀ ਤੋਂ ਬਾਅਦ 40 ਹਜ਼ਾਰ ‘ਤੇ ਅੜ ਗਿਆ। ਪਟਵਾਰੀ ਸੋਢੀ ਨੇ ਕਿਹਾ ਕਿ ਉਹ 40 ਹਜ਼ਾਰ ਦੀ ਰਿਸ਼ਵਤ ਮਿਲਣ ਤੋਂ ਬਾਅਦ ਹੀ ਇੰਤਕਾਲ ਚੜ੍ਹੇਗਾ, ਜਿਸ ‘ਤੇ ਸ਼ਿਕਾਇਤਕਰਤਾ ਨੇ ਹਾਂ ਤਾਂ ਕਹਿ ਦਿੱਤੀ ਪਰ ਨਾਲ ਹੀ ਇਸ ਦੀ ਸ਼ਿਕਾਇਤ ਵਿਜੀਲੈਂਸ ‘ਚ ਕੀਤੀ।
ਸ਼ਿਵਰਾਜ ਰਾਣਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਸਭ ਤੋਂ ਪਹਿਲਾਂ ਪੂਰੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿੱਚ ਵਿਜੀਲੈਂਸ ਨੂੰ ਯਕੀਨ ਹੋ ਗਿਆ ਕਿ ਪਟਵਾਰੀ ਸ਼ਿਕਾਇਤਕਰਤਾ ਨਾਲ ਧੱਕਾ ਹੋ ਰਿਹਾ ਸੀ। ਇਸ ਤੋਂ ਬਾਅਦ ਵਿਜੀਲੈਂਸ ਨੇ ਸ਼ਿਕਾਇਤਕਰਤਾ ਨੂੰ ਦਫਤਰ ਬੁਲਾਇਆ ਅਤੇ ਉਸ ਨੂੰ ਕੈਮੀਕਲ ਲੱਗੇ ਨੋਟ ਫੜਾ ਕੇ ਪਟਵਾਰੀ ਅਤੇ ਉਸ ਦੇ ਸਹਾਇਕ ਨੂੰ ਫੜਨ ਲਈ ਜਾਲ ਵਿਛਾਇਆ। ਸ਼ੁੱਕਰਵਾਰ ਨੂੰ ਦੋਵੇਂ ਵਿਜੀਲੈਂਸ ਦੇ ਜਾਲ ‘ਚ ਫਸ ਗਏ। ਨੰਬਰ ਨੋਟ ਕਰਕੇ ਅਤੇ ਕੈਮੀਕਲ ਪਾਊਡਰ ਲਾ ਕੇ ਜੋ ਨੋਟ ਦਿੱਤੇ ਸਨ, ਉਹ ਪਟਵਾਰੀ ਦੇ ਕੋਲੋਂ ਬਰਾਮਦ ਹੋ ਗਏ। ਹੱਥ ਧੁਵਾਉਣ ‘ਤੇ ਪਟਵਾਰੀ ਦੇ ਹੱਥਾਂ ‘ਤੇ ਰੰਗ ਆ ਗਿਆ।
ਵੀਡੀਓ ਲਈ ਕਲਿੱਕ ਕਰੋ -: