ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਸਵੇਰੇ ਫਿਰ ਗੋਲੀਬਾਰੀ ਦੀ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਲਾਸ ਏਂਜਲਸ ਪੁਲਿਸ ਵਿਭਾਗ ਦੇ ਸਾਰਜੈਂਟ ਫ੍ਰੈਂਕ ਪ੍ਰੀਸੀਏਡੋ ਨੇ ਲਾਸ ਏਂਜਲਸ ਦੇ ਨੇੜੇ ਬੇਵਰਲੀ ਕਰੈਸਟ ਵਿੱਚ ਦੁਪਹਿਰ 2:30 ਵਜੇ ਗੋਲੀਬਾਰੀ ਦੀ ਪੁਸ਼ਟੀ ਕੀਤੀ।
ਸਾਰਜੈਂਟ ਨੇ ਦੱਸਿਆ ਕਿ ਜਿਨ੍ਹਾਂ 7 ਲੋਕਾਂ ਨੂੰ ਗੋਲੀ ਮਾਰੀ ਗਈ ਸੀ, ਉਨ੍ਹਾਂ ‘ਚੋਂ 4 ਬਾਹਰ ਸਨ ਜਦਕਿ ਮਾਰੇ ਗਏ ਤਿੰਨ ਲੋਕ ਗੱਡੀ ‘ਚ ਸਵਾਰ ਸਨ। ਹਮਲੇ ਦੇ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਾਰਜੈਂਟ ਫ੍ਰੈਂਕ ਪ੍ਰੀਸੀਆਡੋ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੇ ਮਕਸਦ ਬਾਰੇ ਜਾਣਕਾਰੀ ਨਹੀਂ ਹੈ ਅਤੇ ਇਹ ਨਹੀਂ ਪਤਾ ਕਿ ਇਹ ਘਟਨਾ ਘਰ ਦੇ ਅੰਦਰ ਹੋਈ ਜਾਂ ਬਾਹਰ। ਜ਼ਿਕਰਯੋਗ ਹੈ ਕਿ ਇਸ ਮਹੀਨੇ ਕੈਲੀਫੋਰਨੀਆ ‘ਚ ਗੋਲੀਬਾਰੀ ਦੀ ਇਹ ਚੌਥੀ ਘਟਨਾ ਹੈ।
ਇਹ ਵੀ ਪੜ੍ਹੋ : ਚੰਨ ‘ਤੇ ਕਬਜ਼ਾ ਕਰਨ ਨੂੰ ਫਿਰ ਰਿਹਾ ਚੀਨ, ਕਈ ਇਲਾਕਿਆਂ ‘ਤੇ ਡ੍ਰੈਗਨ ਦੀ ਨਜ਼ਰ, ਰਿਪੋਰਟ ‘ਚ ਵੱਡਾ ਖੁਲਾਸਾ
ਗੰਨ ਵਾਇਲੈਂਸ ਰਿਕਾਰਡ ਦੇ ਮੁਤਾਬਕ ਸਾਲ 2022 ‘ਚ ਲਗਾਤਾਰ ਤੀਜੇ ਸਾਲ ਅਮਰੀਕਾ ‘ਚ ਗੋਲੀਬਾਰੀ ਦੀਆਂ ਕਰੀਬ 600 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਹਰੇਕ ਘਟਨਾ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ।
ਵੀਡੀਓ ਲਈ ਕਲਿੱਕ ਕਰੋ -: