ਮੇਰਠ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ 24 ਘੰਟਿਆਂ ਦੇ ਅੰਦਰ-ਅੰਦਰ ਮਾਤਮ ਵਿੱਚ ਬਦਲ ਗਈਆਂ। ਇਥੇ ਮੈਡੀਕਲ ਥਾਣਾ ਇਲਾਕੇ ਦੇ ਜਾਗ੍ਰਿਤੀ ਵਿਹਾਰ ਸੈਕਟਰ ਅੱਠ ‘ਚ ਸਥਿਤ ਗੋਲ ਮਾਰਕੀਟ ਦੇ ਪਿੱਛੇ ਸਥਿਤ ਬਾਥਰੂਮ ‘ਚ ਗੈਸ ਗੀਜ਼ਰ ਲੀਕ ਹੋ ਗਿਆ, ਜਿਸ ਕਾਰਨ ਬਾਥਰੂਮ ‘ਚ ਨਹਾਉਂਦੇ ਸਮੇਂ ਦਮ ਘੁੱਟਣ ਨਾਲ ਲਾੜੀ ਦੀ ਮੌਤ ਹੋ ਗਈ। ਪੁਲਿਸ ਨੂੰ ਘਟਨਾ ਦੀ ਸੂਚਨਾ ਨਹੀਂ ਦਿੱਤੀ ਗਈ ਹੈ। ਜਾਗ੍ਰਿਤੀ ਵਿਹਾਰ ਦੇ ਸੈਕਟਰ ਅੱਠ ਦਾ ਰਹਿਣ ਵਾਲਾ ਪਾਰਸ ਕੁਮਾਰ ਇੱਕ ਕੰਪਨੀ ਵਿੱਚ ਇੰਜੀਨੀਅਰ ਹੈ। ਉਸ ਦੇ ਪਿਤਾ ਫੌਜ ਤੋਂ ਰਿਟਾਇਰਡ ਹਨ।
ਪਾਰਸ ਦਾ ਵਿਆਹ ਗਾਜ਼ੀਆਬਾਦ ਦੀ ਰਹਿਣ ਵਾਲੀ ਵੈਸ਼ਾਲੀ ਨਾਲ ਹੋਇਆ ਸੀ। ਵਿਆਹ ਵੀਰਵਾਰ ਨੂੰ ਹੋਇਆ। ਸ਼ੁੱਕਰਵਾਰ ਨੂੰ ਪਰਿਵਾਰ ਵਾਲੇ ਡੋਲੀ ਲੈ ਕੇ ਘਰ ਆਏ ਸਨ। ਸ਼ਨੀਵਾਰ ਨੂੰ ਘਰ ‘ਚ ਭਜਨ ਸੰਧਿਆ ਦਾ ਪ੍ਰੋਗਰਾਮ ਸੀ। ਸਵੇਰੇ ਦਸ ਵਜੇ ਵੈਸ਼ਾਲੀ ਨਹਾਉਣ ਲਈ ਬਾਥਰੂਮ ਗਈ। ਕਾਫੀ ਦੇਰ ਬਾਅਦ ਵੀ ਬਾਥਰੂਮ ਤੋਂ ਬਾਹਰ ਨਹੀਂ ਆਈ। ਪਰਿਵਾਰ ਦੀਆਂ ਔਰਤਾਂ ਪੂਜਾ ਲਈ ਵੈਸ਼ਾਲੀ ਦੀ ਉਡੀਕ ਕਰ ਰਹੀਆਂ ਸਨ। 20 ਮਿੰਟ ਬਾਅਦ ਔਰਤਾਂ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬਾਥਰੂਮ ਦਾ ਬੂਹਾ ਭੰਨ ਦਿੱਤਾ।
ਵੈਸ਼ਾਲੀ ਬਾਥਰੂਮ ਦੇ ਇੱਕ ਕੋਨੇ ਵਿੱਚ ਸਿੱਧੀ ਬੈਠੀ ਸੀ। ਵੈਸ਼ਾਲੀ ਨੂੰ ਫੁੱਲਾਂ ਨਾਲ ਸਜੀ ਕਾਰ ਵਿਚ ਤੁਰੰਤ ਆਨੰਦ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਲੈ ਕੇ ਘਰ ਆਏ।
ਪਾਰਸ ਦੇ ਘਰ ਵਿਆਹ ਦੀਆਂ ਖੁਸ਼ੀਆਂ 24 ਘੰਟਿਆਂ ‘ਚ ਹੀ ਮਾਤਮ ‘ਚ ਬਦਲ ਗਈਆਂ। ਕੁਝ ਸਮਾਂ ਪਹਿਲਾਂ ਗੀਤ-ਸੰਗੀਤ ਦਾ ਸ਼ੋਰ-ਸ਼ਰਾਬਾ ਸੀ ਪਰ ਕੁਝ ਹੀ ਦੇਰ ਵਿਚ ਮਾਤਮ ਦਾ ਚੀਕ-ਚਿਹਾੜਾ ਮਚ ਗਿਆ। ਵੈਸ਼ਾਲੀ ਆਪਣੇ ਸਹੁਰਿਆਂ ਅਤੇ ਮਾਪਿਆਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਚਲੀ ਗਈ।
ਇਹ ਵੀ ਪੜ੍ਹੋ : ਰਾਮ ਰਹੀਮ ਦੇ ਆਨਲਾਈਨ ਸਤਿਸੰਗ ‘ਤੇ ਹੰਗਾਮਾ, ਰੰਧਾਵਾ ਬੋਲੇ, ‘ਕਰਫ਼ਿਊ ਲਾ ਕੇ ਰੋਕਿਆ ਜਾਵੇ ਪ੍ਰੋਗਰਾਮ’
ਜਾਗ੍ਰਿਤੀ ਵਿਹਾਰ ‘ਚ ਗੈਸ ਗੀਜ਼ਰ ‘ਚ ਲੀਕ ਹੋਣ ਕਾਰਨ ਲਾੜੀ ਦੀ ਮੌਤ ਹੋਣ ਦੀ ਘਟਨਾ ਤੋਂ ਬਾਅਦ ਘਰ ‘ਚ ਭੀੜ ਇਕੱਠੀ ਹੋ ਗਈ। ਪਰਿਵਾਰਕ ਮੈਂਬਰਾਂ ਦੇ ਰੋਣ ਦੀ ਆਵਾਜ਼ ਸੁਣ ਕੇ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਪਾਰਸ ਅਤੇ ਵੈਸ਼ਾਲੀ ਦੇ ਵਿਆਹ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਅਜੇ ਵੀ ਘਰ ‘ਤੇ ਮੌਜੂਦ ਸਨ, ਕਿਉਂਕਿ ਵਿਆਹ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੀ ਪੂਜਾ ਰੱਖੀ ਗਈ ਸੀ। ਹਾਦਸੇ ਦੀ ਸੂਚਨਾ ਤੁਰੰਤ ਲਾੜੀ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ। ਵਿਆਹ ਤੋਂ ਬਾਅਦ ਪਹਿਲੀ ਵਾਰ ਧੀ ਦੇ ਸਹੁਰੇ ਘਰ ਪਹੁੰਚੇ ਪਰ ਉਹ ਆਪਣੀ ਧੀ ਗੁਆ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -: