ਯੇਰੂਸ਼ਲਮ ਦੇ ਨੇਵੇ ਯਾਕੋਵ ਵਿਚ ਇਕ ਪੂਜਾ ਵਾਲੀ ਥਾਂ ਕੋਲ 27 ਜਨਵਰੀ ਨੂੰ ਫਾਇਰਿੰਗ ਹੋਈ ਸੀ। ਇਸ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 10 ਲੋਕ ਜ਼ਖਮੀ ਹੋਏ ਸਨ। ਹਮਲੇ ਦੇ ਬਾਅਦ ਇਜ਼ਰਾਇਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਨੇਤਨਯਾਹੂ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।
ਇਸ ਤਹਿਤ ਹੁਣ ਇਜ਼ਰਾਇਲ ਵਿਚ ਹਥਿਆਰ ਰੱਖਣ ਨਾਲ ਜੁੜੇ ਕਾਨੂੰਨਾਂ ਵਿਚ ਢਿੱਲ ਦਿੱਤੀ ਜਾਵੇਗੀ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਕੋਲ ਹਥਿਆਰ ਰੱਖ ਸਕਣ। ਸਰਕਾਰ ਨੇ ਦੇਰ ਰਾਤ ਇਸ ਦਾ ਐਲਾਨ ਕੀਤਾ ਹੈ।
ਨੇਤਨਯਾਹੂ ਨੇ ਇਜ਼ਰਾਈਲ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਗੰਨ ਰੱਖਣ ਲਈ ਲਈ ਜਾਣ ਵਾਲੀ ਮਨਜ਼ੂਰੀ ਨੂੰ ਹੋਰ ਆਸਾਨ ਕਰਨਗੇ। ਨਾਲ ਹੀ ਜਿਹੜੇ ਲੋਕਾਂ ਕੋਲ ਗੈਰ-ਕਾਨੂੰਨੀ ਹਥਿਆਰ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਖੋਹ ਲਿਆ ਜਾਵੇਗਾ। ਨੇਤਨਿਯਾਹੂ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਇਜ਼ਰਾਇਲ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਏਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਲਜਜੀਰਾ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਥਿਆਰ ਰੱਖਣ ਦੇ ਕਾਨੂੰਨਾਂ ਵਿਚ ਢਿੱਲ ਦੇਣ ਦੇ ਬਾਅਦ ਹਿੰਸਾ ਹੋਰ ਵਧ ਸਕਦੀ ਹੈ। ਪਾਲਿਟਿਕਲ ਐਨਾਲਿਸਟ ਮਾਰਵਾਨ ਬਿਸ਼ਰਾ ਨੇ ਕਿਹਾ ਕਿ ਇਕ ਪਾਸੇ ਜਿਥੇ ਨੇਤਨਯਾਹੂ ਨੇ ਹਮਲੇ ਦੇ ਬਾਅਦ ਲੋਕਾਂ ਨੂੰ ਕਾਨੂੰਨ ਵਿਵਸਥਾ ਹੱਥ ਵਿਚ ਨਾ ਲੈਣ ਦੀ ਅਪੀਲ ਕੀਤੀ ਹੈ, ਉਥੇ ਹਥਿਆਰ ਰੱਖਣ ਦੇ ਕਾਨੂੰਨਾਂ ਵਿਚ ਵੀ ਢਿੱਲ ਦੇ ਦਿੱਤੀ ਹੈ। ਇਸ ਨਾਲ ਹਾਲਾਤ ਹੋਰ ਹੀ ਖਰਾਬ ਹੋਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ASI ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਹਮਲਾਵਰ ਕਾਬੂ, 2 ਫਰਾਰ
ਦੱਸ ਦੇਈਏ ਕਿ 2015 ਤੇ 2016 ਵਿਚ ਫਲੀਸਤੀਨੀ ਲੜਾਕਿਆਂ ਨੇ ਇਜ਼ਰਾਇਲੀਆਂ ‘ਤੇ ਹਮਲਾ ਕਰਨ ਦੇ ਨਵੇਂ ਤਰੀਕੇ ਲੱਭੇ। ਉਹ ਰਾਹ ਚੱਲਦੇ ਲੋਕਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੰਦੇ ਤਾਂ ਕਦੇ ਉਨ੍ਹਾਂ ਨੂੰ ਗੱਡੀਆਂ ਨਾਲ ਟੱਕਰ ਮਾਰ ਦਿੰਦੇ ਸਨ। ਇਸ ਦੇ ਬਾਅਦ ਕਈ ਲੋਕਾਂ ਨੇ ਸਰਕਾਰ ‘ਤੇ ਦਬਾਅ ਬਣਾਇਆ ਸੀ ਕਿ ਉਹ ਗੰਨ ਰੱਖਣ ਦੇ ਕਾਨੂੰਨਾਂ ਵਿਚ ਸੁਧਾਰ ਕਰੇ ਤਾਂ ਕਿ ਇਜ਼ਰਾਇਲੀ ਯਹੂਦੀ ਹਥਿਆਰ ਰੱਖ ਕੇ ਖੁਦ ਨੂੰ ਫਲਸਤੀਨੀਆਂ ਦੇ ਹਮਲੇ ਤੋਂ ਬਚਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: