ਅਮਰੀਕਾ ਦੇ 4-ਸਟਾਰ ਏਅਰਫੋਰਸ ਜਨਰਲ ਮਾਈਕ ਮਿਨਿਹਨ ਨੇ ਸ਼ੰਕਾ ਪ੍ਰਗਟਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਅਮਰੀਕਾ ਤੇ ਚੀਨ ਵਿਚ ਯੁੱਧ ਹੋ ਸਕਦਾ ਹੈ। ਮਿਨਿਹਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ 2025 ਵਿਚ ਚੀਨ ਨਾਲ ਯੁੱਧ ਲੜਾਂਗੇ। ਮੈਂ ਚਾਹੁੰਦਾ ਹਾਂ ਕਿ ਇਹ ਸ਼ੰਕਾ ਗਲਤ ਸਾਬਤ ਹੋਵੇ ਪਰ ਅਮਰੀਕਾ ਤੇ ਤਾਇਵਾਨ ਦੋਵੇਂ 2024 ਵਿਚ ਰਾਸ਼ਟਰਪਤੀ ਚੋਣਾਂ ਕਰਾਉਣਗੇ। ਇਸ ਦੇ ਚੱਲਦੇ ਚੀਨ ਵੱਲੋਂ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ।
ਮਿਨਿਹਨ ਦੇ ਮੈਮੋ ‘ਤੇ ਗੱਲ ਕਰਦੇ ਹੋਏ ਇਕ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਟਿੱਪਣੀ ਚੀਨ ਨੂੰ ਲੈ ਕੇ ਅਮਰੀਕਾ ਦੀ ਸੋਚ ਜਾਂ ਵਿਚਾਰ ਨਹੀਂ ਦੱਸਦੀ ਹੈ। ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਤਾਇਵਾਨ ਸਟ੍ਰੇਟ ‘ਤੇ ਚੀਨ ਦੀਆਂ ਵਧਦੀਆਂ ਫੌਜੀ ਗਤੀਵਿਧੀਆਂ ਨਾਲ ਉਸ ਦੇ ਮਨਸੂਬੇ ਸਾਫ ਦਿਖਾਈ ਦਿੰਦੇ ਹਨ। ਨਾਲ ਹੀ ਚੀਨ ਨੇ ਤਾਇਵਾਨ ‘ਤੇ ਪਿਛਲੇ ਕੁਝ ਸਾਲਾਂ ਵਿਚ ਡਿਪਲੋਮੈਟਿਕ, ਮਿਲਟਰੀ ਅਤੇ ਇਕਨੋਮਿਕ ਦਬਾਅ ਵੀ ਵਧਾ ਦਿੱਤਾ ਹੈ। ਤਾਇਵਾਨ ਦੀ ਸਰਕਾਰ ਮੁਤਾਬਕ ਉਹ ਸ਼ਾਂਤੀ ਚਾਹੁੰਦੇ ਹਨ ਪਰ ਹਮਲਾ ਹੋਣ ‘ਤੇ ਵੀ ਆਪਣੀ ਰੱਖਿਆ ਜ਼ਰੂਰ ਕਰਨਗੇ।
ਇਹ ਵੀ ਪੜ੍ਹੋ :ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਹੋਈ ਮੌਤ, ASI ਨੇ ਕੀਤਾ ਸੀ ਜਾਨਲੇਵਾ ਹਮਲਾ
ਤਾਇਵਾਨ ਨੇ ਚੀਨ ਦੀ ਘੁਸਪੈਠ ਤੇ ਯੁੱਧ ਦੀਆਂ ਤਿਆਰੀਆਂ ਨੂੰ ਦੇਖਦੇ ਹੋਏ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਇਸ ਲਈ ਤਾਇਵਾਨ ਔਰਤਾਂ ਨੂੰ ਰਿਜ਼ਰਵ ਫੋਰਸ ਵਿਚ ਸ਼ਾਮਲ ਕਰਕੇ ਪੁਰਸ਼ਾਂ ਦੀ ਤਰ੍ਹਾਂ ਮਿਲਟਰੀ ਟ੍ਰੇਨਿੰਗ ਦੇਣ ਜਾ ਰਿਹਾ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ ਇਸ ਸਾਲ ਦੀ ਦੂਜੀ ਤਿਮਾਹੀ ਤੋਂ 220 ਮਹਿਲਾ ਸੈਨਿਕਾਂ ਨੂੰ ਟ੍ਰੇਨਿੰਗ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: