ਅੱਜਕਲ੍ਹ ਫਲਾਈਟ ‘ਚ ਹੰਗਾਮੇ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਤੇ ਏਅਰਲਾਈਨ ਕੰਪਨੀ ਦੀ ਗੜਬੜੀ ਸਾਹਮਣੇ ਆਈ ਤਾਂ ਕਿਤੇ ਯਾਤਰੀਆਂ ਵਲੋਂ ਫਲਾਈਟ ‘ਚ ਹੰਗਾਮਾ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਸੁਰਖੀਆਂ ‘ਚ ਰਹੀਆਂ। ਇਸ ਕੜੀ ‘ਚ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 45 ਸਾਲਾ ਮਹਿਲਾ ਯਾਤਰੀ ਨੂੰ ਮੁੰਬਈ ਪੁਲਿਸ ਨੇ ਕਰੂ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਔਰਤ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਔਰਤ ਮੂਲ ਰੂਪ ਤੋਂ ਇਟਲੀ ਦੀ ਰਹਿਣ ਵਾਲੀ ਹੈ। ਔਰਤ ਨੂੰ 25,000 ਰੁਪਏ ਜੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ਮਿਲ ਗਈ।
ਰਿਪੋਰਟ ਮੁਤਾਬਕ ਇੱਕ 45 ਸਾਲਾ ਮਹਿਲਾ ਯਾਤਰੀ ‘ਤੇ ਅਬੂ ਧਾਬੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਉਡਾਣ (ਯੂਕੇ 256) ਵਿੱਚ ਇੱਕ ਕੈਬਿਨ ਕਰੂ ਮੈਂਬਰ ਨੂੰ ਮੁੱਕਾ ਮਾਰਿਆ ਹੈ ਅਤੇ ਇੱਕ ਹੋਰ ਕਰੂ ਮੈਂਬਰ ‘ਤੇ ਥੁੱਕਿਆ ਹੈ। ਏਅਰਲਾਈਨ ਕਰਮਚਾਰੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਨ ਵਾਲੀ ਸਹਾਰ ਪੁਲਿਸ ਨੇ ਕਿਹਾ ਕਿ ਮਹਿਲਾ ਯਾਤਰੀ ਦਾ ਨਾਮ ਪਾਓਲਾ ਪੇਰੁਸ਼ਿਓ ਹੈ, ਜੋ ਨਸ਼ੇ ਵਿੱਚ ਪੂਰੀ ਤਰ੍ਹਾਂ ਟੱਲੀ ਸੀ। ਇਸ ਦੌਰਾਨ ਉਹ ਆਪਣੀ ਸੀਟ ਤੋਂ ਉਠ ਕੇ ਬਿਜ਼ਨੈੱਸ ਕਲਾਸ ਦੀ ਸੀਟ ‘ਤੇ ਬੈਠ ਗਈ ਤਾਂ ਕਰੂ ਮੈਂਬਰਸ ਨੇ ਇਤਰਾਜ਼ ਜਤਾਇਆ ਤਾਂ ਇੱਕ ਕਰੂ ਮੈਂਬਰ ਦੇ ਮੂੰਹ ‘ਤੇ ਕਥਿਤ ਤੌਰ ‘ਤੇ ਮੁੱਕਾ ਮਾਰ ਦਿੱਤਾ। ਦੂਜੇ ਪਾਸੇ ਹੋਰ ਕਰੂ ਮੈਂਬਰਾਂ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਔਰਤ ਨੇ ਥੁੱਕ ਦਿੱਤਾ ਅਤੇ ਆਪਣੇ ਕੱਪੜੇ ਲਾਹ ਕੇ ਫਲਾਈਟ ਵਿੱਚ ਘੁੰਮਣ ਲੱਗੀ।
ਪੁਲਿਸ ਨੇ ਦੱਸਿਆ ਕਿ ਨਸ਼ੇ ਵਿੱਚ ਟੱਲੀ ਮਹਿਲਾ ਯਾਤਰੀ ਕਰੂ ਮੈਂਬਰਸ ਨੂੰ ਗਾਲ੍ਹਾਂ ਵੀ ਕੱਢ ਰਹੀ ਸੀ। ਇਸ ਮਗਰੋਂ ਫਲਾਈਟ ਦੇ ਕੈਪਟਨ ਦੇ ਨਿਰਦੇਸ਼ ‘ਤੇ ਮਹਿਲਾ ਯਾਤਰੀ ਨੂੰ ਕਰੂ ਮੈਂਬਰਾਂ ਨੇ ਫੜਿਆ ਅਤੇ ਉਸ ਨੂੰ ਕੱਪੜੇ ਪੁਆਏ ਅਤੇ ਫਿਰ ਉਸ ਨੂੰ ਇੱਕ ਸੀਟ ‘ਤੇ ਬੰਨ੍ਹ ਦਿੱਤਾ। ਜਦੋਂ ਤੱਕ ਕਿ ਫਲਾਈਟ ਲੈਂਡ ਨਹੀਂ ਕੀਤੀ। ਪੁਲਿਸ ਨੇ ਪੇਰੁਸ਼ਿਓ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਉਸ ਨੂੰ ਅੰਧੇਰੀ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਇਰ ਕੀਤੀ, ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ।
ਇਹ ਵੀ ਪੜ੍ਹੋ : ਬਜਟ ਸੈਸ਼ਨ 2023 ਸ਼ੁਰੂ, ਰਾਸ਼ਟਰਪਤੀ ਮੁਰਮੂ ਬੋਲੇ, ‘ਅਜਿਹਾ ਭਾਰਤ ਬਣਾਉਣਾ ਹੈ, ਜਿਥੇ ਕੋਈ ਗਰੀਬ ਨਾ ਹੋਵੇ’
ਡੀਸੀਪੀ (ਜ਼ੋਨ VIII) ਦੀਕਸ਼ਿਤ ਗੇਡਮ ਨੇ ਕਿਹਾ ਕਿ ਜਾਂਚ ਪੂਰੀ ਕਰਨ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਜਿਸ ਵਿੱਚ ਕਰੂ ਮੈਂਬਰਸ ਅਤੇ ਗਵਾਹਾਂ ਦੇ ਬਿਆਨ, ਸਹਾਇਕ ਤਕਨੀਕੀ ਸਬੂਤ ਅਤੇ ਫਲਾਇਰ ਦੀ ਮੈਡੀਕਲ ਰਿਪੋਰਟ ਸ਼ਾਮਲ ਸੀ। ਸਹਾਰ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੇਰੁਸ਼ਿਓ ਦੀ ਡਾਕਟਰੀ ਜਾਂਚ ਦੀ ਮੁੱਢਲੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਉਹ ਯਾਤਰਾ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਸੀ, ਹਾਲਾਂਕਿ ਘਟਨਾ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਕੇਸ ਵਿਸਤਾਰਾ ਦੇ ਕੈਬਿਨ ਕਰੂ ਮੈਂਬਰ ਐਲਐਸ ਖਾਨ (24) ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ, ਜਿਸ ‘ਤੇ ਫਲਾਇਰ ਨੇ ਹਮਲਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: