ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐਚਐਸ) ਘਪਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਜਿੱਥੇ ਪੰਜਾਬ ਪੁਲਿਸ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ 15 ਡਾਕਟਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਉੱਥੇ ਹੁਣ ਇਸ ਮਾਮਲੇ ਵਿੱਚ ਹਾਈਕੋਰਟ ਨੇ ਰਾਜ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਤੋਂ ਵੀ ਸਟੇਟਸ ਰਿਪੋਰਟ ਮੰਗੀ ਹੈ।
ਆਰਟੀਆਈ ਕਾਰਕੁੰਨ ਗੁਰਮੀਤ ਸਿੰਘ ਬਬਲੂ ਨੇ ਈਸੀਐਚਐਸ ਘੁਟਾਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਖ਼ਿਲਾਫ਼ ਹਾਈ ਕੋਰਟ ਵਿੱਚ ਫੌਜਦਾਰੀ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਸਰਕਾਰ, ਏਡੀਜੀਪੀ ਸੁਰੱਖਿਆ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸਟੇਸ਼ਨ ਹਾਊਸ ਅਫਸਰ ਛਾਉਣੀ ਤੋਂ ਇਲਾਵਾ ਸਕੱਤਰ ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰਾਲੇ ਨਵੀਂ ਦਿੱਲੀ ਤੋਂ ਸਟੇਟਸ ਰਿਪੋਰਟ ਮੰਗੀ ਹੈ।
ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਤੈਅ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਏਜੀ ਸੰਜੀਵ ਸੋਨੀ ਅਤੇ ਕੇਂਦਰ ਵੱਲੋਂ ਸ਼੍ਰੀ ਗੀਤਾ ਸ਼੍ਰੀਵਾਸਤਵ ਪੇਸ਼ ਹੋਏ।
ਪੰਜਾਬ ਵਿੱਚ ਈਸੀਐਚਐਸ ਘਪਲੇ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇੱਕ ਅੰਮ੍ਰਿਤਸਰ ਅਤੇ ਦੂਜਾ ਪਠਾਨਕੋਟ ਵਿੱਚ ਸੀ। ਅੰਮ੍ਰਿਤਸਰ ਦੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਐਮਡੀ ਉਪਾਧਿਆਏ ਨੇ ਮਾਮਲੇ ਦੀ ਆਪਸੀ ਪੁੱਛ-ਪੜਤਾਲ ਕੀਤੀ ਸੀ, ਜਿਸ ਵਿੱਚ 40 ਤੋਂ ਵੱਧ ਗਵਾਹਾਂ ਦੇ ਬਿਆਨ ਲਏ ਗਏ। ਜਿਸ ਤੋਂ ਬਾਅਦ ਐੱਮ.ਡੀ. ਉਪਾਧਿਆਏ ਨੇ ਅੰਮ੍ਰਿਤਸਰ ਪੁਲਿਸ ਨੂੰ 16 ਡਾਕਟਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ ‘ਤੇ ਬੇਰਹਿਮ ਜ਼ਮੀਂਦਾਰ ਨੇ ਬੁਰੀ ਤਰ੍ਹਾਂ ਡੰਡੇ ਨਾਲ ਕੁੱਟਿਆ ਬੱਚਾ, ਵੀਡੀਓ ਵਾਇਰਲ
ਪੰਜਾਬ ਪੁਲਿਸ ਨੇ ਇੱਕ ਸ਼ਿਕਾਇਤ ਪਠਾਨਕੋਟ ਅਤੇ ਦੂਜੀ ਅੰਮ੍ਰਿਤਸਰ ਵਿੱਚ ਦਰਜ ਕਰਵਾਈ ਸੀ, ਪਰ ਉਸ ਤੋਂ ਬਾਅਦ ਡਾਕਟਰਾਂ ਨੇ ਜਾਂਚ ਲਈ ਅਰਜ਼ੀ ਦੇ ਦਿੱਤੀ। ਮਾਮਲੇ ਦੀ ਜਾਂਚ ਆਈਪੀਐਸ ਰੈਂਕ ਦੇ ਅਧਿਕਾਰੀ ਸੰਦੀਪ ਮਲਿਕ ਨੂੰ ਸੌਂਪੀ ਗਈ ਸੀ। ਪੁਲਿਸ ਨੇ ਪੁੱਛਗਿੱਛ ਵਿੱਚ 15 ਡਾਕਟਰਾਂ ਨੂੰ ਬੇਕਸੂਰ ਕਰਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: